ਪੜਚੋਲ ਕਰੋ
Jaani: ਗੀਤਕਾਰ ਜਾਨੀ ਦੀਆਂ ਪੁੱਤਰ ਨਾਲ ਕਿਊਟ ਤਸਵੀਰਾਂ ਵਾਇਰਲ, Shivaay ਦਾ ਅੰਦਾਜ਼ ਮੋਹ ਰਿਹਾ ਮਨ
Punjabi songwriter Jaani with Son: ਪੰਜਾਬੀ ਸੰਗੀਤ ਜਗਤ ਦੇ ਗੀਤਕਾਰ ਤੇ ਗਾਇਕ ਜਾਨੀ ਆਪਣੀ ਲਿਖਤ ਅਤੇ ਗਾਇਕੀ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ। ਉਹ ਆਪਣੀ ਨਿੱਜੀ ਜਿੰਦਗੀ ਨੂੰ ਜ਼ਿਆਦਾ ਸ਼ੋਅ ਨਹੀਂ ਕਰਦੇ।

Punjabi songwriter Jaani with Son
1/6

ਹਾਲਾਂਕਿ ਉਨ੍ਹਾਂ ਦੀ ਪਤਨੀ ਨੇਹਾ ਚੌਹਾਨ ਅਕਸਰ ਆਪਣੇ ਸੋਸ਼ਲ ਮੀਡੀਆ ਉੱਪਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਵਿੱਚ ਜਾਨੀ ਨੂੰ ਅਕਸਰ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਵੇਖਿਆ ਜਾਂਦਾ ਹੈ।
2/6

ਹਾਲ ਹੀ ਵਿੱਚ ਜਾਨੀ ਦੀ ਪਤਨੀ ਨੇਹਾ ਚੌਹਾਨ ਵੱਲੋਂ ਗੀਤਕਾਰ ਅਤੇ ਪੁੱਤਰ ਸ਼ਿਵਾਏ ਦੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਜਾਨੀ ਦੀ ਪੁੱਤਰ ਨਾਲ ਪਿਆਰ ਭਰੀ ਬੌਡਿੰਗ ਵੇਖਣ ਨੂੰ ਮਿਲ ਰਹੀ ਹੈ।
3/6

ਨੇਹਾ ਵੱਲੋਂ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਜਾਨੀ ਨੇ ਆਪਣੇ ਪੁੱਤਰ ਸ਼ਿਵਾਏ ਨਾਲ ਟਵੀਨਿੰਗ ਕੀਤੀ ਹੋਈ ਹੈ।
4/6

ਦੱਸ ਦੇਈਏ ਕਿ ਜਾਨੀ ਅਤੇ ਨੇਹਾ ਨੇ ਆਪਣੇ ਪੁੱਤਰ ਸ਼ਿਵਾਏ ਦਾ ਸਾਲ 2022 ਵਿੱਚ ਸਵਾਗਤ ਕੀਤਾ ਸੀ। ਇਸਦੀ ਜਾਣਕਾਰੀ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਸੀ।
5/6

ਕਾਬਿਲੇਗੌਰ ਹੈ ਕਿ ਜਾਨੀ ਪੰਜਾਬੀ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ ਅਤੇ ਗੀਤਕਾਰ ਹਨ। ਉਨ੍ਹਾਂ ਨੇ ਕਈ ਸੁਪਰਹਿੱਟ ਗੀਤ ਲਿਖੇ ਹਨ।
6/6

ਜਾਨੀ ਵੱਲੋਂ ਲਿਖੇ ਗੀਤਾਂ ਨੂੰ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਦਾ ਹੈ। ਉਹ ਹਾਲੇ ਤੱਕ ਕਈ ਫਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ।
Published at : 07 Apr 2024 10:27 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
