ਪੜਚੋਲ ਕਰੋ
Afsana Khan: ਅਫਸਾਨਾ ਖਾਨ ਦੇ ਗੀਤ 'ਚ ਰਾਖੀ ਸਾਵੰਤ ਲਗਾਏਗੀ Hotness ਦਾ ਤੜਕਾ, ਡ੍ਰਾਮਾ ਕਵੀਨ ਦਾ ਲੁੱਕ ਵਾਇਰਲ
Afsana Khan with Rakhi Sawant Song: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਇਨ੍ਹੀਂ ਦਿਨੀ ਪੰਜਾਬ ਦੇ ਰੰਗਾਂ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ।

Afsana Khan with Rakhi Sawant Song
1/7

ਉਸ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਨਾਲ ਮਸਤੀ ਕਰਦੇ ਹੋਏ ਵੇਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬਹੁਤ ਜਲਦ ਰਾਖੀ ਸਾਵੰਤ ਨੂੰ ਪੰਜਾਬੀ ਗੀਤ ਵਿੱਚ ਐਕਟ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
2/7

ਇਸ ਗੱਲ ਦਾ ਖੁਲਾਸਾ ਖੁਦ ਪੰਜਾਬੀ ਗਾਇਕਾ ਅਫਸਾਨਾ ਨਾਲ ਮਿਲ ਰਾਖੀ ਨੇ ਕੀਤਾ ਸੀ। ਇਸ ਵਿਚਾਲੇ ਡ੍ਰਾਮਾ ਕਵੀਨ ਦੇ ਕਈ ਅਜਿਹੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਪੰਜਾਬੀ ਸੂਟਾਂ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ।
3/7

ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਲਿਖਿਆ, ਰਾਖੀ ਭੈਣ ਦਾ ਵੱਖਰਾ ਸਵੈਗ ਨੀ... ਇਸ ਵੀਡੀਓ ਵਿੱਚ ਤੁਸੀ ਰਾਖੀ ਨੂੰ ਪੰਜਾਬੀ ਗਾਇਕਾ ਨਾਲ ਭੰਗੜਾ ਪਾਉਂਦੇ ਹੋਏ ਵੇਖਿਆ ਗਿਆ।
4/7

ਇਸ ਤੋਂ ਇਲਾਵਾ ਰਾਖੀ ਨੂੰ ਅਫਸਾਨਾ ਦੇ ਗੀਤ ਵਿੱਚ ਵੀ ਵੇਖਿਆ ਜਾਵੇਗਾ, ਹਾਲਾਂਕਿ ਇਹ ਗੀਤ ਪੰਜਾਬੀ ਹੋਵੇਗਾ ਜਾਂ ਹਿੰਦੀ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
5/7

ਦੱਸ ਦੇਈਏ ਕਿ ਪੰਜਾਬ ਆਉਣ ਤੋਂ ਬਾਅਦ ਇਹ ਸਾਫ ਹੈ ਕਿ ਰਾਖੀ ਸਾਵੰਤ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਜਾਏਗੀ। ਇਸ ਬਾਰੇ ਲਾਈਨ ਦੌਰਾਨ ਰਾਖੀ ਨੇ ਅਫਾਸਾਨਾ ਨਾਲ ਪਹਿਲਾ ਵੀ ਗੱਲ ਕੀਤੀ ਸੀ।
6/7

ਗਾਇਕਾ ਅਫਸਾਨਾ ਖਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਰਾਖੀ ਨੇ ਗਾਇਕਾ ਨਾਲ ਮਿਲ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ, ਉਨ੍ਹਾਂ ਦੀਆਂ ਗੱਲਾਂ ਤੋਂ ਇਹ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਰਾਖੀ ਜਲਦ ਹੀ ਅਫਸਾਨਾ ਨਾਲ ਕਿਸੇ ਗੀਤ ਵਿੱਚ ਕੰਮ ਕਰਦੇ ਹੋਏ ਵਿਖਾਈ ਦੇਵੇਗੀ। ਤੁਸੀ ਵੀ ਸੁਣੋ ਰਾਖੀ ਅਤੇ ਅਫਸਾਨਾ ਦੀਆਂ ਇਹ ਗੱਲਾਂ।
7/7

ਕਾਬਿਲੇਗੌਰ ਹੈ ਕਿ ਜਿੱਥੇ ਅਫਸਾਨਾ ਖਾਨ ਆਪਣੇ ਪੰਜਾਬੀ ਗੀਤਾਂ ਲਈ ਜਾਣੀ ਜਾਂਦੀ ਹੈ। ਉੱਥੇ ਹੀ ਰਾਖੀ ਸਾਵੰਤ ਆਪਣੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੇ ਵੀਡੀਓ ਰਾਹੀਂ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਉਸਦੇ ਆਏ ਦਿਨ ਡ੍ਰਾਮੇ ਨਾਲ ਭਰੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਰਹਿੰਦੇ ਹਨ। ਜਿੱਥੇ ਕੁਝ ਲੋਕ ਇਨ੍ਹਾਂ ਨੂੰ ਨਾ ਪਸੰਦ ਕਰਦੇ ਹਨ, ਉੱਥੇ ਹੀ ਕਈ ਲੋਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਫਿਲਹਾਲ ਰਾਖੀ ਅਤੇ ਅਫਸਾਨਾ ਪ੍ਰਸ਼ੰਸਕਾਂ ਲਈ ਕੀ ਲੈ ਕੇ ਪੇਸ਼ ਹੋਣਗੀਆਂ ਉਸਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published at : 29 Oct 2023 07:11 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
