ਪੜਚੋਲ ਕਰੋ
ਕੀ ਤੁਹਾਡੇ 'ਚ ਹੈ ਹਿੰਮਤ ਇਹ ਹੌਰਰ ਫਿਲਮਾਂ ਇਕੱਲੇ ਦੇਖਣ ਦੀ? ਫਿਲਮ ਦੇਖਣ ਤੋਂ ਬਾਅਦ ਸੌਣਾ ਹੋ ਜਾਵੇਗਾ ਮੁਸ਼ਕਲ
Horror Movies On OTT: ਜੇਕਰ ਤੁਸੀਂ 'ਦਿ ਨਾਈਟ ਹਾਊਸ' ਤੋਂ ਲੈ ਕੇ 'ਰੈਡੀ ਜਾਂ ਨਾਟ' ਤੱਕ ਇਨ੍ਹਾਂ ਹਾਲੀਵੁੱਡ ਡਰਾਉਣੀਆਂ ਫਿਲਮਾਂ ਦਾ ਆਨੰਦ ਨਹੀਂ ਲਿਆ ਹੈ, ਤਾਂ ਬਿਨਾਂ ਦੇਰੀ ਕੀਤੇ ਇਨ੍ਹਾਂ ਸ਼ਾਨਦਾਰ ਫਿਲਮਾਂ ਦਾ ਆਨੰਦ ਲਓ।

ਕੀ ਤੁਹਾਡੇ 'ਚ ਹੈ ਹਿੰਮਤ ਇਹ ਹੌਰਰ ਫਿਲਮਾਂ ਇਕੱਲੇ ਦੇਖਣ ਦੀ? ਫਿਲਮ ਦੇਖਣ ਤੋਂ ਬਾਅਦ ਸੌਣਾ ਹੋ ਜਾਵੇਗਾ ਮੁਸ਼ਕਲ
1/6

'ਦਿ ਨਾਈਟ ਹਾਊਸ' (The Night House): ਇਸ ਫਿਲਮ ਵਿੱਚ ਇੱਕ ਨੌਜਵਾਨ ਵਿਧਵਾ ਦੀ ਕਹਾਣੀ ਦਿਖਾਈ ਗਈ ਹੈ। ਵਿਧਵਾ ਆਪਣੇ ਪਤੀ ਦੀ ਮੌਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਪੂਰੀ ਤਰ੍ਹਾਂ ਇਕੱਲੀ ਰਹਿੰਦੀ ਹੈ। ਜਿਵੇਂ ਹੀ ਉਸ ਨੂੰ ਆਪਣੇ ਪਤੀ ਦੇ ਅਤੀਤ ਬਾਰੇ ਪਤਾ ਲੱਗਦਾ ਹੈ, ਫਿਲਮ ਡਰਾਉਣੀ ਹੋ ਜਾਂਦੀ ਹੈ।
2/6

'ਹਿਲਜ਼ ਹੈਵ ਆਈਜ਼' (The Hills Have Eyes): ਸਾਲ 2006 'ਚ ਆਈ ਇਸ ਫਿਲਮ ਨੇ ਦਰਸ਼ਕਾਂ ਨੂੰ ਡਰਾਉਣ 'ਚ ਕੋਈ ਕਸਰ ਨਹੀਂ ਛੱਡੀ। ਇਸ ਫਿਲਮ ਵਿੱਚ ਕਾਰਟਰ ਪਰਿਵਾਰ ਦੀ ਕਹਾਣੀ ਦਿਖਾਈ ਗਈ ਹੈ, ਜੋ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਸੈਨ ਡਿਏਗੋ ਜਾਂਦੇ ਹਨ। ਦਰਸ਼ਕਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ।
3/6

'ਟੋਟੇਮ' (Totem): ਹਾਲੀਵੁੱਡ ਦੀਆਂ ਡਰਾਉਣੀਆਂ ਫਿਲਮਾਂ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਲਈ ਇਹ ਬਹੁਤ ਵਧੀਆ ਫਿਲਮ ਹੈ। ਇਸ ਫਿਲਮ ਵਿੱਚ ਅਲੌਕਿਕ ਡਰਾਉਣੀ ਕਹਾਣੀ ਦਿਖਾਈ ਗਈ ਹੈ। ਦਰਸ਼ਕ ਇਸ ਫਿਲਮ ਨੂੰ ਦਿਲੋਂ ਦੇਖਣਾ ਪਸੰਦ ਕਰਦੇ ਹਨ।
4/6

'ਦ ਐਂਪਟੀ ਮੈਨ' (The Empty Man): ਹੌਟਸਟਾਰ 'ਤੇ ਸਾਰੇ ਦਰਸ਼ਕ ਇਸ ਹਾਲੀਵੁੱਡ ਦੀ ਡਰਾਉਣੀ ਫਿਲਮ ਨੂੰ ਬੜੇ ਚਾਅ ਨਾਲ ਦੇਖਦੇ ਹਨ। ਫਿਲਮ ਨੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਡਰਾ ਕੇ ਮਨੋਰੰਜਨ ਦੀ ਖੁਰਾਕ ਦਿੱਤੀ। ਡਰਾਉਣੀ ਫਿਲਮਾਂ ਦੇ ਪ੍ਰੇਮੀਆਂ ਨੂੰ ਇਸ ਫਿਲਮ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ।
5/6

'ਰੈੱਡੀ ਔਰ ਨੋਟ' (Ready Or Not): ਇਸ ਫਿਲਮ 'ਚ ਅਜਿਹੀ ਔਰਤ ਦੀ ਕਹਾਣੀ ਦਿਖਾਈ ਗਈ ਹੈ ਜੋ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਹਾਲਾਂਕਿ, ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ, ਦਰਸ਼ਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋਣਾ ਸ਼ੁਰੁ ਹੋ ਜਾਂਦਾ ਹੈ।
6/6

ਟਰੇਨ ਟੂ ਬੁਸਾਨ (Train To Busan): ਇਹ ਇੱਕ ਕੋਰੀਅਨ ਫਿਲਮ ਹੈ, ਜਿਸ ਨੂੰ ਤੁਸੀਂ ਇਕੱਲੇ ਪੂਰੀ ਦੇਖਣ ਦੀ ਹਿੰਮਤ ਨਹੀਂ ਕਰ ਸਕੋਗੇ। ਇਸ ਫਿਲਮ 'ਚ ਦਿਖਾਇਆ ਹੈ ਕਿ ਕੋਰੀਆ 'ਚ ਇੱਕ ਅਜਿਹਾ ਵਾਇਰਸ ਫੈਲ ਗਿਆ ਹੈ, ਜੋ ਇਨਸਾਨਾਂ ਨੂੰ ਹੀ ਨਹੀਂ, ਸਗੋਂ ਜਾਨਵਰਾਂ ਨੂੰ ਵੀ ਜ਼ੌਂਬੀ ਬਣਾ ਦਿੰਦਾ ਹੈ।
Published at : 13 Apr 2023 08:33 PM (IST)
Tags :
Best Horror MoviesView More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
