ਪੜਚੋਲ ਕਰੋ
Health Tips: ਇਲਾਇਚੀ ਦੇ ਦਾਣਿਆਂ 'ਚ ਹੈ ਅਦਭੁਤ ਤਾਕਤ, ਇਹਨਾਂ ਰੋਗਾਂ ਨੂੰ ਕਰਦੇ ਹਨ ਦੂਰ
ਅੱਜ ਕੱਲ੍ਹ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਭਾਰ ਵਧਣਾ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਦਾ ਕਾਰਨ ਖਰਾਬ ਜੀਵਨ ਸ਼ੈਲੀ ਹੈ। ਅਜਿਹੇ 'ਚ ਰਸੋਈ 'ਚ ਰੱਖਿਆ ਮਸਾਲਾ ਫਾਇਦੇਮੰਦ ਹੋ ਸਕਦਾ ਹੈ
ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਹਰੀ ਇਲਾਇਚੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਇਕ ਰਿਸਰਚ ਮੁਤਾਬਕ ਹਾਈ ਬੀਪੀ ਦੇ 20 ਮਰੀਜ਼ਾਂ ਨੂੰ ਜਦੋਂ ਇਲਾਇਚੀ ਪਾਊਡਰ ਦਾ ਸੇਵਨ ਕਰਨ ਲਈ ਦਿੱਤਾ ਗਿਆ ਤਾਂ ਉਨ੍ਹਾਂ ਦਾ ਬੀਪੀ ਨਾਰਮਲ ਹੋ ਗਿਆ। NSBI ਵਿੱਚ ਇਹ ਸਟੱਡੀ ਉਪਲਬਧ ਹੈ।
1/5

ਹਰੀ ਇਲਾਇਚੀ ਭਾਰ ਨੂੰ ਤੇਜ਼ੀ ਨਾਲ ਘਟਾ ਸਕਦੀ ਹੈ। ਇਸ ਨੂੰ ਖਾਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ। ਇਹ ਫੈਟ ਬਰਨ ਕਰਨ ਦਾ ਕੰਮ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਚਰਬੀ ਘੱਟ ਹੁੰਦੀ ਹੈ ਅਤੇ ਭਾਰ ਤੇਜ਼ੀ ਨਾਲ ਘਟਦਾ ਹੈ।
2/5

ਇਲਾਇਚੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਰਾਹਤ ਮਿਲਦੀ ਹੈ। ਕਈ ਖੋਜਾਂ ਵਿੱਚ, ਇਲਾਇਚੀ ਨੂੰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਸ਼ੂਗਰਨੂੰ ਮੈਨੇਜ ਕਰਨ ਵਿੱਚ ਪ੍ਰਭਾਵਸ਼ਾਲੀ ਪਾਇਆ ਗਿਆ ਹੈ।
3/5

Texas A&M Agrilife ਦੁਆਰਾ ਦੱਸਿਆ ਗਿਆ ਹੈ ਕਿ ਇਲਾਇਚੀ ਭੁੱਖ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇਲਾਇਚੀ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਭੁੱਖ ਵਧਦੀ ਹੈ।
4/5

ਇਲਾਇਚੀ ਦੇ ਸੇਵਨ ਨਾਲ ਕੋਲੈਸਟ੍ਰੋਲ, ਟ੍ਰਾਈਗਲਿਸਰਾਈਡ ਅਤੇ ਲੀਵਰ ਦੇ ਐਨਜ਼ਾਈਮ ਘੱਟ ਹੋ ਸਕਦਾ ਹੈ। ਇਸ ਦਾ ਲੀਵਰ ਦੀ ਸਿਹਤ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸੀ ਕਾਰਨ ਲੀਵਰ 'ਚ ਚਰਬੀ ਜਮ੍ਹਾ ਹੋ ਜਾਂਦੀ ਹੈ ਅਤੇ ਲੀਵਰ ਸਿਰੋਸਿਸ ਦਾ ਖਤਰਾ ਕਈ ਗੁਣਾ ਤਕ ਵੱਧ ਸਕਦਾ ਹੈ।
5/5

ਕੁਝ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਲਾਇਚੀ 'ਚ ਕੈਂਸਰ ਵਿਰੋਧੀ ਗੁਣ ਵੀ ਪਾਏ ਜਾਂਦੇ ਹਨ। ਖੋਜਕਰਤਾਵਾਂ ਨੇ ਪਾਇਆ ਕਿ ਇਲਾਇਚੀ ਵਿੱਚ ਟਿਊਮਰ ਸੈੱਲਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਲਈ ਇਲਾਇਚੀ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ।
Published at : 23 Jul 2024 10:26 AM (IST)
ਹੋਰ ਵੇਖੋ
Advertisement
Advertisement





















