ਪੜਚੋਲ ਕਰੋ
ਸਰੀਰ 'ਚ Platelets ਘੱਟ ਹੋਣ 'ਤੇ ਨਜ਼ਰ ਆਉਂਦੇ ਆਹ ਲੱਛਣ, ਇਦਾਂ ਕਰੋ ਬਚਾਅ
ਬਰਸਾਤ ਦੇ ਮੌਸਮ ਵਿੱਚ ਮੱਛਰ ਵਧਣ ਕਰਕੇ ਇਸ ਦੇ ਕੇਸ ਹੋਰ ਵੀ ਵੱਧ ਜਾਂਦੇ ਹਨ। ਇਸ 'ਚ ਜਦੋਂ ਮਰੀਜ਼ ਦੇ ਪਲੇਟਲੇਟਸ ਕਾਊਂਟ ਘੱਟ ਜਾਂਦੇ ਹਨ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ।
Platelets
1/6

ਡੇਂਗੂ ਇੱਕ ਜਾਨਲੇਵਾ ਬੁਖਾਰ ਹੈ, ਜੋ ਕਿ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਡੇਂਗੂ ਹੋਣ 'ਤੇ ਪਲੇਟਲੈਟਸ ਦੀ ਗਿਣਤੀ ਘੱਟ ਹੋਣ ਲੱਗ ਜਾਂਦੀ ਹੈ, ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਲਈ ਡੇਂਗੂ ਨੂੰ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਡੇਂਗੂ ਦੇ ਮਾਮਲੇ 'ਚ ਖੂਨ ਵਗਣ ਦਾ ਖਤਰਾ ਵੀ ਵੱਧ ਜਾਂਦਾ ਹੈ। ਬਰਸਾਤ ਦੇ ਮੌਸਮ ਵਿੱਚ ਮੱਛਰ ਵਧਣ ਕਰਕੇ ਇਸ ਦੇ ਕੇਸ ਵੀ ਵੱਧ ਜਾਂਦੇ ਹਨ।
2/6

ਇਸ 'ਚ ਜਦੋਂ ਮਰੀਜ਼ ਦੀ ਪਲੇਟਲੈਟਸ ਕਾਊਂਟ ਘੱਟ ਜਾਂਦੇ ਹਨ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ। ਹਾਲਾਂਕਿ, ਘੱਟ ਪਲੇਟਲੈਟਸ ਦਾ ਮਤਲਬ ਇਹ ਨਹੀਂ ਹੈ ਕਿ ਵਿਅਕਤੀ ਨੂੰ ਡੇਂਗੂ ਹੈ। ਅਜਿਹੇ 'ਚ ਆਓ ਜਾਣਦੇ ਹਾਂ ਇਹ ਪਲੇਟਲੇਟਸ ਕੀ ਹੁੰਦੇ ਹਨ ਅਤੇ ਜਦੋਂ ਇਹ ਘੱਟ ਜਾਂਦੇ ਹਨ ਤਾਂ ਸਰੀਰ 'ਚ ਕਿਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ।
3/6

ਆਮ ਤੌਰ 'ਤੇ ਸਿਹਤਮੰਦ ਸਰੀਰ ਵਿਚ 5-6 ਲੀਟਰ ਖੂਨ ਹੁੰਦਾ ਹੈ। ਪਲੇਟਲੈਟਸ ਸਿਰਫ ਖੂਨ ਵਿੱਚ ਮੌਜੂਦ ਹੁੰਦੇ ਹਨ। ਜਿਸ ਦਾ ਕੰਮ ਖੂਨ ਨੂੰ ਜਮਾਉਣਾ ਹੈ ਅਤੇ ਸਰੀਰ ਵਿਚੋਂ ਖੂਨ ਵਗਣ ਨੂੰ ਰੋਕਣਾ ਹੈ। ਇਨ੍ਹਾਂ ਨੂੰ ਥ੍ਰੋਮਬੋਸਾਈਟਸ ਕਿਹਾ ਜਾਂਦਾ ਹੈ। ਇਨ੍ਹਾਂ ਦੀ ਪ੍ਰਤੀ ਮਾਈਕ੍ਰੋਲੀਟਰ ਖੂਨ ਦੀ ਗਿਣਤੀ 1.5 ਲੱਖ ਤੋਂ 4.5 ਲੱਖ ਤੱਕ ਹੁੰਦੀ ਹੈ। ਜੇਕਰ ਇਹ 30,000 ਤੋਂ ਘੱਟ ਹੋ ਜਾਣ ਤਾਂ ਸਰੀਰ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਅਤੇ ਨੱਕ, ਕੰਨ, ਪਿਸ਼ਾਬ ਅਤੇ ਮਲ ਰਾਹੀਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ।
4/6

ਖੂਨ ਵਿੱਚ ਪਲੇਟਲੈਟਸ ਦੀ ਗਿਣਤੀ ਜਾਣਨ ਲਈ, ਸੀਬੀਸੀ ਯਾਨੀ ਖੂਨ ਦੀ ਸੰਪੂਰਨ ਗਿਣਤੀ ਦੀ ਜਾਂਚ ਕਰਨੀ ਪੈਂਦੀ ਹੈ। ਜੇਕਰ ਇਸ ਦੀ ਗਿਣਤੀ ਘੱਟ ਹੈ ਤਾਂ ਇਸ ਨੂੰ ਵਧਾਉਣ ਲਈ ਵਿਟਾਮਿਨ ਬੀ12 ਅਤੇ ਵਿਟਾਮਿਨ ਸੀ, ਫੋਲੇਟ ਅਤੇ ਆਇਰਨ ਨਾਲ ਭਰਪੂਰ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।
5/6

ਪਲੇਟਲੈਟਸ ਘੱਟ ਹੋਣ ਦੇ ਲੱਛਣ: ਬਰਦਾਸ਼ ਨਾ ਕਰਨ ਯੋਗ ਸਿਰਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਥਕਾਵਟ ਅਤੇ ਕਮਜ਼ੋਰੀ, ਅੱਖਾਂ ਵਿੱਚ ਦਰਦ, ਸਰੀਰ 'ਤੇ ਧੱਫੜ ਪੈਣਾ ਅਤੇ ਹਲਕੀ ਬਲੀਡਿੰਗ ਦੇ ਨਿਸ਼ਾਨ।
6/6

ਪਲੇਟਲੈਟਸ ਨੂੰ ਵਧਾਉਣ ਦੇ ਤਰੀਕੇ : ਪਪੀਤਾ, ਅਨਾਰ, ਕੀਵੀ, ਚੁਕੰਦਰ, ਪਾਲਕ, ਗਿਲੋਏ, ਨਾਰੀਅਲ ਪਾਣੀ ਵਰਗੇ ਭੋਜਨਾਂ ਨੂੰ ਖਾਓ। 2. ਬੀ12, ਵਿਟਾਮਿਨ ਸੀ, ਫੋਲੇਟ ਅਤੇ ਆਇਰਨ ਨਾਲ ਭਰਪੂਰ ਭੋਜਨ ਲਓ। 3. ਵਿਟਾਮਿਨ ਕੇ ਨਾਲ ਭਰਪੂਰ ਚੀਜ਼ਾਂ ਜਿਵੇਂ ਕੇਲਾ, ਪਾਲਕ, ਬਰੋਕਲੀ ਅਤੇ ਸਪ੍ਰਾਊਟਸ ਖਾਓ। 4. ਡੇਂਗੂ ਦੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਲੈਣਾ ਚਾਹੀਦਾ ਹੈ। ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਲੱਸੀ ਪੀਓ।
Published at : 26 Sep 2024 08:24 AM (IST)
ਹੋਰ ਵੇਖੋ





















