ਪੜਚੋਲ ਕਰੋ
(Source: ECI/ABP News)
High Court Jobs 2024: ਘੱਟ ਪੜ੍ਹੇ-ਲਿਖੇ ਉਮੀਦਵਾਰਾਂ ਕੋਲ ਹਾਈ ਕੋਰਟ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਨਿਹਰੀ ਮੌਕਾ, ਹਾਈ ਕੋਰਟ ਵਿੱਚ ਨਿਕਲੀ ਬੰਪਰ ਭਰਤੀ
High Court Recruitment 2024: ਘੱਟ ਪੜ੍ਹੇ-ਲਿਖੇ ਉਮੀਦਵਾਰਾਂ ਕੋਲ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਨੇ ਬੰਪਰ ਪੋਸਟਾਂ ਲਈ ਭਰਤੀ ਦਾ ਐਲਾਨ ਕੀਤਾ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਚਪੜਾਸੀ ਦੀਆਂ ਅਸਾਮੀਆਂ ਦੀ ਭਰਤੀ ਲਈ ਬਿਨੈ ਪੱਤਰ ਮੰਗੇ ਗਏ ਹਨ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ highcourtchd.gov.in ਰਾਹੀਂ ਆਨਲਾਈਨ ਬਿਨੈ-ਪੱਤਰ ਜਮ੍ਹਾਂ ਕਰ ਸਕਦੇ ਹਨ। ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 20 ਸਤੰਬਰ 2024 ਹੈ।
1/5

ਨੋਟੀਫਿਕੇਸ਼ਨ ਅਨੁਸਾਰ ਇਸ ਭਰਤੀ ਮੁਹਿੰਮ ਰਾਹੀਂ ਚਪੜਾਸੀ ਦੀਆਂ 300 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।
2/5

ਅਪਲਾਈ ਕਰਨ ਵਾਲੇ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਘੱਟੋ-ਘੱਟ 8ਵੀਂ ਪਾਸ ਅਤੇ ਵੱਧ ਤੋਂ ਵੱਧ 10+2 ਪਾਸ ਹੋਣੇ ਚਾਹੀਦੇ ਹਨ।
3/5

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
4/5

ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਵਿੱਚ ਲਿਖਤੀ ਪ੍ਰੀਖਿਆ ਅਤੇ ਸਰੀਰਕ ਕੁਸ਼ਲਤਾ ਪ੍ਰੀਖਿਆ ਸ਼ਾਮਲ ਹੋਵੇਗੀ।
5/5

ਦੂਜੇ ਰਾਜਾਂ ਦੇ ਜਨਰਲ ਅਤੇ SC/ST/BC ਉਮੀਦਵਾਰਾਂ ਨੂੰ ਅਪਲਾਈ ਕਰਨ ਲਈ 700 ਰੁਪਏ ਫੀਸ ਅਦਾ ਕਰਨੀ ਪਵੇਗੀ। ਜਦਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ SC/ST/BC ਉਮੀਦਵਾਰਾਂ ਨੂੰ 600 ਰੁਪਏ ਫੀਸ ਦੇਣੀ ਪਵੇਗੀ।
Published at : 27 Aug 2024 09:50 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੋਣਾਂ 2025
ਚੋਣਾਂ 2025
ਚੋਣਾਂ 2025
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
