ਪੜਚੋਲ ਕਰੋ
(Source: Poll of Polls)
West Bengal Durga Puja 2021: ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ 'ਚ 'ਕਿਸਾਨ ਅੰਦੋਲਨ' ਦੀ ਛਾਪ ਆਈ ਨਜ਼ਰ
Durga_Puja_Farmers_Protest_1
1/9

ਕੋਲਕਾਤਾ: ਕੋਲਕਾਤਾ ਵਿੱਚ ਇੱਕ ਮਸ਼ਹੂਰ ਦੁਰਗਾ ਪੰਡਾਲ ਵਿੱਚ ਇਸ ਸਾਲ ਦੇਸ਼ 'ਚ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਕਤਲ ਦੀ ਘਟਨਾ ਨੂੰ ਦਰਸਾਇਆ ਗਿਆ ਹੈ। ਇਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਕਾਫੀ ਕੀਤਾ ਹੈ।
2/9

ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਥਿਤ ਦਮਦਮ ਪਾਰਕ ਭਾਰਤ ਚੱਕਰ ਪੰਡਾਲ ਦੇ ਪ੍ਰਵੇਸ਼ ਦੁਆਰ 'ਤੇ ਕਿਸਾਨਾਂ ਦੇ ਟਰੈਕਟਰਾਂ ਨਾਲ ਆਪਣੇ ਖੇਤਾਂ ਨੂੰ ਵਾਹੁਣ ਦੀ ਵਿਸ਼ਾਲ ਪ੍ਰਤੀਕ੍ਰਿਤੀ ਲਗਾਈ ਗਈ ਹੈ, ਜੋ ਉਨ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ।
3/9

ਉਸ ਦੇ ਆਲੇ-ਦੁਆਲੇ ਇੱਕ ਕਾਰ ਦਾ ਸਕੈਚ ਹੈ ਤੇ ਉਸ ਦੇ ਰਸਤੇ 'ਚ ਕਿਸਾਨ ਪਿਆ ਹੈ। ਇਸ ਦੇ ਹੇਠਾਂ ਬੰਗਾਲੀ ਵਿੱਚ ਲਿਖਿਆ ਹੈ: ਮੋਟਰ ਵਾਹਨ ਉੱਡੇ ਧੂਲੋ ਨਿੱਚੇ ਪੋਰ ਚਸੀਗੁਲੋ ਯਾਨੀ ਕਾਰ ਧੂੰਆ ਉਡਾਉਂਦੀ ਹੋਈ ਜਾ ਰਹੀ ਹੈ ਤੇ ਕਿਸਾਨ ਉਸ ਦੇ ਪਹੀਏ ਹੇਠ ਆ ਰਹੇ ਹਨ।
4/9

ਪੰਡਾਲ ਵਿੱਚ ਸੈਂਕੜੇ ਚੱਪਲ ਹਨ ਜੋ ਪ੍ਰਦਰਸ਼ਨ ਦੇ ਬਾਅਦ ਦੇ ਦ੍ਰਿਸ਼ ਨੂੰ ਦਰਸਾਉਂਦੀਆਂ ਹਨ। ਦਰਅਸਲ, ਜਦੋਂ ਪ੍ਰਦਰਸ਼ਨ ਦੌਰਾਨ ਪੁਲਿਸ ਕਾਰਵਾਈ ਕਰਦੀ ਹੈ, ਤਾਂ ਬਹੁਤ ਸਾਰੇ ਲੋਕਾਂ ਦੀਆਂ ਚੱਪਲਾਂ ਪਿੱਛੇ ਰਹਿ ਜਾਂਦੀਆਂ ਹਨ। ਮੁੱਖ ਪੰਡਾਲ ਵਿੱਚ ਛੱਤ ਨਾਲ ਲਟਕਦੇ ਝੋਨੇ ਦੀ ਪ੍ਰਤੀਕ੍ਰਿਤੀ ਹੈ।
5/9

ਇਸ ਵਿਸ਼ੇ ਨੂੰ ਬਣਾਉਣ ਵਾਲੇ ਕਲਾਕਾਰ ਅਨਿਰਬਨ ਦਾਸ ਨੇ ਕਿਹਾ ਕਿ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਨਾਂ ਵਿਸ਼ਾਲ ਟਰੈਕਟਰ 'ਤੇ ਕਾਗਜ਼ ਦੇ ਛੋਟੇ ਟੁਕੜਿਆਂ 'ਤੇ ਲਿਖੇ ਹੋਏ ਹਨ ਤੇ ਟਰੈਕਟਰ ਨੂੰ ਖੰਭਾਂ ਵੀ ਲਗਾਏ ਗਏ ਹਨ।
6/9

ਪੰਡਾਲ ਵਿੱਚ ਇੱਕ ਹੋਰ ਪੋਸਟਰ ਅੰਗਰੇਜ਼ੀ ਵਿੱਚ ਹੈ ਜਿਸ 'ਤੇ ਲਿਖਿਆ ਹੈ, 'ਅਸੀਂ ਕਿਸਾਨ ਹਾਂ ਤੇ ਅੱਤਵਾਦੀ ਨਹੀਂ, ਕਿਸਾਨ ਭੋਜਨ ਦੇ ਸਿਪਾਹੀ ਹਨ।'
7/9

ਪੂਜਾ ਕਮੇਟੀ ਦੇ ਸਕੱਤਰ ਪ੍ਰਤੀਕ ਚੌਧਰੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਸ਼ੋਸ਼ਣ ਨੂੰ ਸਾਹਮਣੇ ਲਿਆਉਣਾ ਚਾਹੁੰਦੇ ਹਨ।
8/9

ਦੁਰਗਾ ਪੂਜਾ ਪੰਡਾਲ 'ਚ 'ਕਿਸਾਨ ਅੰਦੋਲਨ'
9/9

ਦੁਰਗਾ ਪੂਜਾ ਪੰਡਾਲ 'ਚ 'ਕਿਸਾਨ ਅੰਦੋਲਨ'
Published at : 07 Oct 2021 09:38 AM (IST)
ਹੋਰ ਵੇਖੋ
Advertisement
Advertisement





















