ਪੜਚੋਲ ਕਰੋ
20 ਸਾਲਾਂ ਤੱਕ ਚੱਲਿਆ ਇਹ ਯੁੱਧ, ਹਰ 8 ਮਿੰਟਾਂ ਵਿੱਚ ਡਿੱਗਦਾ ਸੀ ਬੰਬ, ਲੱਖਾਂ ਦੀ ਹੋਈ ਸੀ ਮੌਤ
ਇਤਿਹਾਸ ਵਿੱਚ ਕਈ ਭਿਆਨਕ ਯੁੱਧਾਂ ਵਿੱਚ ਲੱਖਾਂ ਲੋਕ ਮਾਰੇ ਗਏ ਹਨ। ਅਜਿਹਾ ਹੀ ਇੱਕ ਯੁੱਧ ਲਗਭਗ 67 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਜੋ 20 ਸਾਲ ਤੱਕ ਚੱਲਿਆ, ਜਿਸ ਵਿੱਚ ਲੱਖਾਂ ਲੋਕ ਮਾਰੇ ਗਏ।
20 ਸਾਲਾਂ ਤੱਕ ਚੱਲਿਆ ਇਹ ਯੁੱਧ, ਹਰ 8 ਮਿੰਟਾਂ ਵਿੱਚ ਡਿੱਗਦਾ ਸੀ ਬੰਬ, ਲੱਖਾਂ ਦੀ ਹੋਈ ਸੀ ਮੌਤ
1/5

ਵੀਅਤਨਾਮ ਯੁੱਧ ਸ਼ੀਤ ਯੁੱਧ ਦੌਰਾਨ ਵਿਅਤਨਾਮ, ਲਾਓਸ ਅਤੇ ਕੰਬੋਡੀਆ ਦੀ ਧਰਤੀ 'ਤੇ ਲੜਿਆ ਗਿਆ ਵਿਨਾਸ਼ਕਾਰੀ ਯੁੱਧ ਸੀ। ਇਹ ਲੜਾਈ ਸਾਲ 1955 ਵਿੱਚ ਸ਼ੁਰੂ ਹੋਈ ਅਤੇ 1975 ਵਿੱਚ ਖ਼ਤਮ ਹੋਈ। ਇਹ ਯੁੱਧ ਉੱਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ ਦੀ ਸਰਕਾਰ ਦਰਮਿਆਨ ਹੋਇਆ ਸੀ। ਇਸ ਜੰਗ ਨੂੰ ‘ਦੂਜੀ ਭਾਰਤ-ਚੀਨ ਜੰਗ’ ਵੀ ਕਿਹਾ ਜਾਂਦਾ ਹੈ।
2/5

ਉੱਤਰੀ ਵੀਅਤਨਾਮ ਦੀ ਫੌਜ ਨੂੰ ਪੀਪਲਜ਼ ਰਿਪਬਲਿਕ ਆਫ ਚਾਈਨਾ ਅਤੇ ਹੋਰ ਕਮਿਊਨਿਸਟ ਦੇਸ਼ਾਂ ਦਾ ਸਮਰਥਨ ਪ੍ਰਾਪਤ ਸੀ, ਦੂਜੇ ਪਾਸੇ ਦੱਖਣੀ ਵੀਅਤਨਾਮ ਦੀ ਫੌਜ ਅਮਰੀਕਾ ਅਤੇ ਸਹਿਯੋਗੀ ਦੇਸ਼ਾਂ ਨਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੀ ਸੀ। ਯੁੱਧ ਹੋਰ ਵੀ ਭਿਆਨਕ ਹੋ ਗਿਆ ਸੀ ਜਦੋਂ ਲਾਓਸ ਦੇਸ਼ ਨੇ ਉੱਤਰੀ ਵੀਅਤਨਾਮ ਦੀ ਫੌਜ ਨੂੰ ਆਪਣੀ ਧਰਤੀ 'ਤੇ ਲੜਨ ਦੀ ਇਜਾਜ਼ਤ ਦਿੱਤੀ ਸੀ।
3/5

ਲਾਓਸ ਦੀ ਇਸ ਕਾਰਵਾਈ ਤੋਂ ਅਮਰੀਕਾ ਹੈਰਾਨ ਰਹਿ ਗਿਆ ਅਤੇ ਉਸ ਨੇ ਹਵਾਈ ਸੈਨਾ ਰਾਹੀਂ ਲਾਓਸ ਵਰਗੇ ਦੱਖਣੀ ਪੂਰਬੀ ਏਸ਼ੀਆ ਦੇ ਇਸ ਛੋਟੇ ਜਿਹੇ ਦੇਸ਼ 'ਤੇ ਬੰਬਾਂ ਦੀ ਵਰਖਾ ਕਰ ਦਿੱਤੀ। ਕਿਹਾ ਜਾਂਦਾ ਹੈ ਕਿ 1964 ਤੋਂ 1973 ਤੱਕ ਅਮਰੀਕਾ ਨੇ ਪੂਰੇ 9 ਸਾਲਾਂ ਤੱਕ ਹਰ ਅੱਠ ਮਿੰਟ ਬਾਅਦ ਲਾਓਸ 'ਤੇ ਬੰਬ ਸੁੱਟੇ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਨੇ ਰੋਜ਼ਾਨਾ ਲਗਭਗ 15 ਕਰੋੜ ਰੁਪਏ ਸਿਰਫ ਅਤੇ ਸਿਰਫ ਲਾਓਸ 'ਤੇ ਬੰਬਾਰੀ ਕਰਨ 'ਤੇ ਖਰਚ ਕੀਤੇ ਸਨ।
4/5

ਮੀਡੀਆ ਰਿਪੋਰਟਾਂ ਅਨੁਸਾਰ 1964 ਤੋਂ 1973 ਤੱਕ ਅਮਰੀਕਾ ਨੇ ਵੀਅਤਨਾਮ 'ਤੇ ਲਗਭਗ 260 ਮਿਲੀਅਨ ਯਾਨਿ 26 ਕਰੋੜ ਕਲਸਟਰ ਬੰਬ ਸੁੱਟੇ ਸਨ। ਇੱਕ ਅੰਦਾਜ਼ੇ ਮੁਤਾਬਕ ਇਸ ਭਿਆਨਕ ਜੰਗ ਵਿੱਚ 30 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਵਿੱਚ 50 ਹਜ਼ਾਰ ਤੋਂ ਵੱਧ ਅਮਰੀਕੀ ਸੈਨਿਕ ਵੀ ਸ਼ਾਮਲ ਹਨ।
5/5

ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਅਮਰੀਕਾ ਦੀ ਹਾਰ ਹੋਈ, ਜਦੋਂ ਕਿ ਕਈ ਮਾਹਰਾਂ ਦਾ ਕਹਿਣਾ ਹੈ ਕਿ 20 ਸਾਲਾਂ ਤੱਕ ਚੱਲੀ ਇਸ ਭਿਆਨਕ ਜੰਗ ਕਾਰਨ ਅਮਰੀਕੀ ਸਰਕਾਰ ਨੂੰ ਆਪਣੇ ਹੀ ਲੋਕਾਂ ਅਤੇ ਕੌਮਾਂਤਰੀ ਦਬਾਅ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਹ ਜੰਗ ਤੋਂ ਪਿੱਛੇ ਹਟ ਗਿਆ। ਉਸ ਤੋਂ ਬਾਅਦ ਉੱਤਰੀ ਵੀਅਤਨਾਮ ਦੀ ਫੌਜ ਨੇ ਕਮਿਊਨਿਸਟ ਦੋਸਤਾਂ ਦੇ ਸਹਿਯੋਗ ਨਾਲ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਾਈਗਨ 'ਤੇ ਕਬਜ਼ਾ ਕਰ ਲਿਆ ਅਤੇ ਇਸ ਦੇ ਨਾਲ ਹੀ ਸਾਲ 1975 'ਚ ਇਹ ਭਿਆਨਕ ਯੁੱਧ ਸਮਾਪਤ ਹੋ ਗਿਆ।
Published at : 19 Feb 2023 10:50 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪਟਿਆਲਾ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
