IND vs AFG: ਮੋਹਾਲੀ ਦੀ ਠੰਡ ਕਾਰਨ ਕੰਬੇ ਖਿਡਾਰੀ, ਮੁਕਾਬਲੇ ਦੌਰਾਨ 'ਹਾਟ ਵਾਟਰ ਬੈਗ' ਦੀ ਵਰਤੋਂ ਕਰਦੇ ਨਜ਼ਰ ਆਏ ਰੋਹਿਤ ਸ਼ਰਮਾ
Rohit Sharma: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਗਿਆ। ਮੋਹਾਲੀ ਦੀ ਕੜਾਕੇ ਦੀ ਠੰਡ ਨੇ ਖਿਡਾਰੀਆਂ ਦੀ ਹਾਲਤ ਖਰਾਬ ਕਰ ਦਿੱਤੀ।
Rohit Sharma: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਗਿਆ। ਮੋਹਾਲੀ ਦੀ ਕੜਾਕੇ ਦੀ ਠੰਡ ਨੇ ਖਿਡਾਰੀਆਂ ਦੀ ਹਾਲਤ ਖਰਾਬ ਕਰ ਦਿੱਤੀ। ਮੈਚ ਦੌਰਾਨ ਭਾਰਤ ਅਤੇ ਅਫਗਾਨਿਸਤਾਨ ਦੇ ਖਿਡਾਰੀ ਕਿਸੇ ਨਾ ਕਿਸੇ ਤਰੀਕੇ ਨਾਲ ਖੁਦ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ 'ਹਾਟ ਵਾਟਰ ਬੈਗ' ਦੀ ਵਰਤੋਂ ਕਰਦੇ ਨਜ਼ਰ ਆਏ।
ਲਾਈਵ ਮੈਚ ਦੌਰਾਨ ਰੋਹਿਤ ਸ਼ਰਮਾ ਨੇ ਆਪਣੇ ਹੱਥਾਂ ਨੂੰ ਗਰਮ ਰੱਖਣ ਲਈ 'ਹਾਟ ਵਾਟਰ ਬੈਗ' ਦੀ ਵਰਤੋਂ ਕੀਤੀ। ਭਾਰਤੀ ਕਪਤਾਨ ਦੀ ਹੱਥ ਗਰਮ ਕਰਦੇ ਹੋਏ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮੋਹਾਲੀ 'ਚ ਚੱਲ ਰਹੇ ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਦੇ ਸਮੇਂ ਅਫਗਾਨਿਸਤਾਨ ਦੇ ਕਪਤਾਨ ਇਬਰਾਹਿਮ ਜ਼ਦਰਾਨ ਨੇ ਵੀ ਕਿਹਾ ਸੀ ਕਿ ਜੇਕਰ ਉਹ ਟਾਸ ਜਿੱਤਦਾ ਤਾਂ ਉਹ ਵੀ ਪਹਿਲਾਂ ਗੇਂਦਬਾਜ਼ੀ ਕਰਦਾ।
Rohit Sharma using hot water bag due to heavy cold in Mohali. pic.twitter.com/gFqUBTaQ8p
— Johns. (@CricCrazyJohns) January 11, 2024
ਰੋਹਿਤ ਸ਼ਰਮਾ ਲੰਬੇ ਸਮੇਂ ਬਾਅਦ T20I 'ਚ ਵਾਪਸੀ, ਵਿਰਾਟ ਭਾਰਤ ਦਾ ਹਿੱਸਾ ਨਹੀਂ
ਅਫਗਾਨਿਸਤਾਨ ਖਿਲਾਫ ਖੇਡੇ ਜਾ ਰਹੇ ਪਹਿਲੇ ਟੀ-20 ਰਾਹੀਂ ਰੋਹਿਤ ਸ਼ਰਮਾ ਲੰਬੇ ਸਮੇਂ ਬਾਅਦ ਟੀ-20 ਇੰਟਰਨੈਸ਼ਨਲ 'ਚ ਵਾਪਸੀ ਕਰ ਰਹੇ ਹਨ। ਅਫਗਾਨਿਸਤਾਨ ਖਿਲਾਫ ਖੇਡੇ ਜਾ ਰਹੇ ਟੀ-20 ਤੋਂ ਪਹਿਲਾਂ ਰੋਹਿਤ ਸ਼ਰਮਾ ਨੇ 2022 ਦੇ ਟੀ-20 ਵਿਸ਼ਵ ਕੱਪ 'ਚ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਜੋ ਕਿ ਟੂਰਨਾਮੈਂਟ ਦਾ ਸੈਮੀਫਾਈਨਲ ਸੀ ਅਤੇ ਨਵੰਬਰ 'ਚ ਖੇਡਿਆ ਗਿਆ ਸੀ। ਜਦਕਿ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਮੈਚ ਦਾ ਹਿੱਸਾ ਨਹੀਂ ਬਣੇ।
ਅਫਗਾਨਿਸਤਾਨ ਨੇ ਕੁੱਲ 158 ਦੌੜਾਂ ਬਣਾਈਆਂ
ਪਹਿਲੇ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਅਫਗਾਨਿਸਤਾਨ ਖਿਲਾਫ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਬੋਰਡ 'ਤੇ 158 ਦੌੜਾਂ ਬਣਾਈਆਂ। ਟੀਮ ਲਈ ਮੁਹੰਮਦ ਨਬੀ ਨੇ 27 ਗੇਂਦਾਂ 'ਤੇ 42 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ, ਜਿਸ 'ਚ 2 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਇਸ ਦੌਰਾਨ ਉਸ ਦਾ ਬੱਲੇਬਾਜ਼ੀ ਸਟ੍ਰਾਈਕ ਰੇਟ 155.56 ਰਿਹਾ। ਨਬੀ ਤੋਂ ਇਲਾਵਾ ਕੋਈ ਵੀ ਅਫਗਾਨ ਬੱਲੇਬਾਜ਼ 30 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਇਸ ਦੌਰਾਨ ਭਾਰਤ ਲਈ ਮੁਕੇਸ਼ ਕੁਮਾਰ ਅਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸ਼ਿਵਮ ਦੂਬੇ ਨੂੰ 1 ਸਫਲਤਾ ਮਿਲੀ।