ਮੈਲਬੋਰਨ 'ਚ ਭਾਰਤ ਦੀ ਹਾਰ, ਜਾਣੋ ਹੁਣ WTC ਫਾਈਨਲ 'ਚ ਕਿਵੇਂ ਪਹੁੰਚ ਸਕਦੀ ਟੀਮ ਇੰਡੀਆ ?
WTC Final 2025 Indian Team: ਭਾਰਤੀ ਟੀਮ ਮੈਲਬੌਰਨ ਵਿੱਚ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਟੈਸਟ ਵਿੱਚ ਹਾਰ ਗਈ ਤਾਂ ਆਓ ਜਾਣਦੇ ਹਾਂ ਇਸ ਹਾਰ ਤੋਂ ਬਾਅਦ ਟੀਮ ਇੰਡੀਆ WTC ਫਾਈਨਲ 'ਚ ਕਿਵੇਂ ਪਹੁੰਚ ਸਕਦੀ ਹੈ।
WTC Final 2025 Equation For Indian Team: ਮੈਲਬੋਰਨ ਵਿੱਚ ਖੇਡੇ ਗਏ ਬਾਰਡਰ-ਗਾਵਸਕਰ ਟਰਾਫੀ 2024-25 ਦੇ ਚੌਥੇ ਮੈਚ ਵਿੱਚ ਟੀਮ ਇੰਡੀਆ(India Team) ਨੂੰ 184 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਟੀਮ ਇੰਡੀਆ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 (WTC) ਦਾ ਰਸਤਾ ਹੋਰ ਮੁਸ਼ਕਲ ਹੋ ਗਿਆ ਤਾਂ ਆਓ ਜਾਣਦੇ ਹਾਂ ਕਿ ਮੈਲਬੋਰਨ ਟੈਸਟ ਹਾਰਨ ਤੋਂ ਬਾਅਦ ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਕਿਵੇਂ ਪਹੁੰਚ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫਰੀਕਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਟੀਮ ਇੰਡੀਆ ਦੂਜੀ ਫਾਈਨਲਿਸਟ ਬਣਨ ਦੀ ਦੌੜ ਵਿੱਚ ਹੈ। ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੂਜੇ ਸਥਾਨ 'ਤੇ ਹੈ।
ਮੈਲਬੌਰਨ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਹੁਣ WTC ਫਾਈਨਲ 'ਚ ਜਗ੍ਹਾ ਬਣਾਉਣ ਲਈ ਟੀਮ ਇੰਡੀਆ ਨੂੰ ਪਹਿਲਾਂ ਆਸਟ੍ਰੇਲੀਆ ਖਿਲਾਫ ਸਿਡਨੀ 'ਚ ਹੋਣ ਵਾਲਾ ਟੈਸਟ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ। ਟੀਮ ਇੰਡੀਆ WTC 2023-25 ਚੱਕਰ ਦਾ ਆਖਰੀ ਮੈਚ ਸਿਡਨੀ ਵਿੱਚ ਖੇਡੇਗੀ, ਜਿਸ ਵਿੱਚ ਜਿੱਤਣਾ ਲਾਜ਼ਮੀ ਹੋਵੇਗਾ। ਜੇ ਟੀਮ ਇੰਡੀਆ ਸਿਡਨੀ ਟੈਸਟ ਹਾਰ ਜਾਂਦੀ ਹੈ ਜਾਂ ਮੈਚ ਡਰਾਅ ਹੁੰਦਾ ਹੈ ਤਾਂ ਡਬਲਯੂਟੀਸੀ ਫਾਈਨਲ ਵਿੱਚ ਪਹੁੰਚਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ।
ਜੇ ਟੀਮ ਇੰਡੀਆ ਸਿਡਨੀ ਟੈਸਟ ਜਿੱਤ ਜਾਂਦੀ ਹੈ ਤਾਂ ਉਹ ਅੰਕ ਸੂਚੀ ਵਿੱਚ ਤੀਜੇ ਤੋਂ ਦੂਜੇ ਸਥਾਨ 'ਤੇ ਆ ਜਾਵੇਗੀ। ਅਜਿਹਾ ਉਦੋਂ ਹੀ ਹੋਵੇਗਾ ਜੇ ਆਸਟ੍ਰੇਲੀਆਈ ਟੀਮ ਸ਼੍ਰੀਲੰਕਾ ਖਿਲਾਫ 1-0 ਜਾਂ 2-0 ਨਾਲ ਨਹੀਂ ਜਿੱਤਦੀ। ਭਾਰਤ ਖਿਲਾਫ ਸਿਡਨੀ ਟੈਸਟ ਹਾਰਨ ਤੋਂ ਬਾਅਦ ਜੇ ਆਸਟ੍ਰੇਲੀਆ ਅਗਲੀ ਸੀਰੀਜ਼ 'ਚ ਸ਼੍ਰੀਲੰਕਾ ਖਿਲਾਫ 2-0 ਨਾਲ ਜਿੱਤ ਦਰਜ ਕਰਦਾ ਹੈ ਤਾਂ ਟੀਮ ਇੰਡੀਆ ਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫਰੀਕਾ ਨੇ ਪਹਿਲੀ ਵਾਰ WTC ਫਾਈਨਲ ਵਿੱਚ ਥਾਂ ਬਣਾਈ ਹੈ। ਪਿਛਲੇ ਐਡੀਸ਼ਨ ਦਾ ਫਾਈਨਲ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਸੀ। WTC ਦੇ ਪਹਿਲੇ ਐਡੀਸ਼ਨ ਦਾ ਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :