Car Accident: ਟੀਮ ਇੰਡੀਆ ਦਾ ਮੁੱਖ ਕੋਚ ਕਾਰ ਹਾਦਸੇ ਦਾ ਹੋਇਆ ਸ਼ਿਕਾਰ, ਲੋਡਿੰਗ ਆਟੋ ਨੇ ਕਾਰ ਨੂੰ ਮਾਰੀ ਟੱਕਰ; ਵੀਡੀਓ ਵਾਈਰਲ
Rahul Dravid’s Car Accident: ਸਾਬਕਾ ਭਾਰਤੀ ਕਪਤਾਨ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਕਾਰ ਮੰਗਲਵਾਰ ਨੂੰ ਇੱਕ ਪਿਕ-ਅੱਪ ਆਟੋ ਨਾਲ ਟਕਰਾ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Rahul Dravid’s Car Accident: ਸਾਬਕਾ ਭਾਰਤੀ ਕਪਤਾਨ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਕਾਰ ਮੰਗਲਵਾਰ ਨੂੰ ਇੱਕ ਪਿਕ-ਅੱਪ ਆਟੋ ਨਾਲ ਟਕਰਾ ਗਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਾਬਕਾ ਭਾਰਤੀ ਕਪਤਾਨ ਨੂੰ ਵੀਡੀਓ ਵਿੱਚ, ਲੋਡਿੰਗ ਆਟੋ ਦੇ ਡਰਾਈਵਰ ਨਾਲ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਟੋ ਦੀ ਟੱਕਰ ਤੋਂ ਬਾਅਦ, ਰਾਹੁਲ ਦ੍ਰਾਵਿੜ ਆਪਣੀ ਕਾਰ ਤੋਂ ਬਾਹਰ ਨਿਕਲੇ ਅਤੇ ਇਸਨੂੰ ਚੈੱਕ ਕੀਤਾ। ਇਸ ਦੌਰਾਨ, ਦ੍ਰਾਵਿੜ ਅਤੇ ਆਟੋ ਡਰਾਈਵਰ ਵਿਚਕਾਰ ਥੋੜ੍ਹੀ ਜਿਹੀ ਬਹਿਸ ਹੋ ਗਈ। ਹਾਲਾਂਕਿ, ਮਾਮਲਾ ਇੰਨਾ ਵੱਡਾ ਨਹੀਂ ਸੀ ਕਿ ਪੁਲਿਸ ਕੇਸ ਦਰਜ ਕੀਤਾ ਜਾ ਸਕੇ। ਇਸ ਲਈ, ਕਿਸੇ ਵੀ ਧਿਰ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਟੱਕਰ ਬਹੁਤੀ ਜ਼ੋਰਦਾਰ ਨਹੀਂ ਸੀ। ਭਾਵੇਂ ਰਾਹੁਲ ਦ੍ਰਾਵਿੜ ਆਪਣੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਹਨ, ਪਰ ਕਾਰ ਹਾਦਸੇ ਤੋਂ ਬਾਅਦ ਉਹ ਗੁੱਸੇ ਵਿੱਚ ਵੀ ਆ ਗਏ।
Rahul Dravid caught in rare argument..
— Prakash Upadhyaya (@klprakash29) February 4, 2025
The cricketer, who built a reputation as ‘The Wall’ of Indian cricket, seemingly found himself in a situation even he couldn’t defend against – Bengaluru’s chaotic traffic and persistent drivers.#RahulDravid #Bengaluru pic.twitter.com/un56ITG8Xv
ਰਾਹੁਲ ਦ੍ਰਾਵਿੜ ਦੇ ਰਿਕਾਰਡ
ਰਾਹੁਲ ਦ੍ਰਾਵਿੜ ਨੇ ਭਾਰਤ ਲਈ 344 ਵਨਡੇ ਮੈਚਾਂ ਵਿੱਚ 39.17 ਦੀ ਔਸਤ ਨਾਲ 10889 ਦੌੜਾਂ ਬਣਾਈਆਂ ਹਨ, ਜਿਸ ਵਿੱਚ 12 ਸੈਂਕੜੇ ਅਤੇ 83 ਅਰਧ ਸੈਂਕੜੇ ਸ਼ਾਮਲ ਹਨ। ਇਸ ਸਮੇਂ ਦੌਰਾਨ ਉਸਦਾ ਸਭ ਤੋਂ ਵਧੀਆ ਸਕੋਰ 153 ਦੌੜਾਂ ਸੀ। ਰਾਹੁਲ ਦ੍ਰਾਵਿੜ ਨੇ 164 ਟੈਸਟ ਮੈਚਾਂ ਵਿੱਚ 52.31 ਦੀ ਔਸਤ ਨਾਲ 13288 ਦੌੜਾਂ ਬਣਾਈਆਂ ਹਨ, ਜਿਸ ਵਿੱਚ 36 ਸੈਂਕੜੇ ਅਤੇ 63 ਅਰਧ ਸੈਂਕੜੇ ਸ਼ਾਮਲ ਹਨ। ਰਾਹੁਲ ਦ੍ਰਾਵਿੜ ਦੇ ਨਾਂ ਟੈਸਟ ਕ੍ਰਿਕਟ ਵਿੱਚ 5 ਦੋਹਰੇ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਹੈ। ਰਾਹੁਲ ਦ੍ਰਾਵਿੜ ਦਾ ਟੈਸਟ ਕ੍ਰਿਕਟ ਵਿੱਚ ਸਭ ਤੋਂ ਵਧੀਆ ਸਕੋਰ 270 ਦੌੜਾਂ ਸੀ। ਰਾਹੁਲ ਦ੍ਰਾਵਿੜ ਨੇ ਭਾਰਤ ਲਈ 1 ਟੀ-20 ਅੰਤਰਰਾਸ਼ਟਰੀ ਮੈਚ ਵੀ ਖੇਡਿਆ ਹੈ, ਜਿਸ ਵਿੱਚ ਉਸਨੇ 31 ਦੌੜਾਂ ਬਣਾਈਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
