Lionel Messi Update: ਬਾਰਸੀਲੋਨਾ ਛੱਡਣ ਤੋਂ ਪਹਿਲਾਂ ਰੋ ਪਏ ਲਿਓਨੇਲ ਮੈਸੀ, ਅੱਖਾਂ 'ਚ ਹੰਝੂਆਂ ਦੇ ਨਾਲ ਦਿੱਤਾ ਇਹ ਬਿਆਨ
ਬਾਰਸੀਲੋਨਾ ਦੇ ਖਿਡਾਰੀ ਦੇ ਰੂਪ 'ਚ ਲਿਓਨੇਲ ਮੈਸੀ ਆਖਰੀ ਕਾਨਫਰੰਸ 'ਚ ਬਹੁਤ ਮੁਸ਼ਕਿਲ ਨਾਲ ਬੋਲ ਪਾ ਰਹੇ ਸਨ ਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਨਿੱਕਲ ਰਹੇ ਸਨ।
Messi in Tears: ਅਰਜਨਟੀਨਾ ਦੇ ਸਟ੍ਰਾਇਕਰ ਲਿਓਨਲ ਮੈਸੀ ਨੇ ਅੱਜ 21 ਸਾਲ ਬਾਅਦ ਆਪਣੇ ਸਪੇਨਿਸ਼ ਕਲੱਬ ਬਾਰਸੀਲੋਨਾ ਨੂੰ ਅਲਵਿਦਾ ਕਹਿ ਦਿੱਤਾ। ਬਾਰਸੀਲੋਨਾ ਦੇ ਖਿਡਾਰੀ ਦੇ ਰੂਪ 'ਚ ਆਪਣੇ ਅੰਤਿਮ ਪ੍ਰੈਸ ਕਾਨਫਰੰਸ 'ਚ ਹਿੱਸਾ ਲੈਣ ਦੌਰਾਨ ਅੱਜ ਉਹ ਭਾਵੁਕ ਹੋ ਗਏ। ਪੂਰੀ ਦੁਨੀਆ ਨੇ ਇਸ ਸਟਾਰ ਫੁੱਟਬਾਲਰ ਨੂੰ ਅੱਜ ਰੋਂਦਿਆਂ ਦੇਖਿਆ। ਦਰਅਸਲ ਆਪਣੀ ਵਿਦਾਈ ਸਮੇਂ ਬਿਆਨ ਦਿੰਦਿਆਂ ਲਿਓਨੇਲ ਮੈਸੀ ਭਾਵੁਕ ਹੋ ਗਏ ਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਨਿੱਕਲਣ ਲੱਗੇ।
ਬਾਰਸੀਲੋਨਾ ਦੇ ਖਿਡਾਰੀ ਦੇ ਰੂਪ 'ਚ ਲਿਓਨੇਲ ਮੈਸੀ ਆਖਰੀ ਕਾਨਫਰੰਸ 'ਚ ਬਹੁਤ ਮੁਸ਼ਕਿਲ ਨਾਲ ਬੋਲ ਪਾ ਰਹੇ ਸਨ ਤੇ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਨਿੱਕਲ ਰਹੇ ਸਨ। ਮੈਸੀ ਨੇ ਆਪਣੇ ਬਿਆਨ 'ਚ ਕਿਹਾ ਕਿ 21 ਸਾਲ ਬਾਅਦ ਉਹ ਆਪਣੇ ਤਿੰਨ ਕੈਟਲਨ ਅਰਜਨਟੀਨੀ ਬੱਚਿਆਂ ਦੇ ਨਾਲ ਵਾਪਸ ਜਾ ਰਹੇ ਹਨ।
ਮੈਸੀ ਨੇ ਕਿਹਾ, 'ਮੇਰੇ ਲਗਪਗ ਏਨੇ ਸਾਲਾਂ, ਕਰੀਬ ਪੂਰੀ ਜ਼ਿੰਦਗੀ ਇੱਥੇ ਬਿਤਾਉਣ ਮਗਰੋਂ ਟੀਮ ਨੂੰ ਛੱਡਣਾ ਕਾਫੀ ਮੁਸ਼ਕਿਲ ਹੈ। ਅਸੀਂ ਇਸ ਸ਼ਹਿਰ 'ਚ ਰਹੇ ਹਾਂ ਤੇ ਇਹ ਸਾਡਾ ਘਰ ਹੈ। ਹਰ ਚੀਜ਼ ਲਈ ਮੈਂ ਆਪਣਏ ਸਾਰੇ ਸਾਥੀਆਂ ਦਾ ਸ਼ੁਕਰਗੁਜ਼ਾਰ ਹਾਂ। ਕਲੱਬ ਆਉਣ ਤੋਂ ਪਹਿਲੇ ਦਿਨ ਤੋਂ ਲੈਕੇ ਅੰਤਿਮ ਦਿਨ ਤਕ ਮੈਂ ਆਪਣਾ ਸਭ ਕੁਝ ਇਸ ਨੂੰ ਦੇ ਦਿੱਤਾ ਹੈ। ਮੈਂ ਕਦੇ ਅਲਵਿਦਾ ਕਹਿਣ ਬਾਰੇ ਸੋਚਿਆ ਨਹੀਂ ਸੀ।'
Greatest Applause
— FC Barcelona (@FCBarcelona) August 8, 2021
Of
All
Time pic.twitter.com/YoJt8nkTZc
ਮੈਸੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸੁਣ ਕੇ ਦੁੱਖ ਹੋਇਆ ਕਿ ਸਪੈਨਿਸ਼ ਲੀਗ ਦੇ ਵਿੱਤੀ ਨਿਯਮਾਂ ਦੇ ਕਾਰਨ ਕਲੱਬ ਦੇ ਨਾਲ ਨਵਾਂ ਕੌਂਟਰੈਕਟ ਕਰਨਾ ਅਸੰਭਵ ਹੋ ਗਿਆ। ਉਨ੍ਹਾਂ ਕਿਹਾ ਮੈਨੂੰ ਵਿਸ਼ਵਾਸ ਸੀ ਕਿ ਮੈਂ ਕਲੱਬ ਦੇ ਨਾਲ ਬਣਿਆ ਰਹਾਂਗਾ ਜੋ ਮੇਰੇ ਘਰ ਵਰਗਾ ਹੈ।
ਬਾਰਸੀਲੋਨਾ ਲਈ 672 ਗੋਲ ਕਰ ਚੁੱਕੇ ਮੈਸੀ
ਅਰਜਨਟੀਨਾ ਦੇ ਲਿਓਨੇਲ ਮੈਸੀ ਨੇ 2004 'ਚ ਬਾਰਸੀਲੋਨਾ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਬਰਾਸੀਲੋਨਾ ਲਈ 778 ਮੈਚਾਂ 'ਚ 672 ਗੋਲ ਕੀਤੇ ਹਨ। ਆਪਣੇ 21 ਸਾਲਾਂ ਦੇ ਕਰੀਅਰ 'ਚ ਲਿਓਨੇਲ ਮੈਸੀ ਨੇ ਬਾਰਸੀਲੋਨਾ ਦੇ ਨਾਲ ਕੁੱਲ 34 ਖਿਤਾਬ ਜਿੱਤੇ ਹਨ।