Manju Rani: ਮੰਜੂ ਰਾਣੀ ਨੇ ਗੋਲਜ ਮੈਡਲ ਕੀਤਾ ਆਪਣੇ ਨਾਂਅ, ਸਰਵੋਤਮ ਮਹਿਲਾ ਮੁੱਕੇਬਾਜ਼ ਬਣੀ
Manju Rani won Gold medal: ਮੰਜੂ ਰਾਣੀ ਨੇ ਅਫਗਾਨਿਸਤਾਨ ਦੀ ਸਾਦੀਆ ਬ੍ਰੋਮੰਡ ਨੂੰ ਫਾਈਨਲ ਵਿੱਚ 3-0 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਹੈ। ਬੋਸਨੀਆ ਅਤੇ ਹਰਜ਼ੇਗੋਵਿਨਾ 'ਚ ਚੱਲ ਰਹੇ 21ਵੇਂ
Manju Rani won Gold medal: ਮੰਜੂ ਰਾਣੀ ਨੇ ਅਫਗਾਨਿਸਤਾਨ ਦੀ ਸਾਦੀਆ ਬ੍ਰੋਮੰਡ ਨੂੰ ਫਾਈਨਲ ਵਿੱਚ 3-0 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਹੈ। ਬੋਸਨੀਆ ਅਤੇ ਹਰਜ਼ੇਗੋਵਿਨਾ 'ਚ ਚੱਲ ਰਹੇ 21ਵੇਂ ਮੁਸਤਫਾ ਹਜਰੂਲਾਹੋਵਿਕ ਮੈਮੋਰੀਅਲ ਟੂਰਨਾਮੈਂਟ ਦੇ ਫਾਈਨਲ 'ਚ ਮੰਜੂ ਰਾਣੀ ਨੇ ਇਹ ਜਲਵਾ ਦਿਖਾਇਆ ਹੈ। ਦੱਸ ਦੇਈਏ ਕਿ ਭਾਰਤ ਨੇ ਨੌਂ ਸੋਨ ਅਤੇ ਇੱਕ ਚਾਂਦੀ ਦੇ ਤਗਮਿਆਂ ਨਾਲ ਇਹ ਮੁਕਾਬਲਾ ਸਮਾਪਤ ਕੀਤਾ। ਮੰਜੂ ਵੱਲੋਂ ਦਿਖਾਏ ਗਏ ਇਸ ਕਾਰਨਾਮੇ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਮੰਜੂ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟੂਰਨਾਮੈਂਟ ਦੀ 'ਸਰਵੋਤਮ ਮਹਿਲਾ ਮੁੱਕੇਬਾਜ਼' ਚੁਣਿਆ ਗਿਆ। ਪੁਰਸ਼ਾਂ ਦੇ 51 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਬਰੁਣ ਸਿੰਘ ਸ਼ਗੋਲਸ਼ੇਮ ਨੇ ਪੋਲੈਂਡ ਦੇ ਜੈਕਬ ਸਲੋਮਿਨਸਕ ਨੂੰ 3-0 ਨਾਲ ਹਰਾਇਆ, ਜਦਕਿ ਪੁਰਸ਼ਾਂ ਦੇ 57 ਕਿਲੋ ਵਰਗ 'ਚ ਆਕਾਸ਼ ਕੁਮਾਰ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਹਾਡੀ ਹੋਡਰਸ ਤੋਂ 1-2 ਨਾਲ ਮਾਤ ਖਾ ਗਏ।
ਇਸ ਤੋਂ ਇਲਾਵਾ ਪੁਰਸ਼ਾਂ ਦੇ 63 ਕਿਲੋਗ੍ਰਾਮ ਵਰਗ ਵਿੱਚ ਮਨੀਸ਼ ਕੌਸ਼ਿਕ ਨੇ ਫਲਸਤੀਨ ਦੇ ਮੁਹੰਮਦ ਸੌਦ ਨੂੰ ਇੱਕਤਰਫ਼ਾ ਮੈਚ ਵਿੱਚ 3-0 ਨਾਲ ਹਰਾਇਆ। ਪੁਰਸ਼ਾਂ ਦੇ 92 ਕਿਲੋਗ੍ਰਾਮ ਵਰਗ ਵਿੱਚ ਭਾਰਤ ਦਾ ਦਬਦਬਾ ਬਰਕਰਾਰ ਰਿਹਾ ਕਿਉਂਕਿ ਨਵੀਨ ਕੁਮਾਰ ਨੇ ਸਖ਼ਤ ਮੁਕਾਬਲੇ ਵਿੱਚ ਪੋਲੈਂਡ ਦੇ ਮੈਟਿਊਜ਼ ਬੇਰੇਜ਼ਨਿਕੀ ਨੂੰ 2-1 ਨਾਲ ਹਰਾਇਆ। ਜੋਤੀ, ਸ਼ਸ਼ੀ, ਜਿਗਿਆਸਾ, ਵਿਨਾਕਸ਼ੀ ਅਤੇ ਸਤੀਸ਼ ਕੁਮਾਰ ਨੂੰ ਵੀ ਜੇਤੂ ਐਲਾਨਿਆ ਗਿਆ ਕਿਉਂਕਿ ਉਨ੍ਹਾਂ ਦੇ ਵਿਰੋਧੀ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।
Read More: Luis Rubiales Resign: ਸਪੇਨਿਸ਼ ਫੁੱਟਬਾਲ ਦੇ ਪ੍ਰਧਾਨ Luis Rubiales ਦੀ 'ਕਿਸਿੰਗ ਵਿਵਾਦ' ਕਾਰਨ ਵਧੀ ਮੁਸ਼ਕਿਲ, ਜਾਣੋ ਅਹੁਦੇ ਤੋਂ ਕਿਉਂ ਦਿੱਤਾ ਅਸਤੀਫ਼ਾ ?
Read More: India vs Pakistan: ਮੀਂਹ ਨੇ ਫਿਰ ਵਿਗਾੜਿਆ ਭਾਰਤ-ਪਾਕਿਸਤਾਨ ਮੈਚ, ਹੁਣ ਰਿਜ਼ਰਵ ਡੇਅ 'ਤੇ ਇਸ ਤਰ੍ਹਾਂ ਹੋਵੇਗਾ ਮੈਚ
Read More: Shaheen Afridi: ਏਸ਼ੀਆ ਕੱਪ ਤੋਂ ਬਾਅਦ ਦੁਬਾਰਾ ਵਿਆਹ ਕਰਨਗੇ ਸ਼ਾਹੀਨ ਅਫਰੀਦੀ! ਜਾਣੋ ਪੂਰਾ ਮਾਮਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।