Apple ਭਲਕੇ ਕਰ ਸਕਦੀ AirPods 3 ਤੇ Apple Music Hi-fi Tier ਲਾਂਚ, ਜਾਣੋ ਵੇਰਵੇ
ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਖ਼ਾਸ ਤੌਰ ਉੱਤੇ ਮੰਗਲਵਾਰ ਨੂੰ ਪ੍ਰੋਡਕਟ ਲਾਂਚ ਕਰਨ ਲਈ ਜਾਣਿਆ ਜਾਂਦਾ ਹੈ। ਇਸ ਲਈ 18 ਮਈ ਦਾ ਈਵੈਂਟ ਵੀ ਅਜਿਹਾ ਹੀ ਹੋ ਸਕਦਾ ਹੈ। ਜਿਵੇਂ ਕੰਪਨੀ ਨੇ ਦਸੰਬਰ 2020 ’ਚ Apple AirPods Max ਨੂੰ ਰਿਲੀਜ਼ ਕੀਤਾ ਸੀ।
Apple AirPods ਨੂੰ ਲੈ ਕੇ ਇਹ ਅਫ਼ਵਾਹ ਲੰਮੇ ਸਮੇਂ ਤੋਂ ਚੱਲ ਰਹੀ ਹੈ ਤੇ ਹੁਣ Apple 18 ਮਈ ਨੂੰ ਭਾਵ ਭਲਕੇ ਇੱਕ ਇਵੇਂਟ ਦੌਰਾਨ ਇਸ ਨੂੰ ਲਾਂਚ ਕਰ ਸਕਦੀ ਹੈ। ਇਹ ਜਾਣਕਾਰੀ ਯੂ-ਟਿਊਬਰ ਲਿਊਕ ਮਿਆਨੀ ਨੇ ਦਿੱਤੀ ਹੈ। ਮਿਆਨੀ ਨੇ Apple Track ’ਚ ਡਿਟੇਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕੰਪਨੀ ਮਿਊਜ਼ਿਕ ਸਟ੍ਰੀਮਿੰਗ ਐਪ Apple Music HiFi ਮਿਊਜ਼ਿਕ ਟੀਅਰ ਵੀ ਰਿਲੀਜ਼ ਕਰ ਸਕਦੀ ਹੈ। ਇਹ ਐਂਡ੍ਰਾਇਡ ਤੇ ਆਈਓਐੱਸ ਯੂਜ਼ਰਜ਼ ਲਈ ਹੋਵੇਗਾ।
ਇਹ ਵੀ ਕਿਹਾ ਗਿਆ ਹੈ ਕਿ ਨਵਾਂ ਸਟ੍ਰੀਮਿੰਗ ਪਲੈਨ ਡੌਲਬੀ ਐਟਮੌਸ ਤੇ ਡੌਲਬੀ ਆੱਡੀਓ ਤੋਂ ਵੱਧ ਐਡਵਾਂਸ ਹੋਵੇਗਾ ਤੇ ਲਿੱਸਨਿੰਗ ਐਕਸਪੀਰੀਅੰਸ ਨੂੰ ਜ਼ਿਆਦਾ ਵਧੀਆ ਬਣਾਏਗਾ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਖ਼ਾਸ ਤੌਰ ਉੱਤੇ ਮੰਗਲਵਾਰ ਨੂੰ ਪ੍ਰੋਡਕਟ ਲਾਂਚ ਕਰਨ ਲਈ ਜਾਣਿਆ ਜਾਂਦਾ ਹੈ। ਇਸ ਲਈ 18 ਮਈ ਦਾ ਈਵੈਂਟ ਵੀ ਅਜਿਹਾ ਹੀ ਹੋ ਸਕਦਾ ਹੈ। ਜਿਵੇਂ ਕੰਪਨੀ ਨੇ ਦਸੰਬਰ 2020 ’ਚ Apple AirPods Max ਨੂੰ ਰਿਲੀਜ਼ ਕੀਤਾ ਸੀ। ਪੁਰਾਣੇ ਲੀਕ ਅਨੁਸਾਰ Apple AirPods 3 ’ਚ AirPods Pro ਵਰਗਾ ਡਿਜ਼ਾਇਨ ਹੋ ਸਕਦਾ ਹੈ ਪਰ ਇਸ ਵਿੱਚ ਐਕਟਿਵ ਨਾਈਸ ਕੈਂਸਲੇਸ਼ਨ ਨਹੀਂ ਹੋਵੇਗਾ। AirPods Pro ਦੇ ਮੁਕਾਬਲੇ TWS ਈਅਰਬੱਡਜ਼ ਇੰਟਰਚੇਂਜੇਬਲ ਟਿਪਸ ਤੇ ਇੱਕ ਛੋਟੇ ਚਾਰਜਿੰਗ ਕੇਸ ਨਾਲ ਆ ਸਕਦਾ ਹੈ।
Apple Music HiFi ਜਾਂ ਹਾਈ ਫ਼ਿਡੇਲਿਟੀ ਆਡੀਓ ਦੀ ਅਮਰੀਕਾ ਵਿੱਚ ਕੀਮਤ 9.99 ਡਾਲਰ ਹੋ ਸਕਦੀ ਹੈ, ਜੋ ਕੰਪਨੀ ਦੇ ਸਟੈਂਡਰਡ ਐਪਲ ਮਿਊਜ਼ਿਕ ਸਬਸਕ੍ਰਿਪਸ਼ਨ ਦੇ ਸਮਾਨ ਹੈ। ਹਾਈ ਫ਼ਿਡੇਲਿਟੀ ਆੱਡੀਓ ਇਨਆੱਡੀਓਬਲ ਨਾਈਸ ਤੇ ਡਿਸਟੋਰੇਸ਼ਨ ਹੈ ਤੇ ਇਸ ਵਿੱਚ ਹਿਊਮਨ ਹੀਅਰਿੰਗ ਰੇਂਜ ਵਿੱਚ ਫਲ ਫ਼੍ਰੀਕੁਐਂਸੀ ਰੈਸਪੌਂਸ ਹੋ ਸਕਦਾ ਹੈ। ਇਹ ਸਟੀਰੀਓ ਕੁਆਲਿਟੀ ਤੋਂ ਵੱਖ ਹੈ, ਜੋ ਦੋ ਚੈਨਲਾਂ ਦਾ ਉਪਯੋਗ ਕਰਨ ਵਾਲੀ ਧੁਨੀ ਨੂੰ ਰਿਕਾਰਡ ਜਾਂ ਰੀ–ਪ੍ਰੋਡਿਯੂਸ ਕਰਦਾ ਹੈ।
ਹਾਈ ਫ਼ਾਈ ਆਡੀਓ ਨੂੰ ਹੋਰ ਫ਼ਾਰਮੈਟ ਤੋਂ ਬਿਹਤਰ ਮੰਨਿਆ ਜਾਂਦਾ ਹੈ। ਫ਼ਿਲਹਾਲ ਐਪਲ ਮਿਊਜ਼ਿਕ ਵਿੱਚ ਇਹ ਹਾਈ ਰੈਜੋਲਿਯੂਸ਼ਨ ਆੱਡੀਓ ਟੀਅਰ ਨਹੀਂ ਹੈ। Spotify ਨੇ ਪਿੱਛੇ ਜਿਹੇ ਆਪਣੇ ਪ੍ਰੀਮੀਅਮ ਹਾਈ–ਫ਼ਾਈ ਟੀਅਰ ਦਾ ਐਲਾਨ ਕੀਤਾ, ਜਿਸ ਨਾਲ ਯੂਜ਼ਰਜ਼ ਨੂੰ ਮਿਊਜ਼ਿਕ ਸੁਣਨ ਵਿੱਚ ਜ਼ਿਆਦਾ ਡੈਪਥ ਤੇ ਕਲੀਅਰਿਟੀ ਮਿਲ ਸਕੇ।
ਇਹ ਵੀ ਪੜ੍ਹੋ: ਰੱਖਿਆ ਮੰਤਰੀ ਤੇ ਸਿਹਤ ਮੰਤਰੀ ਨੇ ਐਂਟੀ ਕੋਰੋਨਾ ਦਵਾਈ ਕੀਤੀ ਲੌਂਚ, ਜਾਣੋ ਕਿਵੇਂ ਮਰੇਗਾ ਕੋਰੋਨਾਵਾਇਰਸ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin