America punjabi Family murder : ਵੇਖੋ ਕਿੰਝ ਉਜੜਿਆ ਹਸਦਾ ਖੇਡਦਾ ਪਰਿਵਾਰ
America punjabi Family murder : ਵੇਖੋ ਕਿੰਝ ਉਜੜਿਆ ਹਸਦਾ ਖੇਡਦਾ ਪਰਿਵਾਰ
#America #California #PunjabiFamily #Kidnapping #CCTVFootage #CCTV #USA #hoshiarpur
ਅਮਰੀਕਾ ਦੇ ਕੈਲੀਫੋਰਨੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਅਗਵਾ ਹੋਏ ਪੰਜਾਬੀ ਪਰਿਵਾਰ ਦੀਆਂ ਲਾਸ਼ਾਂ ਮਿਲਣ ਨਾਲ ਹਰ ਕਿਸੀ ਦਾ ਹਿਰਦਾ ਵਲੂੰਧਰਿਆ ਗਿਆ ਹੈ |ਸਾਊਥ ਹਾਈਵੇਅ 59 ਸਥਿਤ ਦਫਤਰ ਤੋਂ ਅਗਵਾ ਕੀਤੇ ਗਏ ਇਸ ਪਰਿਵਾਰ ਦੀ ਆਖਰੀ CCTV ਫੁਟੇਜ ਵੀ ਸਾਹਮਣੇ ਆਈ ਹੈ | ਜਿਸ ਵਿਚ ਕਿਡਨੱਪਰ ਅਤੇ ਪਰਿਵਾਰ ਨਜ਼ਰ ਆ ਰਹੇ ਹਨ | ਫੁਟੇਜ ਵਿਚ ਸਾਫ ਵਿਖਾਈ ਦੇ ਰਿਹਾ ਹੈ ਕਿ ਕਿਡਨੇਪਰ ਕਿੰਝ ਬੰਦੂਕ ਦੀ ਨੋਕ 'ਤੇ ਪਰਿਵਾਰ ਨੂੰ ਅਗਵਾ ਕਰਕੇ ਲੈ ਗਿਆ |ਅਗਵਾ ਕੀਤੇ ਗਏ ਇਨ੍ਹਾਂ ਚਾਰਾਂ ਲੋਕਾਂ ਦੀਆਂ ਹੁਣ ਲਾਸ਼ਾਂ ਮਿਲੀਆਂ ਹਨ। ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ੈਰਿਫ ਦੇ ਦਫਤਰ ਤੋਂ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ। ਮ੍ਰਿਤਕ ਜਸਦੀਪ ਸਿੰਘ ਦੇ ਮਾਤਾ-ਪਿਤਾ ਹੁਸ਼ਿਆਰਪੁਰ ਤੋਂ ਅਮਰੀਕਾ ਪਹੁੰਚ ਚੁੱਕੇ ਹਨ। ਮਾਂ ਅਤੇ ਪਿਤਾ 29 ਸਤੰਬਰ ਨੂੰ ਹੀ ਭਾਰਤ ਆਏ ਸਨ ਅਤੇ ਅਗਲੇ ਦਿਨ ਉਨ੍ਹਾਂ ਦਾ ਬੇਟਾ ਤੇ ਪਰਿਵਾਰ ਅਗਵਾ ਹੋ ਗਏ। ਸੋਮਵਾਰ ਵਾਪਰੀ ਇਸ ਘਟਨਾ ਬਾਰੇ ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਸੀ | ਅਗਵਾ ਕੀਤੇ ਗਏ ਲੋਕਾਂ 'ਚ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ 8 ਮਹੀਨੇ ਦੀ ਬੇਟੀ ਆਰੋਹੀ ਤੇ 39 ਸਾਲਾ ਅਮਨਦੀਪ ਸਿੰਘ ਸ਼ਾਮਲ ਸਨ |ਜਿਨ੍ਹਾਂ ਦੀਆਂ ਲਾਸ਼ਾਂ ਖੇਤਾਂ ਚੋਂ ਬਰਾਮਦ ਹੋਈਆਂ ਹਨ | ਖਬਰਾਂ ਮੁਤਾਬਕ ਕਿਡਨੈਪਰ ਨੇ ਪਿਸਤੌਲ ਦੀ ਨੋਕ ਤੇ ਚਾਰੋ ਲੋਕ ਨੂੰ ਅਗਵਾਹ ਕਰ ਕੇ ਊਨਾ ਦੀ ਹੀ ਗੱਡੀ ਵਿੱਚ ਲੈ ਗਿਆ |ਜਿਸ ਤੋਂ ਬਾਅਦ ਕਰੀਬ 30 ਕਿਲੋਮੀਟਰ ਦੀ ਦੂਰੀ ਤੇ ਅਗਵਾਹ ਹੋਏ ਲੋਕਾ ਦੇ ਮੋਬਾਈਲ ਮਿਲੇ ਨੇ ਤੇ ਗੱਡੀ ਨੂੰ ਅੱਗ ਲਗਾ ਦਿਤੀ ਗਈ ਸੀ| ਸੋਮਵਾਰ ਦੇਰ ਰਾਤ ਪਰਿਵਾਰ ਦੀ ਗੱਡੀ ਸੜੀ ਹਾਲਤ 'ਚ ਮਿਲੀ| ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਮਰਸਡ ਕਾਊਂਟੀ ਵਿੱਚ ਏਟੀਐਮ ਵਿੱਚ ਇੱਕ ਪੀੜਤ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ ਗਈ ਸੀ।ਪੁਲਿਸ ਨੇ ਬੈਂਕ ਲੈਣ-ਦੇਣ ਕਰਨ ਵਾਲੇ ਵਿਅਕਤੀ ਦੀ ਫੋਟੋ ਪ੍ਰਾਪਤ ਕੀਤੀ, ਜੋ ਅਗਵਾ ਵਾਲੀ ਥਾਂ ਤੋਂ ਤਸਵੀਰ ਵਿੱਚ ਮੌਜੂਦ ਵਿਅਕਤੀ ਨਾਲ ਮਿਲਦੀ-ਜੁਲਦੀ ਦਿਖਾਈ ਦਿੰਦੀ ਹੈ।ਜਾਂਚ ਏਜੰਸੀਆਂ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਵਿਅਕਤੀ, ਜੀਸਸ ਮੈਨੁਅਲ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਤੇ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਉਸ ਦੀ ਹਾਲਤ ਗੰਭੀਰ ਹੈ। ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅਗਵਾ ਹੋਇਆ ਪਰਿਵਾਰ ਹੋਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਹਾਰਸੀ ਨਾਲ ਸੰਬੰਧਤ ਹੈ |ਅਗਵਾ ਦੀ ਘਟਨਾ ਤੋਂ ਬਾਅਦ ਜਸਦੀਪ ਤੇ ਅਮਨਦੀਪ ਦੇ ਪਿਤਾ ਡਾ. ਰਣਧੀਰ ਸਿੰਘ ਅਤੇ ਮਾਤਾ ਕ੍ਰਿਪਾਲ ਕੌਰ ਸਦਮੇ ਵਿੱਚ ਹਨ। ਰਣਧੀਰ ਸਿਹਤ ਵਿਭਾਗ ਤੇ ਕ੍ਰਿਪਾਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹਨ। ਰਣਧੀਰ 29 ਸਤੰਬਰ ਨੂੰ ਅਮਰੀਕਾ ਤੋਂ ਭਾਰਤ ਪਰਤੇ ਸਨ।