'ਗਾਂ ਦੁੱਧ ਨਹੀਂ ਦਿੰਦੀ, ਥਾਣੇ ਬੁਲਾ ਕੇ ਸਮਝਾਓ', ਪੁਲਿਸ ਕੋਲ ਅਜੀਬੋ-ਗਰੀਬ ਸ਼ਿਕਾਇਤ ਲੈ ਪਹੁੰਚਿਆ ਕਿਸਾਨ
ਪੁਲਿਸ ਥਾਣੇ 'ਚ ਜ਼ਿਆਦਾਤਰ ਚੋਰੀ, ਡਕੈਤੀ, ਡਰਾਉਣ-ਧਮਕਾਉਣ, ਕੁੱਟਮਾਰ, ਕਤਲ ਤੇ ਜਬਰ-ਜ਼ਨਾਹ ਦੇ ਮਾਮਲੇ ਆਉਂਦੇ ਹਨ। ਲੋਕ ਇਸ ਸਬੰਧੀ ਸ਼ਿਕਾਇਤਾਂ ਲੈ ਕੇ ਪੁਲਿਸ ਕੋਲ ਜਾਂਦੇ ਹਨ ਤੇ ਪੁਲਿਸ ਕੇਸ ਦਰਜ ਕਰਕੇ ਜਾਂਚ 'ਚ ਜੁੱਟ ਜਾਂਦੀ ਹੈ।
Trending News: ਪੁਲਿਸ ਥਾਣੇ 'ਚ ਜ਼ਿਆਦਾਤਰ ਚੋਰੀ, ਡਕੈਤੀ, ਡਰਾਉਣ-ਧਮਕਾਉਣ, ਕੁੱਟਮਾਰ, ਕਤਲ ਤੇ ਜਬਰ-ਜ਼ਨਾਹ ਦੇ ਮਾਮਲੇ ਆਉਂਦੇ ਹਨ। ਲੋਕ ਇਸ ਸਬੰਧੀ ਸ਼ਿਕਾਇਤਾਂ ਲੈ ਕੇ ਪੁਲਿਸ ਕੋਲ ਜਾਂਦੇ ਹਨ ਤੇ ਪੁਲਿਸ ਕੇਸ ਦਰਜ ਕਰਕੇ ਜਾਂਚ 'ਚ ਜੁੱਟ ਜਾਂਦੀ ਹੈ ਪਰ ਕਈ ਵਾਰ ਅਜਿਹੇ ਮਾਮਲੇ ਪੁਲਿਸ ਕੋਲ ਵੀ ਆ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਪੁਲਿਸ ਵਾਲੇ ਵੀ ਪ੍ਰੇਸ਼ਾਨ ਹੋ ਜਾਂਦੇ ਹਨ।
ਹਾਲ ਹੀ 'ਚ ਕਰਨਾਟਕ ਪੁਲਿਸ ਦੇ ਸਾਹਮਣੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਵਿਅਕਤੀ ਆਪਣੀ ਗਾਂ 'ਤੇ ਮਾਮਲਾ ਦਰਜ ਕਰਵਾਉਣ ਲਈ ਪੁਲਿਸ ਕੋਲ ਪਹੁੰਚਦਾ ਹੈ। ਉਹ ਪੁਲਿਸ ਨੂੰ ਕਹਿੰਦਾ ਹੈ ਕਿ ਉਸ ਦੀ ਗਾਂ 4 ਦਿਨਾਂ ਤੋਂ ਦੁੱਧ ਨਹੀਂ ਦੇ ਰਹੀ, ਇਸ ਲਈ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਤੇ ਪੁਲਿਸ ਨੇ ਇਸ ਮਾਮਲੇ ਨੂੰ ਕਿਵੇਂ ਨਜਿੱਠਿਆ।
ਕੀ ਹੈ ਮਾਮਲਾ?
ਖਬਰਾਂ ਮੁਤਾਬਕ ਇਹ ਦਿਲਚਸਪ ਮਾਮਲਾ ਕਰਨਾਟਕ ਦੇ ਸ਼ਿਮੋਗਾ ਜ਼ਿਲ੍ਹੇ ਦੇ ਪਿੰਡ ਸਿਦਲੀਪੁਰਾ ਦਾ ਹੈ। ਇਸ ਪਿੰਡ ਦਾ ਰਹਿਣ ਵਾਲਾ ਕਿਸਾਨ ਰਮੱਈਆ ਹਾਲ ਹੀ 'ਚ ਹੋਲੇਹੋਨੂਰ ਥਾਣੇ 'ਚ ਸ਼ਿਕਾਇਤ ਲੈ ਕੇ ਪਹੁੰਚਿਆ। ਜਦੋਂ ਉਸ ਨੇ ਆਪਣੀ ਸ਼ਿਕਾਇਤ ਪੁਲਿਸ ਨੂੰ ਦੱਸੀ ਤਾਂ ਪੁਲਿਸ ਵਾਲਿਆਂ ਦਾ ਦਿਮਾਗ ਘੁੰਮ ਗਿਆ। ਕਿਸਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਗਾਂ ਪਿਛਲੇ 4 ਦਿਨਾਂ ਤੋਂ ਦੁੱਧ ਨਹੀਂ ਦੇ ਰਹੀ ਹੈ। ਉਹ ਹਰ ਰੋਜ਼ ਉਸ ਨੂੰ ਵਧੀਆ ਚਾਰਾ ਵੀ ਖੁਆ ਰਿਹਾ ਹੈ।
ਗਾਂ ਨੂੰ ਥਾਣੇ ਬੁਲਾਉਣ ਲਈ ਜ਼ੋਰ ਪਾਇਆ
ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ 8 ਤੋਂ 11 ਵਜੇ ਅਤੇ ਸ਼ਾਮ 4 ਤੋਂ 6 ਵਜੇ ਤਕ ਗਾਂ ਨੂੰ ਚਾਰਦਾ ਹੈ। ਚਾਰਾ ਖਾਣ ਤੋਂ ਬਾਅਦ ਵੀ ਗਾਂ ਦੁੱਧ ਨਹੀਂ ਦਿੰਦੀ, ਜੋ ਗਲਤ ਹੈ। ਅਜਿਹੇ 'ਚ ਤੁਸੀਂ ਗਾਂ ਨੂੰ ਥਾਣੇ ਬੁਲਾਓ ਤੇ ਉਸ ਨੂੰ ਸਮਝਾ ਕੇ ਦੁੱਧ ਦੇਣ ਲਈ ਮਨਾ ਲਓ।
ਪੁਲਿਸ ਨੇ ਕੀ ਕੀਤਾ
ਪੁਲਿਸ ਨੇ ਸਭ ਤੋਂ ਪਹਿਲਾਂ ਉਸ ਕਿਸਾਨ ਦੀ ਸ਼ਿਕਾਇਤ ਸੁਣੀ। ਸ਼ਿਕਾਇਤ ਸੁਣਨ ਤੋਂ ਬਾਅਦ ਪੁਲਿਸ ਨੇ ਕਿਸਾਨ ਨੂੰ ਸਮਝਾਇਆ ਕਿ ਪੁਲਿਸ ਅਜਿਹੇ ਕੇਸਾਂ ਨੂੰ ਹੱਲ ਨਹੀਂ ਕਰਦੀ ਤੇ ਨਾ ਹੀ ਅਜਿਹੇ ਕੇਸ ਦਰਜ ਕਰਦੀ ਹੈ। ਉਨ੍ਹਾਂ ਨੇ ਕਿਸਾਨ ਨੂੰ ਖੁਦ ਹੀ ਇਸ ਸਮੱਸਿਆ ਨਾਲ ਨਜਿੱਠਣ ਦਾ ਸੁਝਾਅ ਦਿੰਦਿਆਂ ਵਾਪਸ ਭੇਜ ਦਿੱਤਾ।
ਇਹ ਵੀ ਪੜ੍ਹੋ: RBI Monetary Policy: ਆਮ ਆਦਮੀ ਲਈ ਨਹੀਂ ਕੋਈ ਰਾਹਤ, ਰੈਪੋ ਦਰ ਰਹੇਗੀ 4 ਫ਼ੀਸਦੀ, ਰਿਜ਼ਰਵ ਬੈਂਕ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: