Fire Accident: ਕਰੋੜਾਂ ਦੀਆਂ ਲਗਜ਼ਰੀ ਕਾਰਾਂ ਸੜ ਕੇ ਸੁਆਹ, BMW ਤੋਂ Audi ਤੱਕ ਦੀਆਂ ਕਾਰਾਂ ਦਾ ਹੋਇਆ ਇਹ ਹਾਲ
Fire Accident in Gurgaon: ਲਗਜ਼ਰੀ ਗੱਡੀਆਂ ਦੀ ਵਰਕਸ਼ਾਪ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਹਾਦਸਾ ਗੁੜਗਾਓ ਦੇ ਸੈਕਟਰ 41 ਦੇ ਪਿੰਡ ਸਿਲੋਖਰਾ ਵਿੱਚ ਵਾਪਰਿਆ। ਇਸ ਵਿੱਚ 15 ਦੇ ਕਰੀਬ ਹਾਈਫਾਈ ਵਾਹਨ ਸੜ ਕੇ ਸੁਆਹ ਹੋ ਗਏ
Fire Accident in Gurgaon: ਲਗਜ਼ਰੀ ਗੱਡੀਆਂ ਦੀ ਵਰਕਸ਼ਾਪ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਹਾਦਸਾ ਗੁੜਗਾਓ ਦੇ ਸੈਕਟਰ 41 ਦੇ ਪਿੰਡ ਸਿਲੋਖਰਾ ਵਿੱਚ ਵਾਪਰਿਆ। ਇਸ ਵਿੱਚ 15 ਦੇ ਕਰੀਬ ਹਾਈਫਾਈ ਵਾਹਨ ਸੜ ਕੇ ਸੁਆਹ ਹੋ ਗਏ। ਵਰਕਸ਼ਾਪ 'ਚ ਮੌਜੂਦ ਇਨ੍ਹਾਂ ਵਾਹਨਾਂ ਦੀ ਕੀਮਤ ਕਰੀਬ 10 ਕਰੋੜ ਰੁਪਏ ਹੋ ਸਕਦੀ ਹੈ।
ਲਗਜ਼ਰੀ ਗੱਡੀਆਂ ਨੂੰ ਲੱਗੀ ਭਿਆਨਕ ਅੱਗ
10 ਅਗਸਤ ਸ਼ਨੀਵਾਰ ਤੜਕੇ ਕਰੀਬ 3 ਵਜੇ ਇਕ ਲਗਜ਼ਰੀ ਵਰਕਸ਼ਾਪ ਵਿਚ ਭਿਆਨਕ ਅੱਗ ਲੱਗ ਗਈ। ਉਸ ਸਮੇਂ ਵਰਕਸ਼ਾਪ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਬੁਝਾਊ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਕਰੀਬ 3.01 ਵਜੇ ਇੱਕ ਕਾਲ ਆਈ, ਜਿਸ ਵਿੱਚ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਮੋਤੀ ਵਿਹਾਰ ਕਲੋਨੀ ਦੀ ਬਰਲਿਨ ਮੋਟਰ ਵਰਕਸ਼ਾਪ ਵਿੱਚ ਅੱਗ ਲੱਗ ਗਈ ਹੈ।
10 ਕਰੋੜ ਰੁਪਏ ਦੇ ਵਾਹਨ ਸੜ ਕੇ ਸੁਆਹ ਹੋ ਗਏ
ਮੋਟਰ ਵਰਕਸ਼ਾਪ ਨੂੰ ਲੱਗੀ ਅੱਗ 'ਤੇ ਸਵੇਰੇ 7 ਵਜੇ ਦੇ ਕਰੀਬ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਸੂਚਨਾ ਮਿਲੀ ਕਿ 20 ਲਗਜ਼ਰੀ ਕਾਰਾਂ ਇਸ ਅੱਗ ਦੀ ਲਪੇਟ 'ਚ ਆ ਗਈਆਂ, ਜਿਨ੍ਹਾਂ 'ਚੋਂ 15 ਪੂਰੀ ਤਰ੍ਹਾਂ ਸੜ ਗਈਆਂ। ਇਸ ਘਟਨਾ ਵਿੱਚ ਲਗਜ਼ਰੀ ਗੱਡੀਆਂ ਦਾ ਕਰੀਬ 10 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਲਗਜ਼ਰੀ ਵਾਹਨਾਂ ਵਿੱਚ BMW ਤੋਂ Audi ਅਤੇ Mercedes-Benz ਤੱਕ ਦੇ ਮਾਡਲ ਸ਼ਾਮਲ ਸਨ।
ਅੱਗ 'ਤੇ ਕਾਬੂ ਪਾਉਣ 'ਚ ਚਾਰ ਘੰਟੇ ਲੱਗ ਗਏ
ਇਸ ਘਟਨਾ ਬਾਰੇ ਫਾਇਰ ਸਰਵਿਸਿਜ਼ ਦੇ ਡਿਪਟੀ ਡਾਇਰੈਕਟਰ ਗੁਲਸ਼ਨ ਕਾਲੜਾ ਨੇ ਦੱਸਿਆ ਕਿ ਸਾਨੂੰ ਲਗਜ਼ਰੀ ਗੱਡੀਆਂ ਦੀ ਵਰਕਸ਼ਾਪ ਵਿੱਚ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਨੂੰ ਤੁਰੰਤ ਰਵਾਨਾ ਕੀਤਾ ਗਿਆ। ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਇਸ ਵਰਕਸ਼ਾਪ 'ਚ ਅੱਗ 'ਤੇ ਕਾਬੂ ਪਾਉਣ 'ਚ ਕਰੀਬ ਚਾਰ ਘੰਟੇ ਦਾ ਸਮਾਂ ਲੱਗਾ ਅਤੇ ਸਾਡੀ ਟੀਮ 7 ਵਜੇ ਵਾਪਸ ਆਈ। ਗੁਲਸ਼ਨ ਕਾਲੜਾ ਨੇ ਦੱਸਿਆ ਕਿ ਬਦਕਿਸਮਤੀ ਨਾਲ ਇਸ ਘਟਨਾ ਵਿੱਚ ਕਈ ਲਗਜ਼ਰੀ ਗੱਡੀਆਂ ਸੜ ਗਈਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।