Realme Mobile Phones

Realme Mobile Phones

ਰੀਅਲਮੀ ਜੁਲਾਈ 2018 ਵਿੱਚ ਓਪੋ ਵੱਲੋਂ ਇਸ ਦੇ ਉਪ ਬ੍ਰਾਂਡ ਵਜੋਂ ਲਾਂਚ ਕੀਤੀ ਗਈ ਸੀ। ਰੀਅਲਮੀ ਬੀਬੀਕੇ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਦਾ ਵੀ ਇੱਕ ਹਿੱਸਾ ਹੈ। ਸ਼ੁਰੂਆਤ ਵਿੱਚ ਰਿਐਲਿਟੀ ਆਨਲਾਈਨ ਸੈਗਮੈਂਟ ਵਿੱਚ ਵੱਡੀ ਸਫਲਤਾ ਮਿਲੀ ਸੀ। ਫਿਰ ਇਸ ਨੂੰ ਓਪੋ ਤੋਂ ਵੱਖਰੇ ਬ੍ਰਾਂਡ ਵਜੋਂ ਲਾਂਚ ਕੀਤਾ ਗਿਆ। ਨਵੰਬਰ 2018 ਵਿੱਚ ਰੀਅਲਮੀ ਨੇ ਓਪੋ ਤੋਂ ਵੱਖਰਾ ਬ੍ਰਾਂਡ ਬਣਨ ਦਾ ਐਲਾਨ ਕੀਤਾ। ਨਵੰਬਰ 2018 ਵਿੱਚ ਕੰਪਨੀ ਨੇ ਆਪਣਾ ਨਵਾਂ ਲੋਗੋ ਪੇਸ਼ ਕੀਤਾ। ਰੀਅਲਮੀ ਨੇ ਸ਼ੁਰੂ ਵਿੱਚ ਆਪਣਾ ਧਿਆਨ ਚੀਨ ਤੇ ਭਾਰਤ ਦੀ ਮਾਰਕੀਟ 'ਤੇ ਕੇਂਦ੍ਰਤ ਕੀਤਾ। ਸਾਲ 2018 ਵਿੱਚ ਰੀਅਲਮੀ ਨੇ 15 ਹਜ਼ਾਰ ਰੁਪਏ ਦੇ ਬਜਟ ਤਹਿਤ ਸਮਾਰਟਫੋਨ ਲਾਂਚ ਕੀਤੇ ਪਰ ਕੰਪਨੀ ਨੇ ਜਲਦੀ ਹੀ ਆਪਣੀ ਪ੍ਰਾਈਜ਼ ਰੇਂਜ ਦਾ ਵਿਸਥਾਰ ਕੀਤਾ ਤੇ ਨਵੀਂ ਐਕਸ ਸੀਰੀਜ਼ ਲਾਂਚ ਕੀਤੀ। ਐਕਸ ਸੀਰੀਜ਼ ਤਹਿਤ, ਕੰਪਨੀ ਨੇ ਮਿੱਡ ਰੇਜ਼ ਦੇ ਸੈਗਮੈਂਟ ਨਾਲ ਫਲੈਗਸ਼ਿਪ ਸ਼੍ਰੇਣੀ ਵਿੱਚ ਸਮਾਰਟਫੋਨ ਲਾਂਚ ਕੀਤੇ। ਇਸ ਸਮੇਂ ਭਾਰਤੀ ਆਨਲਾਈਨ ਸਮਾਰਟਫੋਨ ਮਾਰਕੀਟ ਵਿੱਚ, ਰੀਅਲਮੀ ਸ਼ਿਓਮੀ ਤੋਂ ਦੂਜੇ ਨੰਬਰ 'ਤੇ ਹੈ। ਰੀਅਲਮੀ ਨੇ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ ਰੱਖਣ ਲਈ ਸਾਲ 2020 ਵਿੱਚ 15 ਤੋਂ ਵੱਧ ਸਮਾਰਟਫੋਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਫੋਨ ਲਾਂਚ ਕੀਤੇ ਗਏ ਹਨ। ਹਾਲਾਂਕਿ ਰੀਅਲਮੀ ਜਲਦੀ ਹੀ ਆਪਣੀ ਰੀਅਲਮੀ 7 ਤੇ ਰੀਅਲਮੀ ਐਕਸ 7 ਸੀਰੀਜ਼ ਲਾਂਚ ਕਰਨ ਜਾ ਰਹੀ ਹੈ।