Electricity Price Hike: ਆਮ ਆਦਮੀ ਨੂੰ ਇੱਕ ਹੋਰ ਵੱਡਾ ਝਟਕਾ! ਵਧ ਸਕਦੀਆਂ ਬਿਜਲੀ ਦਰਾਂ
ਪੈਟਰੋਲ-ਡੀਜ਼ਲ 'ਤੇ ਗੈਸ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਹੁਣ ਆਮ ਆਦਮੀ ਨੂੰ ਬਿਜਲੀ ਦਾ ਝਟਕਾ ਵੀ ਲੱਗ ਸਕਦਾ ਹੈ। ਜੀ ਹਾਂ, ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ।
Power Exchange: ਪੈਟਰੋਲ-ਡੀਜ਼ਲ 'ਤੇ ਗੈਸ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਹੁਣ ਆਮ ਆਦਮੀ ਨੂੰ ਬਿਜਲੀ ਦਾ ਝਟਕਾ ਵੀ ਲੱਗ ਸਕਦਾ ਹੈ। ਜੀ ਹਾਂ, ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਉਮੀਦ ਜਤਾਈ ਜਾ ਰਹੀ ਹੈ। ਪਾਵਰ ਐਕਸਚੇਂਜਾਂ ਵਿੱਚ ਬਿਜਲੀ ਦੀ ਔਸਤ ਦਰ 6 ਰੁਪਏ ਪ੍ਰਤੀ ਯੂਨਿਟ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਰੇਟਿੰਗ ਏਜੰਸੀ ਕ੍ਰਿਸਿਲ ਦੀ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਰ ਸਾਰੇ ਪਾਵਰ ਐਕਸਚੇਂਜ ਵਿੱਚ ਬਿਜਲੀ ਦੀ ਔਸਤ ਦਰ 6 ਰੁਪਏ ਪ੍ਰਤੀ ਯੂਨਿਟ ਤੋਂ ਵੱਧ ਹੋ ਸਕਦੀ ਹੈ। ਇਹ ਪਿਛਲੇ 5 ਸਾਲਾਂ ਵਿੱਚ ਸਭ ਤੋਂ ਉੱਚੀ ਦਰ ਹੋਵੇਗੀ।
ਕੋਲੇ ਦੀ ਘਾਟ ਦੇ ਸੰਕਟ ਦੇ ਵਿਚਕਾਰ ਪਾਵਰ ਐਕਸਚੇਂਜਾਂ 'ਤੇ ਵੇਚੀਆਂ ਗਈਆਂ ਬਿਜਲੀ ਦੀਆਂ ਕੀਮਤਾਂ ਉੱਚ ਪੱਧਰਾਂ 'ਤੇ ਰਹਿਣ ਦੀ ਉਮੀਦ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਮੰਨਿਆ ਜਾ ਰਿਹਾ ਹੈ। ਜੰਗ ਕਾਰਨ ਕੌਮਾਂਤਰੀ ਮੰਡੀ ਵਿੱਚ ਕੋਲੇ ਦੀ ਕੀਮਤ ਵਿੱਚ ਭਾਰੀ ਵਾਧਾ ਹੋਇਆ ਹੈ ਤੇ ਦਰਾਮਦ ਕੀਤੇ ਕੋਲੇ ਤੋਂ ਬਿਜਲੀ ਪੈਦਾ ਕਰਨਾ ਮਹਿੰਗਾ ਹੋ ਗਿਆ ਹੈ।
ਗਰਮੀਆਂ ਵਿੱਚ ਬਿਜਲੀ ਦੀ ਖਪਤ ਵਧੇਗੀ
ਆਉਣ ਵਾਲੇ ਤਿੰਨ ਮਹੀਨਿਆਂ 'ਚ ਦੇਸ਼ 'ਚ ਬਿਜਲੀ ਦੀ ਮੰਗ 8 ਤੋਂ 9 ਫੀਸਦੀ ਵਧਣ ਦੀ ਉਮੀਦ ਹੈ। ਵੱਧ ਮੰਗ ਦਾ ਪਾਵਰ ਐਕਸਚੇਂਜ 'ਤੇ ਵੀ ਅਸਰ ਪੈਣ ਵਾਲਾ ਹੈ। ਮਹਿੰਗੀ ਬਿਜਲੀ ਦਾ ਅਸਰ ਪਾਵਰ ਐਕਸਚੇਂਜ 'ਤੇ ਨਜ਼ਰ ਆਉਣ ਲੱਗਾ ਹੈ। ਪਿਛਲੇ 11 ਮਹੀਨਿਆਂ ਤੋਂ ਪਾਵਰ ਐਕਸਚੇਂਜ ਵਿੱਚ ਬਿਜਲੀ ਦੀ ਕੀਮਤ 4 ਰੁਪਏ ਪ੍ਰਤੀ ਯੂਨਿਟ ਸੀ ਪਰ ਮਾਰਚ 2022 ਵਿੱਚ ਇਹ ਦਰ 8.2 ਰੁਪਏ ਪ੍ਰਤੀ ਯੂਨਿਟ ਹੋ ਗਈ ਹੈ।
ਬਿਜਲੀ ਖੇਤਰ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਹੋਵੇਗਾ
ਰੇਟਿੰਗ ਏਜੰਸੀ ਦੀ ਮੰਨੀਏ ਤਾਂ ਜੋ ਸਥਿਤੀ ਬਣੀ ਹੋਈ ਹੈ, ਉਸ ਕਾਰਨ ਬਿਜਲੀ ਖੇਤਰ ਦੀਆਂ ਨਿੱਜੀ ਕੰਪਨੀਆਂ ਨੂੰ ਫਾਇਦਾ ਹੋਣ ਵਾਲਾ ਹੈ। ਹੁਣ ਤੱਕ ਦੇਸ਼ ਵਿੱਚ ਨਿੱਜੀ ਖੇਤਰ ਵਿੱਚ 73 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਹੈ ਜਿਸ ਵਿੱਚੋਂ 36,000 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਨੇ ਕਿਸੇ ਵੀ ਬਿਜਲੀ ਵੰਡ ਕੰਪਨੀ ਨਾਲ ਕੋਈ ਬਿਜਲੀ ਖਰੀਦ ਸਮਝੌਤਾ ਨਹੀਂ ਕੀਤਾ ਹੈ। ਪਾਵਰ ਐਕਸਚੇਂਜ 'ਚ ਬਿਜਲੀ ਦੀ ਕੀਮਤ ਵਧਣ ਨਾਲ ਇਨ੍ਹਾਂ ਕੰਪਨੀਆਂ ਦਾ ਮਾਲੀਆ ਵਧੇਗਾ।