ਪੜਚੋਲ ਕਰੋ
Advertisement
Retail Inflation Data : ਮਹਿੰਗਾਈ ਦੇ ਮੋਰਚੇ 'ਤੇ ਵੱਡੀ ਰਾਹਤ , ਅਕਤੂਬਰ 'ਚ ਪ੍ਰਚੂਨ ਮਹਿੰਗਾਈ ਦਰ 6.77 ਫੀਸਦੀ ਰਹੀ
Retail Inflation Data : ਦੇਸ਼ 'ਚ ਮਹਿੰਗਾਈ ਦੇ ਮੋਰਚੇ 'ਤੇ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਸਤੰਬਰ ਦੇ ਮੁਕਾਬਲੇ ਅਕਤੂਬਰ 'ਚ ਪ੍ਰਚੂਨ ਮਹਿੰਗਾਈ ਦਰ ਘਟੀ ਹੈ। ਅਕਤੂਬਰ ਮਹੀਨੇ 'ਚ ਪ੍ਰਚੂਨ ਮਹਿੰਗਾਈ ਦਰ 3 ਮਹੀਨਿਆਂ ਦੇ ਹੇਠਲੇ ਪੱਧਰ 6.77 ਫੀਸਦੀ 'ਤੇ ਆ ਗਈ ਹੈ।
Retail Inflation Data : ਦੇਸ਼ 'ਚ ਮਹਿੰਗਾਈ ਦੇ ਮੋਰਚੇ 'ਤੇ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਸਤੰਬਰ ਦੇ ਮੁਕਾਬਲੇ ਅਕਤੂਬਰ 'ਚ ਪ੍ਰਚੂਨ ਮਹਿੰਗਾਈ ਦਰ ਘਟੀ ਹੈ। ਅਕਤੂਬਰ ਮਹੀਨੇ 'ਚ ਪ੍ਰਚੂਨ ਮਹਿੰਗਾਈ ਦਰ 3 ਮਹੀਨਿਆਂ ਦੇ ਹੇਠਲੇ ਪੱਧਰ 6.77 ਫੀਸਦੀ 'ਤੇ ਆ ਗਈ ਹੈ। ਹਾਲਾਂਕਿ, ਇਹ ਸਤੰਬਰ ਵਿੱਚ 7.41 ਪ੍ਰਤੀਸ਼ਤ ਦੇ 5 ਮਹੀਨਿਆਂ ਦੇ ਉੱਚੇ ਪੱਧਰ ਤੋਂ ਘੱਟ ਹੈ।
ਥੋਕ ਮਹਿੰਗਾਈ 'ਚ ਰਾਹਤ
ਇਸ ਦੇ ਨਾਲ ਹੀ ਥੋਕ ਮਹਿੰਗਾਈ ਦੇ ਮੋਰਚੇ 'ਤੇ ਵੱਡੀ ਰਾਹਤ ਮਿਲੀ ਹੈ। ਪ੍ਰਚੂਨ ਮਹਿੰਗਾਈ ਤੋਂ ਪਹਿਲਾਂ ਵਣਜ ਮੰਤਰਾਲੇ ਨੇ ਥੋਕ ਮਹਿੰਗਾਈ ਦੇ ਅੰਕੜੇ ਪੇਸ਼ ਕੀਤੇ ਸਨ। ਜਿਸ ਵਿਚ ਪਿਛਲੇ 19 ਮਹੀਨਿਆਂ ਵਿਚ ਥੋਕ ਮਹਿੰਗਾਈ ਵਿਚ ਵੱਡੀ ਗਿਰਾਵਟ ਆਈ ਹੈ ਅਤੇ ਇਹ ਸਿੰਗਲ ਡਿਜਿਟ 'ਤੇ ਪਹੁੰਚ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਦਰ ਅਕਤੂਬਰ ਮਹੀਨੇ 'ਚ ਘੱਟ ਕੇ 8.39 ਫੀਸਦੀ 'ਤੇ ਆ ਗਈ ਹੈ। ਸਤੰਬਰ 'ਚ ਇਹ 10.7 ਫੀਸਦੀ ਸੀ। ਥੋਕ ਮਹਿੰਗਾਈ ਸਤੰਬਰ ਵਿੱਚ ਦੋਹਰੇ ਅੰਕਾਂ ਵਿੱਚ ਸੀ ਪਰ ਅਕਤੂਬਰ ਵਿੱਚ ਰਹਿ ਡਿੱਗ ਕੇ ਇੱਕ ਅੰਕ ਵਿੱਚ ਆ ਗਈ ਹੈ।
ਇਹ ਹੈ ਵਜ੍ਹਾ
ਸੋਮਵਾਰ ਨੂੰ ਜਾਰੀ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਮੁਤਾਬਕ ਇਹ ਗਿਰਾਵਟ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਨਰਮੀ ਕਾਰਨ ਆਈ ਹੈ। ਇਸ ਗਿਰਾਵਟ ਦੇ ਬਾਵਜੂਦ ਅਕਤੂਬਰ 'ਚ ਪ੍ਰਚੂਨ ਮਹਿੰਗਾਈ ਦਰ ਆਰਬੀਆਈ ਦੇ 2 ਤੋਂ 6 ਫੀਸਦੀ ਦੇ ਟੀਚੇ ਤੋਂ ਉੱਪਰ ਰਹੀ। ਇਸ ਸਾਲ ਹਰ ਮਹੀਨੇ ਮਹਿੰਗਾਈ ਦਰ ਆਰਬੀਆਈ ਦੇ ਬੈਂਡ ਤੋਂ ਉੱਪਰ ਹੀ ਰਹੀ ਹੈ।
ਸੂਤਰਾਂ ਮੁਤਾਬਕ ਸਪਲਾਈ ਚੇਨ 'ਚ ਵੀ ਰੁਕਾਵਟਾਂ ਦੇਖਣ ਨੂੰ ਮਿਲੀਆਂ, ਜਿਸ ਦੇ ਪਿੱਛੇ ਭੂ-ਰਾਜਨੀਤਿਕ ਕਾਰਨ ਅਤੇ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ ਮੰਨਿਆ ਜਾ ਰਿਹਾ ਹੈ। ਇਸ ਨਾਲ ਮਹਿੰਗਾਈ 'ਤੇ ਦਬਾਅ ਵਧਿਆ। ਇਸ ਦੇ ਨਾਲ ਹੀ ਅਕਤੂਬਰ ਲਈ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 7.01 ਫੀਸਦੀ ਰਹੀ ਹੈ, ਜੋ ਪਿਛਲੇ ਮਹੀਨੇ 8.6 ਫੀਸਦੀ 'ਤੇ ਮੌਜੂਦ ਸੀ।
ਕੀ ਹੈ RBI ਦੀ ਰੇਪੋ ਦਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਆਪਣੀ ਨੀਤੀਗਤ ਦਰਾਂ ਦੀ ਘੋਸ਼ਣਾ ਲਈ ਪ੍ਰਚੂਨ ਮਹਿੰਗਾਈ ਦੀ ਦਰ ਨੂੰ ਇੱਕ ਪਮਾਨੇ ਦੇ ਰੂਪ 'ਚ ਲੈਂਦੀ ਹੈ। ਅੰਦਾਜ਼ਾ ਹੈ ਕਿ ਇਹ 7 ਫੀਸਦੀ ਤੋਂ ਘੱਟ ਰਹਿ ਸਕਦਾ ਹੈ। ਇਸ ਪ੍ਰਚੂਨ ਮਹਿੰਗਾਈ ਦਰ ਦੇ ਆਧਾਰ 'ਤੇ ਰਿਜ਼ਰਵ ਬੈਂਕ ਰੈਪੋ ਦਰ ਦਾ ਐਲਾਨ ਕਰਦਾ ਹੈ। ਮਈ ਤੋਂ ਸਤੰਬਰ ਤੱਕ ਰਿਜ਼ਰਵ ਬੈਂਕ ਨੇ ਰੈਪੋ ਰੇਟ 'ਚ 1.90 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਫਿਲਹਾਲ ਰੈਪੋ ਰੇਟ 5.90 ਫੀਸਦੀ ਹੈ ਜੋ ਕਿ ਪ੍ਰਚੂਨ ਮਹਿੰਗਾਈ ਦਰ 'ਤੇ ਆਧਾਰਿਤ ਹੈ। ਰੇਪੋ ਰੇਟ 'ਚ ਵਾਧਾ ਇਸ ਲਈ ਦੇਖਿਆ ਜਾ ਰਿਹਾ ਹੈ ਕਿਉਂਕਿ ਪ੍ਰਚੂਨ ਮਹਿੰਗਾਈ ਦਰ ਰਿਜ਼ਰਵ ਬੈਂਕ ਦੀ 6 ਫੀਸਦੀ ਦੀ ਸਹਿਣਸ਼ੀਲਤਾ ਦਰ ਤੋਂ ਉੱਪਰ ਚੱਲ ਰਹੀ ਹੈ।
ਕੀ ਹੈ CPI ਅਧਾਰਤ ਮਹਿੰਗਾਈ
ਕੰਜ਼ਿਊਮਰ ਪ੍ਰਾਈਸ ਇੰਡੈਕਸ (CPI) 'ਤੇ ਆਧਾਰਿਤ ਮਹਿੰਗਾਈ ਕੀ ਹੈ ? CPI ਵਸਤੂਆਂ ਅਤੇ ਸੇਵਾਵਾਂ ਦੀਆਂ ਪ੍ਰਚੂਨ ਕੀਮਤਾਂ ਵਿੱਚ ਤਬਦੀਲੀਆਂ ਨੂੰ ਟਰੈਕ ਕਰਦਾ ਹੈ ,ਜੋ ਪਰਿਵਾਰ ਆਪਣੇ ਰੋਜ਼ਾਨਾ ਵਰਤੋਂ ਲਈ ਖਰੀਦਦੇ ਹਨ। ਮਹਿੰਗਾਈ ਨੂੰ ਮਾਪਣ ਲਈ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਸੀ.ਪੀ.ਆਈ. ਵਿੱਚ ਕਿੰਨੀ ਪ੍ਰਤੀਸ਼ਤ ਵਾਧਾ ਹੋਇਆ ਹੈ।
ਪੇਂਡੂ, ਸ਼ਹਿਰੀ ਅੰਕੜੇ ਹੁੰਦੇ ਹਨ ਤਿਆਰ
ਆਰਬੀਆਈ ਦੇਸ਼ ਦੀ ਅਰਥਵਿਵਸਥਾ ਵਿੱਚ ਕੀਮਤਾਂ ਨੂੰ ਸਥਿਰ ਰੱਖਣ ਲਈ ਇਸ ਅੰਕੜੇ ਨੂੰ ਦੇਖਦਾ ਹੈ। ਕਿਸੇ ਖਾਸ ਵਸਤੂ ਲਈ ਪ੍ਰਚੂਨ ਕੀਮਤਾਂ ਨੂੰ ਸੀ.ਪੀ.ਆਈ. ਵਿੱਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨੂੰ ਪੇਂਡੂ, ਸ਼ਹਿਰੀ ਅਤੇ ਸਾਰੇ ਭਾਰਤ ਦੇ ਪੱਧਰ 'ਤੇ ਦੇਖਿਆ ਜਾਂਦਾ ਹੈ। ਸਮੇਂ ਦੇ ਅੰਦਰ ਕੀਮਤ ਸੂਚਕਾਂਕ ਵਿੱਚ ਤਬਦੀਲੀ ਨੂੰ ਸੀਪੀਆਈ ਅਧਾਰਤ ਮਹਿੰਗਾਈ ਜਾਂ ਪ੍ਰਚੂਨ ਮਹਿੰਗਾਈ ਵੀ ਕਿਹਾ ਜਾਂਦਾ ਹੈ।
ਸਤੰਬਰ 'ਚ 7.41 ਫੀਸਦੀ ਰਹੀ
ਸਤੰਬਰ ਮਹੀਨੇ 'ਚ ਪ੍ਰਚੂਨ ਮਹਿੰਗਾਈ ਵਧ ਕੇ 7.41 ਫੀਸਦੀ ਹੋ ਗਈ ਹੈ। ਪ੍ਰਚੂਨ ਮਹਿੰਗਾਈ ਦਰ ਅਗਸਤ 'ਚ 7 ਫੀਸਦੀ ਅਤੇ ਜੁਲਾਈ 'ਚ 6.71 ਫੀਸਦੀ ਸੀ। ਇੱਕ ਸਾਲ ਪਹਿਲਾਂ ਸਤੰਬਰ 2021 ਵਿੱਚ ਪ੍ਰਚੂਨ ਮਹਿੰਗਾਈ ਦਰ 4.35 ਪ੍ਰਤੀਸ਼ਤ ਸੀ। ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ ਵਿੱਚ ਵੀ ਉਛਾਲ ਆਇਆ ਹੈ। ਖੁਰਾਕ ਮਹਿੰਗਾਈ ਸਤੰਬਰ ਮਹੀਨੇ 'ਚ 8.60 ਫੀਸਦੀ 'ਤੇ ਪਹੁੰਚ ਗਈ ਹੈ, ਜੋ ਅਗਸਤ 'ਚ 7.62 ਫੀਸਦੀ ਸੀ। ਸਤੰਬਰ ਮਹੀਨੇ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਖੁਰਾਕੀ ਮਹਿੰਗਾਈ ਦਰ ਵਿੱਚ ਉਛਾਲ ਆਇਆ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement