Stock Market 'ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 6.80 ਲੱਖ ਕਰੋੜ ਦਾ ਝਟਕਾ
Stock Market Crash Data: ਸਟਾਕ ਮਾਰਕੀਟ ਵਿੱਚ ਪਿਛਲੇ 3 ਦਿਨਾਂ ਦੀ ਗਿਰਾਵਟ ਵਿੱਚ ਸੈਂਸੈਕਸ 1800 ਤੋਂ ਵੱਧ ਅੰਕ ਟੁੱਟ ਗਿਆ ਹੈ ਤੇ ਨਿਵੇਸ਼ਕਾਂ ਨੂੰ 6.80 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
Market Capilalization: ਤਿੰਨ ਦਿਨਾਂ ਤੋਂ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਕਾਰਨ ਨਿਵੇਸ਼ਕਾਂ ਦੀ ਦੌਲਤ 'ਚ 6,80,441 ਕਰੋੜ ਰੁਪਏ ਦੀ ਕਮੀ ਆਈ ਹੈ। ਗਲੋਬਲ ਸ਼ੇਅਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਤੇ ਕਮਜ਼ੋਰ ਧਾਰਨਾ ਕਾਰਨ ਭਾਰਤੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅਜਿਹੀ ਗਿਰਾਵਟ ਨਿਵੇਸ਼ਕਾਂ ਨੂੰ ਨਿਰਾਸ਼ ਕਰ ਰਹੀ ਹੈ ਤੇ ਉਹ ਬਾਜ਼ਾਰ 'ਚ ਲਗਾਤਾਰ ਗਿਰਾਵਟ ਤੋਂ ਚਿੰਤਤ ਹਨ। ਭਾਰਤੀ ਬਾਜ਼ਾਰ ਨੂੰ ਗਲੋਬਲ ਬਾਜ਼ਾਰਾਂ ਤੋਂ ਵੀ ਸਮਰਥਨ ਨਹੀਂ ਮਿਲ ਰਿਹਾ ਹੈ।
ਤੀਜੇ ਦਿਨ ਵੀ ਬਾਜ਼ਾਰ 'ਚ ਗਿਰਾਵਟ
ਬੀਐਸਈ ਸੈਂਸੈਕਸ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਡਿੱਗਿਆ ਤੇ 60,000 ਦੇ ਅੰਕ ਤੋਂ ਹੇਠਾਂ ਬੰਦ ਹੋਇਆ। ਦੁਪਹਿਰ ਦੇ ਕਾਰੋਬਾਰ 'ਚ ਯੂਰਪੀ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦੇ ਵਿਚਕਾਰ ਆਈਟੀ, ਪਾਵਰ ਤੇ ਵਿੱਤੀ ਸ਼ੇਅਰਾਂ 'ਚ ਭਾਰੀ ਬਿਕਵਾਲੀ ਨਾਲ ਬਾਜ਼ਾਰ ਹੇਠਾਂ ਆਇਆ। ਭਾਰਤੀ ਬਾਜ਼ਾਰ 'ਚ ਗਿਰਾਵਟ ਦਾ ਵੱਡਾ ਕਾਰਨ ਓਮੀਕ੍ਰੋਨ ਦੇ ਮਾਮਲਿਆਂ 'ਚ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਨੂੰ ਮੰਨਿਆ ਜਾ ਰਿਹਾ ਹੈ।
ਸੈਂਸੈਕਸ ਤਿੰਨ ਦਿਨਾਂ ਵਿੱਚ 1800 ਤੋਂ ਵੱਧ ਅੰਕ ਟੁੱਟਿਆ
ਪਿਛਲੇ ਤਿੰਨ ਦਿਨਾਂ ਵਿੱਚ ਸੈਂਸੈਕਸ 1,844.29 ਅੰਕ ਹੇਠਾਂ ਆ ਗਿਆ ਹੈ। ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਤਿੰਨ ਦਿਨਾਂ ਵਿੱਚ 6,80,441 ਕਰੋੜ ਰੁਪਏ ਘਟ ਕੇ 2,73,21,996.71 ਕਰੋੜ ਰੁਪਏ ਰਹਿ ਗਿਆ। ਸੋਮਵਾਰ ਨੂੰ ਇਨ੍ਹਾਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਰਿਕਾਰਡ 2,80,02,437.71 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ।
ਕੱਲ੍ਹ ਬਜ਼ਾਰ ਦੀ ਕੀ ਹਾਲਤ ਸੀ
ਕੱਲ੍ਹ ਦੇ ਕਾਰੋਬਾਰ 'ਚ ਬੀਐੱਸਈ ਦਾ ਸੈਂਸੈਕਸ 634 ਅੰਕ ਡਿੱਗ ਕੇ 59,464 'ਤੇ ਬੰਦ ਹੋਇਆ। NSE ਦਾ ਨਿਫਟੀ 181 ਅੰਕਾਂ ਦੀ ਗਿਰਾਵਟ ਨਾਲ 17,757 'ਤੇ ਬੰਦ ਹੋਇਆ। ਹਾਲਾਂਕਿ, ਬਾਜ਼ਾਰ ਨੇ ਕੱਲ੍ਹ ਹੇਠਲੇ ਪੱਧਰ ਤੋਂ ਰਿਕਵਰੀ ਦਿਖਾਈ ਕਿਉਂਕਿ ਸੈਂਸੈਕਸ ਇੱਕ ਸਮੇਂ 923 ਅੰਕ ਅਤੇ ਨਿਫਟੀ 263 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin