Chandigarh News: ਚੰਡੀਗੜ੍ਹ ਦੀਆਂ ਔਰਤਾਂ ਨੂੰ ਰੱਖੜੀ ਦਾ ਤੋਹਫਾ, ਸਰਕਾਰੀ ਬੱਸਾਂ 'ਚ ਫਰੀ ਸਫਰ
Chandigarh News: ਰੱਖੜੀ ਵਾਲੇ ਦਿਨ ਚੰਡੀਗੜ੍ਹ ਦੀਆਂ ਔਰਤਾਂ ਸਰਕਾਰੀ ਬੱਸਾਂ ਵਿੱਚ ਫਰੀ ਸਫਰ ਕਰ ਸਕਣਗੀਆਂ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਊ) ਵੱਲੋਂ ਰੱਖੜੀ ਦੇ ਤਿਓਹਾਰ ਮੌਕੇ ਸ਼ਹਿਰ ਦੀਆਂ ਮਹਿਲਾਵਾਂ ਨੂੰ ਤੋਹਫਾ...
Chandigarh News: ਰੱਖੜੀ ਵਾਲੇ ਦਿਨ ਚੰਡੀਗੜ੍ਹ ਦੀਆਂ ਔਰਤਾਂ ਸਰਕਾਰੀ ਬੱਸਾਂ ਵਿੱਚ ਫਰੀ ਸਫਰ ਕਰ ਸਕਣਗੀਆਂ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਊ) ਵੱਲੋਂ ਰੱਖੜੀ ਦੇ ਤਿਓਹਾਰ ਮੌਕੇ ਸ਼ਹਿਰ ਦੀਆਂ ਮਹਿਲਾਵਾਂ ਨੂੰ ਤੋਹਫਾ ਦਿੰਦੇ ਹੋਏ ਦਿਨ 30 ਅਗਸਤ ਨੂੰ ਸੀਟੀਯੂ ਦੀਆਂ ਲੋਕਲ ਬਸਾਂ ਵਿੱਚ ਮੁਫ਼ਤ ਯਾਤਰਾ ਦੀ ਸੁਵਿਧਾ ਦੇਣ ਦਾ ਫੈਸਲਾ ਲਿਆ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰੱਖੜੀ ਦੇ ਤਿਓਹਾਰ ਮੌਕੇ ਸ਼ਹਿਰ ਦੀਆਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਇਹ ਸਹੂਲਤ ਸੀਟੀਊ ਵੱਲੋਂ ਸਮਾਜ ਵਿੱਚ ਮਹਿਲਾਵਾਂ ਦੀ ਅਨਿੱਖੜਵੀਂ ਭੂਮਿਕਾ ਲਈ ਉਨ੍ਹਾਂ ਨੂੰ ਸਨਮਾਨ ਦੇ ਪ੍ਰਤੀ ਵਜੋਂ ਦਿੱਤੀ ਗਈ ਹੈ। ਸੀਟੀਯੂ ਦੀ ਇਹ ਮੁਫ਼ਤ ਬੱਸ ਯਾਤਰਾ ਸੇਵਾ ਰੱਖੜੀ ਵਾਲੇ ਦਿਨ 30 ਅਗਸਤ ਨੂੰ ਮਹਿਲਾਵਾਂ ਲਈ ਸ਼ਹਿਰ ਦੀ ਸੀਮਾ ਦੇ ਅੰਦਰ ਸਾਰੇ ਰੂਟਾਂ ’ਤੇ ਲਾਗੂ ਰਹੇਗੀ।
Raksha Bandhan 30 ਜਾਂ 31 ਅਗਸਤ ਨੂੰ
ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖਰੀ ਦੀ ਤਰੀਕ ਨੂੰ ਲੈ ਕੇ ਲੋਕਾਂ 'ਚ ਕਾਫੀ ਮਤਭੇਦ ਹਨ। ਇਸ ਸਾਲ ਵੀ ਅਧਿਕਾਰਮਾਸ ਕਾਰਨ ਸਾਰੇ ਤਿਉਹਾਰ ਦੇਰੀ ਨਾਲ ਹੋਣਗੇ। ਦੂਜੇ ਪਾਸੇ ਰੱਖੜੀ ਦੀ ਗੱਲ ਕਰੀਏ ਤਾਂ ਹਰ ਸਾਲ ਸ਼ਰਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਪਰ ਇਸ ਸਾਲ ਪੂਰਨਮਾਸ਼ੀ ਦੋ ਦਿਨਾਂ ਦੀ ਹੋਵੇਗੀ।
ਇਸ ਵਾਰ ਪੂਰਨਮਾਸ਼ੀ 30 ਅਗਸਤ 2023 ਬੁੱਧਵਾਰ ਦੀ ਸ਼ਾਮ ਨੂੰ ਸ਼ੁਰੂ ਹੋਵੇਗੀ ਤੇ ਅਗਲੇ ਦਿਨ ਭਾਵ 31 ਅਗਸਤ 2023 ਵੀਰਵਾਰ ਤੱਕ ਜਾਰੀ ਰਹੇਗੀ। ਇਸ ਕਾਰਨ ਇਸ ਵਾਰ ਵੀ ਰੱਖਰੀ ਦਾ ਤਿਉਹਾਰ ਪਹਿਲਾਂ ਦੀ ਤਰ੍ਹਾਂ ਦੋ ਦਿਨ ਮਨਾਇਆ ਜਾਵੇਗਾ। ਆਓ ਜਾਣਦੇ ਹਾਂ ਇਸ ਸਾਲ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਕੀ ਹੈ?
ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ
ਇਸ ਸਾਲ ਭਾਦਰਾ 30 ਅਗਸਤ ਬੁੱਧਵਾਰ ਨੂੰ ਪੂਰਾ ਦਿਨ ਰਹੇਗੀ, ਜਿਸ ਕਾਰਨ ਜੇ ਤੁਸੀਂ 30 ਅਗਸਤ ਨੂੰ ਰੱਖੜੀ ਬੰਨ੍ਹਣੀ ਚਾਹੁੰਦੇ ਹੋ ਤਾਂ ਰਾਤ ਨੂੰ 9:03 ਵਜੇ ਤੋਂ ਬਾਅਦ ਰੱਖੜੀ ਬੰਨ੍ਹ ਸਕਦੇ ਹੋ।
31 ਅਗਸਤ ਨੂੰ ਸਵੇਰੇ 07.07 ਮਿੰਟ ਤੱਕ ਸ਼ੁੱਭ ਸਮਾਂ ਹੈ- ਇਸ ਤੋਂ ਪਹਿਲਾਂ ਵੀ ਤੁਸੀਂ ਰੱਖੜੀ ਬੰਨ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।