![ABP Premium](https://cdn.abplive.com/imagebank/Premium-ad-Icon.png)
Animal: ਘਰੇਲੂ ਬਾਕਸ ਆਫਿਸ 'ਤੇ 300 ਕਰੋੜ ਦੇ ਕਰੀਬ ਪਹੁੰਚੀ 'ਐਨੀਮਲ'! ਛੇਵੇਂ ਦਿਨ ਵੀ ਕਰੋੜਾਂ ਕਮਾ ਰਹੀ ਰਣਬੀਰ ਕਪੂਰ ਦੀ ਫਿਲਮ
Animal Box Office Collection Day 6: 'ਐਨੀਮਲ' ਨੂੰ ਰਿਲੀਜ਼ ਹੋਏ 6 ਦਿਨ ਹੋ ਚੁੱਕੇ ਹਨ ਅਤੇ ਫਿਲਮ ਹਰ ਰੋਜ਼ ਕਰੋੜਾਂ ਰੁਪਏ ਦੀ ਕਮਾਈ ਕਰ ਰਹੀ ਹੈ। ਇਹ ਫਿਲਮ ਹੁਣ 300 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਦੇ ਕਰੀਬ ਹੈ।
![Animal: ਘਰੇਲੂ ਬਾਕਸ ਆਫਿਸ 'ਤੇ 300 ਕਰੋੜ ਦੇ ਕਰੀਬ ਪਹੁੰਚੀ 'ਐਨੀਮਲ'! ਛੇਵੇਂ ਦਿਨ ਵੀ ਕਰੋੜਾਂ ਕਮਾ ਰਹੀ ਰਣਬੀਰ ਕਪੂਰ ਦੀ ਫਿਲਮ animal-box-office-collection-day-6-ranbir-kapoor-film-to-enter-300-club-in-india-know-wednesday-collection Animal: ਘਰੇਲੂ ਬਾਕਸ ਆਫਿਸ 'ਤੇ 300 ਕਰੋੜ ਦੇ ਕਰੀਬ ਪਹੁੰਚੀ 'ਐਨੀਮਲ'! ਛੇਵੇਂ ਦਿਨ ਵੀ ਕਰੋੜਾਂ ਕਮਾ ਰਹੀ ਰਣਬੀਰ ਕਪੂਰ ਦੀ ਫਿਲਮ](https://feeds.abplive.com/onecms/images/uploaded-images/2023/12/06/078c5fb18129f645257e656f800778081701864339570469_original.png?impolicy=abp_cdn&imwidth=1200&height=675)
Animal Box Office Collection Day 6: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਇਹ ਫਿਲਮ ਘਰੇਲੂ ਬਾਕਸ ਆਫਿਸ 'ਤੇ ਹੀ ਨਹੀਂ ਸਗੋਂ ਦੁਨੀਆ ਭਰ 'ਚ ਵੀ ਧਮਾਲ ਮਚਾ ਰਹੀ ਹੈ। ਰਣਬੀਰ ਕਪੂਰ ਦੀ ਫਿਲਮ ਨੇ 5 ਦਿਨਾਂ 'ਚ ਦੁਨੀਆ ਭਰ 'ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਉਥੇ ਹੀ ਭਾਰਤ 'ਚ ਵੀ ਇਹ ਫਿਲਮ 300 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਦੇ ਕਰੀਬ ਹੈ।
'ਐਨੀਮਲ' ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ ਅਤੇ ਫਿਲਮ ਹਰ ਰੋਜ਼ ਕਰੋੜਾਂ ਰੁਪਏ ਦੀ ਕਮਾਈ ਕਰ ਰਹੀ ਹੈ। ਸੈਕਨਿਲਕ ਦੀ ਰਿਪੋਰਟ ਮੁਤਾਬਕ ਜਿੱਥੇ 'ਐਨੀਮਲ' ਨੇ 5ਵੇਂ ਦਿਨ 37.47 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ, ਉਥੇ ਹੁਣ ਛੇਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਫਿਲਮ ਨੇ ਛੇਵੇਂ ਦਿਨ ਹੁਣ ਤੱਕ 10.82 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਅਤੇ ਇਸ ਨਾਲ ਫਿਲਮ ਦਾ ਕੁਲ ਕਲੈਕਸ਼ਨ 293.78 ਕਰੋੜ ਰੁਪਏ ਹੋ ਗਿਆ ਹੈ।
ਰਣਬੀਰ ਕਪੂਰ ਦੇ ਖੂੰਖਾਰ ਲੁੱਕ ਨੇ ਪਾਈਆਂ ਧਮਾਲਾਂ
ਦਰਸ਼ਕ ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਫਿਲਮ 'ਐਨੀਮਲ' ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਫਿਲਮ 'ਚ ਰਣਬੀਰ ਕਪੂਰ ਦੇ ਬੇਬਾਕ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ। ਇਸ ਤੋਂ ਬਾਅਦ ਜਦੋਂ ਟਰੇਲਰ ਰਿਲੀਜ਼ ਹੋਇਆ ਤਾਂ ਪ੍ਰਸ਼ੰਸਕ ਫਿਲਮ ਦੇਖਣ ਲਈ ਬੇਤਾਬ ਹੋ ਗਏ। 'ਐਨੀਮਲ' ਦਾ ਕ੍ਰੇਜ਼ ਅਜਿਹਾ ਸੀ ਕਿ ਫਿਲਮ ਨੇ ਪਹਿਲੇ ਦਿਨ 63.8 ਕਰੋੜ ਰੁਪਏ ਦੀ ਸ਼ਾਨਦਾਰ ਓਪਨਿੰਗ ਕੀਤੀ ਅਤੇ ਰਣਬੀਰ ਕਪੂਰ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ।
ਪਿਉ-ਪੁੱਤ ਦੇ ਦਿਲਚਸਪ ਰਿਸ਼ਤੇ ਦੀ ਕਹਾਣੀ ਹੈ 'ਐਨੀਮਲ'
'ਐਨੀਮਲ' ਪਿਉ-ਪੁੱਤ ਦੇ ਦਿਲਚਸਪ ਰਿਸ਼ਤੇ ਦੀ ਕਹਾਣੀ ਹੈ। ਫਿਲਮ 'ਚ ਰਣਬੀਰ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ, ਜਦਕਿ ਅਨਿਲ ਕਪੂਰ ਨੇ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਫਿਲਮ 'ਚ ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)