ਪੜਚੋਲ ਕਰੋ

Salman Khan: ਸਲਮਾਨ ਦੀ ਕਾਰ 'ਤੇ ਹਮਲੇ ਦੀ ਬਣਾਈ ਗਈ ਯੋਜਨਾ, ਇੰਝ ਹੋਇਆ ਖੁਲਾਸਾ; ਲਾਰੈਂਸ ਗੈਂਗ ਦੇ 4 ਸ਼ੂਟਰ ਗ੍ਰਿਫਤਾਰ

Salman Khan: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਅਦਾਕਾਰ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ, ਹਾਲ ਹੀ ਵਿੱਚ ਮੁੰਬਈ

Salman Khan: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਅਦਾਕਾਰ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ, ਹਾਲ ਹੀ ਵਿੱਚ ਮੁੰਬਈ ਪੁਲਿਸ ਨੇ ਫਿਲਮ ਅਦਾਕਾਰ ਸਲਮਾਨ ਖਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਨਵੀਂ ਮੁੰਬਈ ਪੁਲਿਸ ਨੇ ਪਨਵੇਲ 'ਚ ਅਭਿਨੇਤਾ ਸਲਮਾਨ ਖਾਨ ਦੀ ਕਾਰ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਲਾਰੇਂਸ ਬਿਸ਼ਨੋਈ ਦੇ ਗਿਰੋਹ ਦੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਲਈ ਪਾਕਿਸਤਾਨੀ ਹਥਿਆਰ ਸਪਲਾਇਰ ਤੋਂ ਹਥਿਆਰ ਲੈਣ ਦੀ ਯੋਜਨਾ ਸੀ।

ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਹਨ। ਉਨ੍ਹਾਂ ਨੇ ਫਾਰਮ ਹਾਊਸ ਅਤੇ ਕਈ ਸ਼ੂਟਿੰਗ ਸਾਈਟਾਂ ਦੀ ਰੇਕੀ ਕੀਤੀ ਸੀ। ਉਨ੍ਹਾਂ ਨੂੰ ਏ.ਕੇ.-47 ਅਤੇ ਹੋਰ ਕਈ ਹਥਿਆਰਾਂ ਨਾਲ ਸਲਮਾਨ ਖਾਨ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਵਿੱਚੋਂ ਅਜਿਹੀਆਂ ਕਈ ਵੀਡੀਓਜ਼ ਬਰਾਮਦ ਕੀਤੀਆਂ ਹਨ।

ਪੁਲਿਸ ਨੇ 17 ਤੋਂ ਵੱਧ ਲੋਕਾਂ ਖਿਲਾਫ ਐੱਫ.ਆਈ.ਆਰ ਦਰਜ ਕੀਤੀ 

ਫੜੇ ਗਏ ਮੁਲਜ਼ਮਾਂ ਦੀ ਪਛਾਣ ਧਨੰਜੈ ਉਰਫ ਅਜੇ ਕਸ਼ਯਪ, ਗੌਰਵ ਭਾਟੀਆ ਉਰਫ ਨਾਹਵੀ, ਵਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਰਿਜ਼ਵਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ। ਪੁਲਿਸ ਨੇ ਲਾਰੇਂਸ ਬਿਸ਼ਨੋਈ, ਅਨਮੋਲ ਬਿਸ਼ਨੋਈ, ਸੰਪਤ ਨਹਿਰਾ, ਗੋਲਡੀ ਬਰਾੜ ਸਮੇਤ 17 ਤੋਂ ਵੱਧ ਲੋਕਾਂ ਖਿਲਾਫ ਐਫਆਈਆਰ ਦਰਜ ਕਰ ਲਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਅਜੇ ਕਸ਼ਯਪ ਪਾਕਿਸਤਾਨ ਵਿੱਚ ਡੋਗਾ ਨਾਂ ਦੇ ਵਿਅਕਤੀ ਦੇ ਸੰਪਰਕ ਵਿੱਚ ਸੀ, ਜੋ ਐਮ-16, ਏਕੇ-47 ਅਤੇ ਏਕੇ-92 ਖਰੀਦਦਾ ਸੀ। ਐਫਆਈਆਰ ਵਿੱਚ ਵੀ ਇਹੋ ਗੱਲ ਕਹੀ ਗਈ ਹੈ।

14 ਅਪ੍ਰੈਲ ਨੂੰ ਸਲਮਾਨ ਦੇ ਘਰ 'ਤੇ ਗੋਲੀਬਾਰੀ ਹੋਈ 

ਦੱਸ ਦੇਈਏ ਕਿ ਇਸ ਸਾਲ 14 ਅਪ੍ਰੈਲ ਨੂੰ ਲਾਰੈਂਸ ਗੈਂਗ ਦੇ ਦੋ ਸ਼ੂਟਰਾਂ ਨੇ ਸਲਮਾਨ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਅੱਜ ਸਵੇਰੇ ਬਾਂਦਰਾ ਸਥਿਤ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਅਣਪਛਾਤੇ ਲੋਕਾਂ ਨੇ ਹਵਾ ਵਿੱਚ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ। ਦੋਵੇਂ ਸ਼ੂਟਰ ਬਾਈਕ 'ਤੇ ਆਏ ਅਤੇ ਫਿਰ ਹਵਾ 'ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਦੋਵਾਂ ਨੇ ਹੈਲਮੇਟ ਪਾਇਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਇਨ੍ਹਾਂ ਗੋਲੀਆਂ ਦੇ ਨਿਸ਼ਾਨ ਸਲਮਾਨ ਦੇ ਅਪਾਰਟਮੈਂਟ ਦੇ ਬਾਹਰ ਵੀ ਮਿਲੇ ਹਨ। ਇੱਕ ਗੋਲੀ ਉਸਦੀ ਬਾਲਕੋਨੀ ਦੇ ਜਾਲ ਵਿੱਚੋਂ ਵੀ ਲੰਘ ਗਈ।

ਫਿਰ ਲਾਰੇਂਸ ਦੇ ਭਰਾ ਅਨਮੋਲ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ। ਬਾਅਦ 'ਚ ਸ਼ੂਟਰਾਂ ਤੋਂ ਪੁੱਛਗਿੱਛ ਦੌਰਾਨ ਦੋਵਾਂ ਨੇ ਲਾਰੈਂਸ ਗੈਂਗ ਤੋਂ ਹੀ ਇਸ ਕੰਮ ਲਈ ਸੁਪਾਰੀ ਲੈਣ ਦੀ ਗੱਲ ਕਬੂਲੀ ਹੈ। ਮੁੰਬਈ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ 'ਚ ਬਿਸ਼ਨੋਈ ਭਰਾਵਾਂ ਨੂੰ ਦੋਸ਼ੀ ਬਣਾਇਆ ਹੈ ਅਤੇ ਹੁਣ ਲਾਰੇਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ 'ਚ ਬੰਦ ਕਰਕੇ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Advertisement
ABP Premium

ਵੀਡੀਓਜ਼

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬCM ਭਗਵੰਤ ਮਾਨ ਦੀ ਸਿਹਤ 'ਚ ਹੋਇਆ ਸੁਧਾਰ, ਪਰ ਅਜੇ ਵੀ ਹਸਪਤਾਲ ਦਾਖਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Online Shopping ਰਾਹੀਂ ਹੁੰਦੀ ਵੱਡੀ ਧੋਖਾਧੜੀ, ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Online Shopping ਰਾਹੀਂ ਹੁੰਦੀ ਵੱਡੀ ਧੋਖਾਧੜੀ, ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Cancer: ਸ਼ਰਾਬ ਪੀਣ ਨਾਲ ਹੋ ਸਕਦੇ ਕਈ ਤਰ੍ਹਾਂ ਦੇ ਕੈਂਸਰ, ਜਾਣ ਕੇ ਹੋ ਜਾਵੋਗੇ ਹੈਰਾਨ
Cancer: ਸ਼ਰਾਬ ਪੀਣ ਨਾਲ ਹੋ ਸਕਦੇ ਕਈ ਤਰ੍ਹਾਂ ਦੇ ਕੈਂਸਰ, ਜਾਣ ਕੇ ਹੋ ਜਾਵੋਗੇ ਹੈਰਾਨ
World Heart Day 2024: ਜਾਣੋ ਕਿਸ ਉਮਰ ਵਿੱਚ ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖਤਰਾ ਹੁੰਦਾ? ਲੱਛਣ ਪਛਾਣ ਇੰਝ ਕਰੋ ਬਚਾਅ
World Heart Day 2024: ਜਾਣੋ ਕਿਸ ਉਮਰ ਵਿੱਚ ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖਤਰਾ ਹੁੰਦਾ? ਲੱਛਣ ਪਛਾਣ ਇੰਝ ਕਰੋ ਬਚਾਅ
SGPC ਦਾ ਸ਼ਲਾਘਾਯੋਗ ਉਪਰਾਲਾ, ਸਾਬਤ ਸੂਰਤ Olympian ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਨਾਲ ਕੀਤਾ ਸਨਮਾਨਿਤ
SGPC ਦਾ ਸ਼ਲਾਘਾਯੋਗ ਉਪਰਾਲਾ, ਸਾਬਤ ਸੂਰਤ Olympian ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਨਾਲ ਕੀਤਾ ਸਨਮਾਨਿਤ
Embed widget