Neeru Bajwa: ਨੀਰੂ ਬਾਜਵਾ ਨੇ 'ਬੂਹੇ ਬਾਰੀਆਂ' ਫਿਲਮ ਦਾ ਨਵਾਂ ਪੋਸਟਰ ਕੀਤਾ ਸ਼ੇਅਰ, ਨਾਲ ਹੀ ਦੱਸਿਆ ਆਪਣੇ ਕਿਰਦਾਰ ਦਾ ਨਾਮ
Neeru Bajwa Movies: ਨੀਰੂ ਬਾਜਵਾ ਨੇ ਫਿਲਮ ਦਾ ਇੱਕ ਹੋਰ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਨੀਰੂ ਇਕੱਲੀ ਨਜ਼ਰ ਆ ਰਹੀ ਹੈ।
Neeru Bajwa New Movie: ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਇੰਨੀਂ ਦਿਨੀਂ ਉਹ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸੇ ਸਾਲ ਅਦਾਕਾਰਾ ਦੀ ਫਿਲਮ 'ਕਲੀ ਜੋਟਾ' ਰਿਲੀਜ਼ ਹੋਈ ਸੀ। ਜਿਸ ਨੂੰ ਸਾਰੇ ਪਾਸਿਓਂ ਸਕਾਰਤਮਕ ਹੁੰਗਾਰਾ ਮਿਲਿਆ ਸੀ। ਇੱਥੋਂ ਤੱਕ ਕਿ ਆਲੋਚਕਾਂ ਨੇ ਵੀ ਫਿਲਮ ਨੂੰ ਖੂਬ ਪਸੰਦ ਕੀਤਾ ਸੀ।
ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਨੂੰ ਮਿਲੀ ਭਾਰਤੀ ਨਾਗਰਿਕਤਾ, ਬੋਲੇ- 'ਦਿਲ ਤੇ ਨਾਗਰਿਕਤਾ ਦੋਵੇਂ ਹਿੰਦੁਸਤਾਨੀ...'
ਇਸ ਤੋਂ ਬਾਅਦ ਹੁਣ ਨੀਰੂ ਔਰਤਾਂ 'ਤੇ ਕੇਂਦਰਿਤ ਇੱਕ ਹੋਰ ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਨਾਮ ਹੈ 'ਬੂਹੇ ਬਾਰੀਆਂ'। ਇਸ ਫਿਲਮ ਦਾ ਅਧਿਕਾਰਤ ਪੋਸਟਰ ਨੀਰੂ ਨੇ ਹਾਲ ਹੀ 'ਚ ਸ਼ੇਅਰ ਕੀਤਾ ਸੀ। ਫਿਲਮ ਦੇ ਪੋਸਟਰ 'ਤੇ ਸਿਰਫ ਔਰਤਾਂ ਹੀ ਦਿਖਾਈ ਦੇ ਰਹੀਆਂ ਸੀ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਔਰਤਾਂ ਦੀ ਕਹਾਣੀ 'ਤੇ ਆਧਾਰਿਤ ਹੋਣ ਵਾਲੀ ਹੈ।
ਇਸ ਤੋਂ ਬਾਅਦ ਨੀਰੂ ਬਾਜਵਾ ਨੇ ਫਿਲਮ ਦਾ ਇੱਕ ਹੋਰ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਨੀਰੂ ਇਕੱਲੀ ਨਜ਼ਰ ਆ ਰਹੀ ਹੈ। ਫਿਲਮ 'ਚ ਨੀਰੂ ਪ੍ਰੇਮਾ ਕੌਰ ਨਾਮ ਦੀ ਦਬੰਗ ਪੁਲਿਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਨਾਲ ਨੀਰੂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਫਿਲਮ ਦਾ ਟਰੇਲਰ 18 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਦੇਖੋ ਨੀਰੂ ਦੀ ਇਹ ਪੋਸਟ:
View this post on Instagram
ਦੱਸ ਦਈਏ ਕਿ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਹਾਲ ਹੀ 'ਚ ਫਿਲਮ ਕਲੀ ਜੋਟਾ 'ਚ ਨਜ਼ਰ ਆਈ ਸੀ। ਫਿਲਮ 'ਚ ਉਸ ਦੀ ਸਰਤਾਜ ਨਾਲ ਜੋੜੀ ਖੂਬ ਪਸੰਦ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਨੀਰੂ ਤੇ ਸਰਤਾਜ ਦੀ ਜੋੜੀ ਮੁੜ ਤੋਂ ਇਕੱਠੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਨਾਮ ਹੈ 'ਸ਼ਾਇਰ'। ਜੋ ਕਿ 2 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ: 'ਗਦਰ 2' ਦੀ ਕਾਮਯਾਬੀ ਦੇ ਦਰਮਿਆਨ ਸੰਨੀ ਦਿਓਲ ਪਹੁੰਚੇ ਇੰਦੌਰ, ਬੇਟੇ ਦੇ ਨਾਲ ਲਹਿਰਾਇਆ ਝੰਡਾ