Prabh Gill: ਪ੍ਰਭ ਗਿੱਲ ਨੇ ਹੰਸ ਰਾਜ ਹੰਸ ਦੇ ਸੁਪਰਹਿੱਟ ਗਾਣੇ 'ਆਪਾਂ ਦੋਵੇਂ' ਨੂੰ ਕੀਤਾ ਰੀਕ੍ਰਿਏਟ, ਫੈਨਜ਼ ਨੇ ਕਿਹਾ- ਪਾਲੀਵੁੱਡ ਦਾ ਕੁਮਾਰ ਸਾਨੂ
ਪ੍ਰਭ ਗਿੱਲ ਨੇ ਪੰਜਾਬ ਦੇ ਲੈਜੇਂਡ ਗਾਇਕ ਹੰਸ ਰਾਜ ਹੰਸ ਦਾ ਕਲਾਸਿਕਲ ਹਿੱਟ ਗਾਣਾ 'ਆਪਾਂ ਦੋਵੇਂ ਰੁੱਸ ਬੈਠੇ' ਗਾਇਆ, ਜਿਸ ਨੂੰ ਸੁਣ ਕੇ ਫੈਨਜ਼ ਕਾਫੀ ਖੁਸ਼ ਹੋ ਰਹੇ ਹਨ। ਫੈਨਜ਼ ਪ੍ਰਭ ਦੀ ਮਿੱਠੀ ਅਵਾਜ਼ 'ਚ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ
Prabh Gill Recreates Appa Dowe Russ Bethe: ਪੰਜਾਬੀ ਸਿੰਗਰ ਪ੍ਰਭ ਗਿੱਲ ਨੂੰ ਕੌਣ ਨਹੀਂ ਜਾਣਦਾ। ਇਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗਾਣਿਆਂ ਦੀ ਉਡੀਕ ਕਰਦੇ ਰਹਿੰਦੇ ਹਨ। ਫਿਲਹਾਲ ਪ੍ਰਭ ਗਿੱਲ ਨੇ ਕੋਈ ਨਵਾਂ ਗਾਣਾ ਤਾਂ ਨਹੀਂ ਕੱਢਿਆ ਹੈ, ਪਰ ਉਨ੍ਹਾਂ ਨੇ ਇੱਕ ਪੁਰਾਣਾ ਸੁਪਰਹਿੱਟ ਪੰਜਾਬੀ ਗਾਣਾ ਰੀਕ੍ਰਿਏਟ ਕੀਤਾ ਹੈ। ਜਿਸ ਨੂੰ ਸੁਣ ਕੇ ਲੋਕ ਸਿੰਗਰ ਦੀ ਆਵਾਜ਼ ਦੇ ਕਾਇਲ ਹੋ ਰਹੇ ਹਨ।
ਪ੍ਰਭ ਗਿੱਲ ਨੇ ਪੰਜਾਬ ਦੇ ਲੈਜੇਂਡ ਗਾਇਕ ਹੰਸ ਰਾਜ ਹੰਸ ਦਾ ਕਲਾਸਿਕਲ ਹਿੱਟ ਗਾਣਾ 'ਆਪਾਂ ਦੋਵੇਂ ਰੁੱਸ ਬੈਠੇ' ਗਾਇਆ, ਜਿਸ ਨੂੰ ਸੁਣ ਕੇ ਫੈਨਜ਼ ਕਾਫੀ ਖੁਸ਼ ਹੋ ਰਹੇ ਹਨ। ਫੈਨਜ਼ ਪ੍ਰਭ ਦੀ ਮਿੱਠੀ ਅਵਾਜ਼ 'ਚ ਇਸ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਪ੍ਰਭ ਗਿੱਲ ਨੇ ਇਸ ਗੀਤ ਦਾ ਥੋੜ੍ਹਾ ਜਿਹਾ ਅੰਸ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਮੇਰਾ ਮਨਪਸੰਦ ਗੀਤ। ਹੰਸ ਰਾਜ ਹੰਸ ਜੀ ਗਾਇਆ ਗੀਤ। ਜੇ ਪਸੰਦ ਆਏ ਤਾਂ ਕਮੈਂਟ ਕਰਨਾ।' ਦੇਖੌ ਇਹ ਵੀਡੀਓ:
View this post on Instagram
ਇਸ ਗਾਣੇ ਨੂੰ ਸੁਣ ਕੇ ਫੈਨਜ਼ ਪ੍ਰਭ ਗਿੱਲ ਨੂੰ ਇਸ ਗੀਤ ਨੂੰ ਪੂਰਾ ਗਾਉਣ ਦੀ ਡਿਮਾਂਡ ਕਰ ਰਹੇ ਹਨ। ਇਸ ਦੇ ਨਾਲ ਨਾਲ ਕੁੱਝ ਲੋਕਾਂ ਨੇ ਤਾਂ ਪ੍ਰਭ ਗਿੱਲ ਦੀ ਤੁਲਨਾ ਬਾਲੀਵੁੱਡ ਗਾਇਕ ਕੁਮਾਰ ਸਾਨੂ ਨਾਲ ਕੀਤੀ। ਇੱਕ ਯੂਜ਼ਰ ਨੇ ਲਿਖਿਆ, 'ਜਾਦੂਈ ਆਵਾਜ਼'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਪਾਲੀਵੁੱਡ 'ਚ ਪ੍ਰਭ ਗਿੱਲ ਤੇ ਬਾਲੀਵੁੱਡ 'ਚ ਕੁਮਾਰ ਸਾਨੂ'। ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ 'ਕਮਾਲ ਦੀ ਅਵਾਜ਼'। ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਪ੍ਰਭ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 ;ਚ ਕੀਤੀ ਸੀ। ਉਨ੍ਹਾਂ ਨੂੰ ਰੋਮਾਂਸ ਕਿੰਗ ਕਿਹਾ ਜਾਂਦਾ ਹੈ। ਕਿਉਂਕਿ ਉਹ ਜ਼ਿਆਦਾਤਰ ਰੋਮਾਂਟਿਕ ਗਾਣੇ ਗਾੳੇੁਂਦੇ ਹਨ। ਉਨ੍ਹਾਂ ਦੇ ਗਾਏ ਗਾਣੇ ਹਾਲੇ ਤੱਕ ਲੋਕਾਂ ਦੀ ਪਸੰਦ ਬਣੇ ਹੋਏ ਹਨ।