ਪੜਚੋਲ ਕਰੋ
iPhone VS Android Phone, ਕਿਹੜਾ ਜ਼ਿਆਦਾ ਵਧੀਆ ਤੇ ਸੁਰੱਖਿਅਤ

1/8

ਜੀਪੀਐਸ- ਦੋਵੇਂ ਪਲੇਟਫਾਰਮ ਥਰਡ ਪਾਰਟੀ ਜੀਪੀਐਸ ਐਪਲੀਕੇਸ਼ਨਾਂ ਨੂੰ ਸਪੋਰਟ ਕਰਦੇ ਹਨ। ਐਪਲ ਮੈਪਸ ਕੇਵਲ ਆਈਓਐਸ ਲਈ ਉਪਲੱਬਧ ਹਨ। ਜੇ ਤੁਸੀਂ ਐਪਲ ਮੈਪਸ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਗੂਗਲ ਮੈਪਸ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਹ ਦੋਵੇਂ ਪਲੇਟਫਾਰਮਾਂ ਲਈ ਉਪਲੱਬਧ ਹੈ।
2/8

ਸਕਿਉਰਟੀ- ਸੁਰੱਖਿਆ ਦੇ ਮਾਮਲੇ ਵਿੱਚ ਆਈਫੋਨ ਨਾਲੋਂ ਵਧੀਆ ਕੁਝ ਵੀ ਨਹੀਂ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮਲਵੇਅਰ, ਵਾਇਰਸ, ਵਰਮਜ਼ ਆਦਿ ਦੇ 97 ਫੀਸਦੀ ਮਾਮਲੇ ਐਂਡ੍ਰੌਇਡ ਵਿੱਚ ਹੀ ਸਾਹਮਣੇ ਆਏ ਹਨ। ਇਸ ਤਰ੍ਹਾਂ ਆਈਫੋਨ ਜ਼ਿਆਦਾ ਸੁਰੱਖਿਅਤ ਹਨ।
3/8

ਬੈਟਰੀ ਲਾਈਫ- ਪਹਿਲਾਂ, ਆਈਫੋਨ ਦੀ ਬੈਟਰੀ ਨੂੰ ਰੋਜ਼ਾਨਾ ਚਾਰਜ ਕਰਨ ਦੀ ਜ਼ਰੂਰਤ ਪੈਂਦੀ ਸੀ, ਪਰ ਨਵੇਂ ਮਾਡਲ ਕਈ ਦਿਨਾਂ ਤਕ ਬਿਨਾਂ ਚਾਰਜ ਚੱਲ ਸਕਦੇ ਹਨ। ਐਂਡ੍ਰੌਇਡ ਵਿੱਚ ਹਾਰਡਵੇਅਰ ਦੀਆਂ ਵੱਖ-ਵੱਖ ਕਿਸਮਾਂ ਕਾਰਨ ਬੈਟਰੀ ਦੀ ਸਥਿਤੀ ਥੋੜੀ ਗੁੰਝਲਦਾਰ ਹੁੰਦੀ ਹੈ ਪਰ ਐਂਡ੍ਰੌਇਡ ਦੇ ਕੁਝ ਮਾਡਲ 7 ਇੰਚ ਦੀ ਸਕ੍ਰੀਨ ਤੇ ਹੋਰ ਵਿਸ਼ੇਸ਼ਤਾਵਾਂ ਨਾਲ ਆਉਂਦੇ ਹਨ ਜਿਸ ਨਾਲ ਬੈਟਰੀ ਵਧੇਰੇ ਖਪਤ ਹੁੰਦਾ ਹੈ।ਪਰ ਅਜਿਹੇ ਵੀ ਕਈ ਮਾਡਲ ਹਨ ਜੋ ਅਲਟ੍ਰਾ ਹਾਈ ਕਪੈਸਿਟੀ ਦੀ ਬੈਟਰੀ ਦਿੰਦੇ ਹਨ। ਅਜਿਹੇ ਵਿੱਚ ਚੰਗੀ ਬੈਟਰੀ ਦੇ ਮਾਮਲੇ ਵਿੱਚ ਐਂਡ੍ਰੌਇਡ ਫੋਨ ਦੀ ਚੋਣ ਕੀਤੀ ਜਾ ਸਕਦੀ ਹੈ।
4/8

ਇੰਟੈਲੀਜੈਂਸ ਅਸਿਸਟੈਂਸ- ਏਆਈ ਤੇ ਵੌਇਸ ਇੰਟਰਫੇਸ ਦੇ ਮਾਮਲੇ ਵਿੱਚ ਐਂਡਰੌਇਡ ਆਈਫੋਨ ਤੋਂ ਕਾਫੀ ਅੱਗੇ ਹੈ। Google ਅਸਿਸਟੈਂਸ ਤੁਹਾਡੇ ਨਾਲ ਸਬੰਧਤ ਸਾਰੀ ਜਾਣਕਾਰੀ ਦਾ ਉਪਯੋਗ ਕਰਦਾ ਹੈ ਜੋ Google ਜਾਣਦਾ ਹੈ। ਉੱਧਰ ਐਪਲ ’ਤੇ ਯੂਜ਼ਰ ਨੂੰ ਸੀਰੀ ਅਸਿਸਟੈਂਟ ਮਿਲਦਾ ਹੈ ਜੋ ਅੱਪਡੇਟਿਡ ਆਈਓਐਸ ਨਾਲ ਬਿਹਤਰ ਤਾਂ ਹੋ ਰਿਹਾ ਹੈ ਪਰ ਉਸ ਵਿੱਚ ਗੂਗਲ ਅਸਿਸਟੈਂਟ ਵਾਂਗ ਐਡਵਾਂਸ ਫੀਚਰਸ ਨਹੀਂ ਹਨ। ਹਾਲਾਂਕਿ ਗੂਗਲ ਅਸਿਸਟੈਂਟ ਆਈਫੋਨ ਲਈ ਵੀ ਉਪਲੱਬਧ ਹੈ।
5/8

ਐਪਸ ਦਾ ਸਿਲੈਕਸ਼ਨ ਤੇ ਕੰਟਰੋਲ- ਅਪ੍ਰੈਲ 2018 ਤਕ ਐਪਲ ਦੇ ਐਪ ਸਟੋਰ ਵਿੱਚ 2.1 ਮਿਲੀਅਨ ਐਪਸ ਮੌਜੂਦ ਸਨ ਜਦਕਿ Google Play ਵਿੱਚ ਐਪਸ ਦੀ ਗਿਣਤੀ 3.5 ਮਿਲੀਅਨ ਦੇ ਕਰੀਬ ਸੀ। ਇਸ ਦਾ ਵੱਡਾ ਕਾਰਨ ਇਹ ਹੈ ਕਿ ਐਪਲ ਐਪਸ ਦੀ ਚੋਣ ਵਿੱਚ ਸਖ਼ਤੀ ਵਰਤਦਾ ਹੈ ਜਦਕਿ Google ਦੇ ਮਿਆਰ ਕਾਫੀ ਲਚਕਦਾਰ ਹੁੰਦੇ ਹਨ।
6/8

OS ਕੰਪੈਟਿਬਿਲਿਟੀ- ਹਾਲ ਹੀ ਵਿੱਚ ਲਾਂਚ ਹੋਇਆ IOS 12 ਆਈਫੋਨ 5ਐਸ ਤੇ ਉਸ ਤੋਂ ਬਾਅਦ ਦੇ ਸਾਰੇ ਮਾਡਲਾਂ ਨੂੰ ਸਪੋਰਟ ਕਰਦਾ ਹੈ। IOS 11 ਵੀ ਆਪਣੀ ਰਿਲੀਜ਼ ਦੇ ਮਹਿਜ਼ ਛੇ ਹਫ਼ਤਿਆਂ ਵਿੱਚ 66 ਫੀਸਦੀ ਮਾਡਲਾਂ ਵਿੱਚ ਇੰਸਟਾਲ ਹੋ ਚੁੱਕਿਆ ਸੀ ਪਰ ਦੂਜੇ ਪਾਸੇ, ਅਗਸਤ 2018 ਦੇ ਪਹਿਲੇ ਹਫ਼ਤੇ ਵਿੱਚ ਰਿਲੀਜ਼ ਹੋਇਆ ਐਂਡ੍ਰੌਇਡ 9 ਪਾਈ ਚਾਰ ਹਫ਼ਤਿਆਂ ਦੇ ਬਾਅਦ ਵੀ ਮਹਿਜ਼ 0.1 ਫੀਸਦੀ ਡਿਵਾਈਸਾਂ ’ਤੇ ਹੀ ਇੰਸਟਾਲ ਹੋ ਸਕਿਆ। ਇਸੇ ਤਰ੍ਹਾਂ ਐਂਡ੍ਰੌਇਡ 8 ਦੀ ਰਿਲੀਜ਼ ਦੇ 8 ਹਫਤਿਆਂ ਬਾਅਦ ਵੀ ਸਿਰਫ 0.2 ਫੀਸਦੀ ਤੇ ਐਂਡ੍ਰੌਇਇਡ 7 ਰਿਲੀਜ ਹੋਣ ਦੇ ਇੱਕ ਸਾਲ ਬਾਅਦ ਵੀ ਸਿਰਫ 18 ਫੀਸਦੀ ਡਿਵਾਈਸਾਂ 'ਤੇ ਹੀ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਨਵੇਂ OS ਦੀ ਚਾਹਤ ਰੱਖਣ ਵਾਲਿਆਂ ਲਈ ਆਈਫੋਨ ਬਿਹਤਰ ਵਿਕਲਪ ਸਾਬਤ ਹੋਏਗਾ।
7/8

ਮਜ਼ਬੂਤ ਹਾਰਡਵੇਅਰ- ਆਈਫੋਨ ਦੇ ਹਾਰਡਵੇਅਰ ਤੇ ਸਾਫਟਵੇਅਰ ’ਤੇ ਐਪਲ ਦਾ ਪੂਰਾ ਕੰਟਰੋਲ ਹੁੰਦਾ ਹੈ ਜਦਕਿ Google ਵੱਡੇ ਫੋਨ ਨਿਰਮਾਤਾਵਾਂ ਜਿਵੇਂ ਸੈਮਸੰਗ, ਐਚਟੀਸੀ, ਐਲਜੀ ਤੇ ਮੋਟਰੋਲਾ ਨੂੰ ਐਂਡ੍ਰੌਇਡ ਸਾਫਟਵੇਅਰ ਮੁਹੱਈਆ ਕਰਾਉਂਦਾ ਹੈ। ਇਸ ਲਈ ਐਂਡਰਾਇਡ ਫ਼ੋਨ ਵੱਖ-ਵੱਖ ਅਕਾਰ, ਵਜ਼ਨ, ਫੀਚਰ ਤੇ ਕੁਆਲਟੀ ਵਿੱਚ ਉਪਲੱਬਧ ਹਨ। ਪ੍ਰੀਮੀਅਮ ਐਂਡ੍ਰੌਇਡ ਫੋਨ ਹਾਰਡਵੇਅਰ ਦੇ ਮਾਮਲੇ ਵਿੱਚ ਆਈਫੋਨ ਨੂੰ ਵੀ ਟੱਕਰ ਦਿੰਦੇ ਹਨ ਪਰ ਸਸਤੇ ਐਂਡ੍ਰੌਇਡ ਫੋਨ ਵਿੱਚ ਹਾਰਡਵੇਅਰ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
8/8

ਚੰਡੀਗੜ੍ਹ: ਕੋਈ ਵਧੀਆ ਸਮਾਰਟਫੋਨ ਖਰੀਦਣ ਵੇਲੇ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਆਈਫੋਨ ਖਰੀਦਿਆ ਜਾਏ ਜਾਂ ਐਂਡ੍ਰੌਇਡ? ਦੋਵੇਂ ਵਧੀਆ ਵਿਸ਼ੇਸ਼ਤਾਵਾਂ ਨਾਲ ਲੈਸ ਹਨ। ਇਸ ਲਈ ਤੈਅ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਪਰ ਦੋਵਾਂ ਦੀਆਂ ਵਿਸ਼ੇਸ਼ਤਾਵਾਂ ਦੇ ਫਰਕ ਨੂੰ ਸਮਝ ਕੇ ਫੈਸਲਾ ਕੀਤਾ ਜਾ ਸਕਦਾ ਹੈ ਕਿ ਐਂਡ੍ਰੌਇਡ ਤੇ ਆਈਫੋਨ ਵਿੱਚੋਂ ਕਿਹੜਾ ਬਿਹਤਰ ਹੈ।
Published at : 07 Oct 2018 05:32 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਜਨਰਲ ਨੌਲਜ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
