Chocolate Disadvantages: ਕੀ ਤੁਸੀਂ ਵੀ ਲਾਡ-ਲਾਡ 'ਚ ਹੀ ਖਵਾ ਰਹੇ ਹੋ ਬੱਚਿਆਂ ਨੂੰ ਚਾਕਲੇਟ, ਖਬਰ ਪੜ੍ਹ ਕੇ ਉੱਡ ਜਾਣਗੇ ਹੋਸ਼
ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਚਾਕਲੇਟ 'ਚ ਲੀਡ ਤੇ ਕੈਡਮੀਅਮ ਵਰਗੇ ਹਾਨੀਕਾਰਕ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਜ਼ਿਆਦਾ ਚਾਕਲੇਟ ਖਾਣਾ ਬੱਚਿਆਂ ਲਈ ਬਹੁਤ ਨੁਕਸਾਨਦੇਹ ਹੈ।
Chocolate Disadvantages:ਚਾਕਲੇਟ ਦੇਖਦੇ ਹੀ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਆ ਜਾਂਦੀ ਹੈ ਕਿਉਂਕਿ ਉਨ੍ਹਾਂ ਨੂੰ ਚਾਕਲੇਟ ਬਹੁਤ ਪਸੰਦ ਹੁੰਦੀ ਹੈ। ਬੱਚੇ ਅਕਸਰ ਚਾਕਲੇਟ ਤੇ ਚਾਕਲੇਟ ਤੋਂ ਬਣੀਆਂ ਚੀਜ਼ਾਂ ਦੇ ਸ਼ੌਕੀਨ ਹੁੰਦੇ ਹਨ। ਇਸ ਲਈ ਮਾਪੇ ਵੀ ਲਾਡ-ਲਾਡ ਵਿੱਚ ਬੱਚਿਆਂ ਨੂੰ ਚਾਕਲੇਟ ਖੁਆਈ ਜਾਂਦੇ ਹਨ ਪਰ ਜੇਕਰ ਬੱਚਾ ਬਹੁਤ ਜ਼ਿਆਦਾ ਚਾਕਲੇਟ ਖਾ ਰਿਹਾ ਹੈ ਤਾਂ ਸਾਵਧਾਨ ਰਹਿਣ ਦੀ ਲੋੜ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਚਾਕਲੇਟ 'ਚ ਲੀਡ ਤੇ ਕੈਡਮੀਅਮ ਵਰਗੇ ਹਾਨੀਕਾਰਕ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਜ਼ਿਆਦਾ ਚਾਕਲੇਟ ਖਾਣਾ ਬੱਚਿਆਂ ਲਈ ਬਹੁਤ ਨੁਕਸਾਨਦੇਹ ਹੈ। ਇਸ ਦੇ ਨਾਲ ਹੀ ਚਾਕਲੇਟ 'ਚ ਮੌਜੂਦ ਕੈਫੀਨ ਤੇ ਸ਼ੂਗਰ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜ਼ਿਆਦਾ ਚਾਕਲੇਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕਿਡਨੀ ਫੇਲ੍ਹ, ਮੋਟਾਪਾ ਤੇ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਬੱਚਿਆਂ ਨੂੰ ਜ਼ਿਆਦਾ ਚਾਕਲੇਟ ਖਾਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਆਓ ਜਾਣਦੇ ਹਾਂ...
ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ
ਚਾਕਲੇਟ 'ਚ ਲੀਡ ਤੇ ਕੈਡਮੀਅਮ ਵਰਗੀਆਂ ਭਾਰੀ ਧਾਤਾਂ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਕਿਡਨੀ ਦੀਆਂ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ। ਜੇਕਰ ਤੁਹਾਡਾ ਬੱਚਾ ਜ਼ਿਆਦਾ ਮਾਤਰਾ 'ਚ ਚਾਕਲੇਟ ਖਾਂਦਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਨਹੀਂ ਤਾਂ ਚਾਕਲੇਟ ਲੰਬੇ ਸਮੇਂ 'ਚ ਨੁਕਸਾਨਦੇਹ ਹੋ ਸਕਦੀ ਹੈ। ਲੰਬੇ ਸਮੇਂ ਤੱਕ ਕੈਡਮੀਅਮ ਦਾ ਸੇਵਨ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ। ਇਸ ਤੋਂ ਇਲਾਵਾ ਇਹ ਫੇਫੜਿਆਂ ਤੇ ਜਿਗਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
ਕੋਲੈਸਟ੍ਰੋਲ ਵਧਦਾ
ਚਾਕਲੇਟ ਵਿੱਚ ਕੈਫੀਨ ਤੇ ਸ਼ੂਗਰ ਹੁੰਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ। ਚਾਕਲੇਟ ਜ਼ਿਆਦਾ ਮਾਤਰਾ 'ਚ ਖਾਣ ਨਾਲ ਸਰੀਰ 'ਚ ਕੋਲੈਸਟ੍ਰੋਲ ਵਧਦਾ ਹੈ ਜਿਸ ਕਾਰਨ ਧਮਨੀਆਂ ਵਿੱਚ ਰੁਕਾਵਟ ਹੋ ਸਕਦੀ ਹੈ।
ਨੀਂਦ 'ਤੇ ਪ੍ਰਭਾਵ
ਚਾਕਲੇਟ ਖਾਣ ਨਾਲ ਸਰੀਰ ਵਿੱਚ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਕਾਰਨ ਨੀਂਦ ਆਉਣ ਵਿੱਚ ਦਿੱਕਤ ਆਉਂਦੀ ਹੈ। ਨੀਂਦ ਦੀ ਕਮੀ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਚੰਗੀ ਨੀਂਦ ਨਾ ਲੈਣ 'ਤੇ ਬੱਚੇ ਚਿੜਚਿੜੇ ਤੇ ਉਦਾਸੀਨ ਰਹਿੰਦੇ ਹਨ। ਉਨ੍ਹਾਂ ਦੀ ਯਾਦਦਾਸ਼ਤ, ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਤੇ ਸਿੱਖਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਸ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਰਾਤ ਨੂੰ ਚਾਕਲੇਟ ਖਾਣ ਤੋਂ ਰੋਕਣ ਤੇ ਨੀਂਦ ਦੇ ਸਹੀ ਪੈਟਰਨ ਨੂੰ ਬਣਾਈ ਰੱਖਣ ਦਾ ਧਿਆਨ ਰੱਖਣ। ਇਸ ਨਾਲ ਬੱਚਿਆਂ ਦੇ ਮਾਨਸਿਕ ਵਿਕਾਸ 'ਚ ਮਦਦ ਮਿਲੇਗੀ।
Check out below Health Tools-
Calculate Your Body Mass Index ( BMI )