ਪੜਚੋਲ ਕਰੋ

ਬਾਜ਼ਾਰ 'ਚ ਮਿਲ ਰਿਹੈ ਨਕਲੀ Amul ਘਿਓ, ਕੰਪਨੀ ਨੇ ਖੁਦ ਦੱਸਿਆ ਕਿ ਕਿਸ ਤਰ੍ਹਾਂ ਪਤਾ ਲਗਾ ਸਕਦੇ ਹੋ ਕਿਹੜਾ ਅਸਲੀ!

ਮਿਲਾਵਟਖੋਰੀ ਬਾਜ਼ਾਰਾਂ 'ਚ ਇੰਨੀ ਵੱਧ ਗਈ ਹੈ ਕਿ ਕੋਈ ਵੀ ਚੀਜ਼ ਤੁਸੀਂ ਖਰੀਦ ਰਹੇ ਹੋ ਉਹ ਅਸਲੀ ਜਾਂ ਨਕਲੀ ਇਸ ਦਾ ਪਤਾ ਕਰਨਾ ਮੁਸ਼ਕਿਲ ਹੋ ਗਿਆ ਹੈ। ਜੇਕਰ ਤੁਸੀਂ ਵੀ ਅਮੂਲ ਕੰਪਨੀ ਦਾ ਘਿਓ ਘਰ ਲੈ ਕੇ ਆ ਰਹੇ ਹੋ ਤਾਂ ਚੈੱਕ ਕਰ ਲਓ ਇਹ ਅਸਲੀ ਜਾਂ ਨਕਲੀ

Fake Amul Ghee Identification: ਅਮੂਲ ਕੰਪਨੀ ਭਾਰਤ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਹੈ। ਸਾਲ 2023 ਵਿੱਚ, ਅਮੂਲ ਵਿਸ਼ਵ ਵਿੱਚ ਦਸਵੇਂ ਸਥਾਨ 'ਤੇ ਸੀ। ਭਾਰਤ ਵਿੱਚ ਹਰ ਦੂਜਾ-ਤੀਸਰਾ ਪਰਿਵਾਰ ਅਮੂਲ ਡੇਅਰੀ ਤੋਂ ਦੁੱਧ ਖਰੀਦਦਾ ਹੈ।  ਭਾਰਤ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਅਮੂਲ ਦਾ ਇਸ਼ਤਿਹਾਰ ਯਾਦ ਹੈ। ਜਿਸ ਵਿੱਚ ਕਈ ਬੱਚੇ ਇਕੱਠੇ ਹੋ ਕੇ ਕਹਿੰਦੇ ਹਨ 'ਭਾਰਤ ਅਮੂਲ ਦਾ ਦੁੱਧ ਪੀਂਦਾ ਹੈ।' ਦੁੱਧ ਤੋਂ ਇਲਾਵਾ ਅਮੂਲ ਦੇ ਹੋਰ ਉਤਪਾਦ ਕਾਫੀ ਮਸ਼ਹੂਰ ਹਨ ਅਤੇ ਅਮੂਲ ਨੂੰ ਵੀ ਬਹੁਤ ਵਧੀਆ ਗੁਣਵੱਤਾ ਦਾ ਮੰਨਿਆ ਜਾਂਦਾ ਹੈ।

ਹੋਰ ਪੜ੍ਹੋ : ਦੀਵਾਲੀ 'ਤੇ ਕਿਵੇਂ ਕਰੀਏ ਅਸਲੀ Vs ਨਕਲੀ ਖੋਏ ਦੀ ਪਛਾਣ, ਮਿਲਾਵਟੀ ਮਾਵੇ ਕਰਕੇ ਖਰਾਬ ਹੋ ਸਕਦੀ ਸਿਹਤ

ਭਾਰਤ ਵਿੱਚ ਬਹੁਤ ਸਾਰੇ ਲੋਕ ਅਮੂਲ ਡੇਅਰੀ ਤੋਂ ਹੀ ਘਿਓ ਖਰੀਦਦੇ ਹਨ। ਪਰ ਕੰਪਨੀ ਇੰਨੀ ਮਸ਼ਹੂਰ ਹੈ ਕਿ ਬਹੁਤ ਸਾਰੇ ਧੋਖੇਬਾਜ਼ ਇਸਦਾ ਫਾਇਦਾ ਉਠਾਉਂਦੇ ਹਨ। ਅਮੂਲ ਦੇ ਨਾਂ 'ਤੇ ਬਾਜ਼ਾਰ 'ਚ ਕਈ ਨਕਲੀ ਉਤਪਾਦ ਵੀ ਵੇਚੇ ਜਾ ਰਹੇ ਹਨ। ਹਾਲ ਹੀ 'ਚ ਅਮੂਲ ਕੰਪਨੀ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਬਾਜ਼ਾਰ 'ਚ ਨਕਲੀ ਅਮੂਲ ਘਿਓ ਵਿਕ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਦੱਸਿਆ ਕਿ ਤੁਸੀਂ ਨਕਲੀ ਅਤੇ ਅਸਲੀ ਵਿੱਚ ਫਰਕ ਕਿਵੇਂ ਕਰ ਸਕਦੇ ਹੋ।

ਨਕਲੀ ਅਮੂਲ ਘਿਓ ਦੀ ਪਛਾਣ ਕਿਵੇਂ ਕਰੀਏ

22 ਅਕਤੂਬਰ ਨੂੰ ਅਮੂਲ ਕੰਪਨੀ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਅਕਾਊਂਟ @Amul_Coop ਤੋਂ ਇੱਕ ਟਵੀਟ ਵਿੱਚ ਨਕਲੀ ਅਮੂਲ ਘੀ (Amul Ghee) ਬਾਰੇ ਜਾਣਕਾਰੀ ਦਿੱਤੀ ਸੀ। ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਅਮੂਲ ਨੇ ਦੱਸਿਆ ਕਿ ਕਈ ਲੋਕ ਬਾਜ਼ਾਰ 'ਚ ਨਕਲੀ ਅਮੂਲ ਘਿਓ ਵੇਚ ਰਹੇ ਹਨ ਜੋ 1 ਲੀਟਰ ਦੇ ਪੈਕ 'ਚ ਆਉਂਦਾ ਹੈ।

ਪਰ ਅਮੂਲ ਕੰਪਨੀ ਨੇ 3 ਸਾਲ ਪਹਿਲਾਂ ਇੱਕ ਲੀਟਰ ਦੇ ਪੈਕ ਵਿੱਚ ਘਿਓ ਵੇਚਣਾ ਬੰਦ ਕਰ ਦਿੱਤਾ ਹੈ। ਯਾਨੀ ਜੇਕਰ ਕੋਈ ਤੁਹਾਨੂੰ 1 ਲੀਟਰ ਅਮੂਲ ਘਿਓ ਵੇਚ ਰਿਹਾ ਹੈ। ਤਾਂ ਸਮਝੋ ਕਿ ਉਹ ਨਕਲੀ ਹੈ। ਕਿਉਂਕਿ ਅਮੂਲ ਨੇ 1 ਲੀਟਰ ਘਿਓ ਦਾ ਨਿਰਮਾਣ ਬੰਦ ਕਰ ਚੁੱਕਾ ਹੈ।

ਡੁਪਲੀਕੇਸ਼ਨ ਪਰੂਫ ਗੱਤੇ ਦੇ ਪੈਕ ਲਾਂਚ ਕੀਤੇ

ਅਮੂਲ ਕੰਪਨੀ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ, 'ਅਮੂਲ ਨੇ ਨਕਲੀ ਉਤਪਾਦਾਂ ਤੋਂ ਬਚਣ ਲਈ ਡੁਪਲੀਕੇਸ਼ਨ ਪਰੂਫ ਕਾਰਟਨ ਪੈਕ ਸ਼ੁਰੂ ਕੀਤਾ ਹੈ।' ਇਸ ਬਾਰੇ ਕੰਪਨੀ ਨੇ ਕਿਹਾ ਕਿ ਇਹ ਡੁਪਲੀਕੇਸ਼ਨ ਪਰੂਫ ਡੱਬੇ ਦੀ ਪੈਕਿੰਗ ਅਮੂਲ ਦੀਆਂ ISO-ਪ੍ਰਮਾਣਿਤ ਡੇਅਰੀਆਂ ਵਿੱਚ ਐਸੇਪਟਿਕ ਫਿਲਿੰਗ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਈ ਗਈ ਹੈ। ਇਸ ਵਿੱਚ ਉੱਚ ਗੁਣਵੱਤਾ ਦੇ ਮਾਪਦੰਡ ਬਣਾਏ ਜਾਂਦੇ ਹਨ।

ਜਾਂਚ ਕਰਨ ਤੋਂ ਬਾਅਦ ਹੀ ਖਰੀਦੋ

ਇਸ ਦੇ ਨਾਲ ਹੀ ਅਮੂਲ ਕੰਪਨੀ ਨੇ ਆਪਣੇ ਗਾਹਕਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਜਦੋਂ ਵੀ ਅਮੂਲ ਘਿਓ ਖਰੀਦੋ ਤਾਂ ਪਹਿਲਾਂ ਇਸ ਦੀ ਜਾਂਚ ਕਰ ਲਓ। ਤੁਹਾਨੂੰ ਇਸਦੀ ਪੈਕਿੰਗ ਨੂੰ ਧਿਆਨ ਨਾਲ ਚੈੱਕ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਇਹ ਅਸਲੀ ਹੈ ਜਾਂ ਨਕਲੀ।  ਇਸ ਦੇ ਨਾਲ ਹੀ ਅਮੂਲ ਕੰਪਨੀ ਨੇ ਗਾਹਕਾਂ ਦੇ ਸਵਾਲਾਂ ਅਤੇ ਸ਼ਿਕਾਇਤਾਂ ਲਈ ਹੈਲਪਲਾਈਨ ਨੰਬਰ 1800 258 3333 ਵੀ ਜਾਰੀ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ,  ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ, ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Advertisement
ABP Premium

ਵੀਡੀਓਜ਼

ਹਲਕਾ ਘਨੌਰ ਦੇ ਪਿੰਡ ਦੜਬਾ ਵਿੱਚ ਮਾਇਨਿੰਗ ਮਾਫੀਆ ਸਰਗਰਮਡੀਜੀਪੀ ਗੋਰਵ ਯਾਦਵ ਨੇ ਐਨ.ਐਨ.ਟੀ.ਐਫ. ਸਰਵਿਸ ਦੀ ਕੀਤੀ ਸ਼ੁਰੂਆਤPunjab Police ਨੇ ਫੜੇ ਨਸ਼ੇ ਦੇ ਤਸਕਰ, ਵੱਡੀ ਮਾਤਰਾ 'ਚ ਨਸ਼ਾ ਬਰਾਮਦGolden Temple | Gurpurabh Atishbazi Live | ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਪੂਰਬ ਮੌਕੇ ਆਤਿਸ਼ਬਾਜੀ Live

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
WhatsApp 'ਤੇ ਭੇਜੇ ਗਏ ਵਿਆਹ ਦਾ ਕਾਰਡ...ਖਾਲੀ ਕਰ ਦੇਏਗਾ ਤੁਹਾਡਾ ਬੈਂਕ ਖਾਤਾ! ਜਾਣੋ ਇਸ ਨਵੇਂ ਸਕੈਮ ਬਾਰੇ
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
IND vs PAK: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
ਨਾ ਮੈਸੇਜ ਆਇਆ ਤੇ ਨਾ ਹੀ ਆਈ ਕੋਈ ਕਾਲ, ਫਿਰ ਵੀ NRI ਦੇ ਬੈਂਕ ਖਾਤੇ 'ਚੋਂ ਉੱਡ ਗਏ 28 ਲੱਖ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ,  ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Free Education: ਇਨ੍ਹਾਂ ਦੇਸ਼ਾਂ 'ਚ ਮਿਲਦੀ ਹੈ ਮੁਫਤ ਸਿੱਖਿਆ, ਭਾਰਤੀ ਵਿਦਿਆਰਥੀਆਂ ਲਈ ਬਣੇ ਪਹਿਲੀ ਪਸੰਦ, ਦੇਖੋ ਪੂਰੀ ਸੂਚੀ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
Air Pollution: ਧੂੰਏ ਨੇ ਕੀਤਾ ਪੰਜਾਬ ਦਾ ਬੁਰਾ ਹਾਲ ! 20 ਲੱਖ ਲੋਕ ਇਲਾਜ ਲਈ ਪਹੁੰਚੇ ਹਸਪਤਾਲ, ਕੈਂਸਰ ਦਾ ਵੀ ਵਧਿਆ ਖ਼ਤਰਾ, ਜਾਣੋ ਤਾਜ਼ਾ ਹਲਾਤ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
ਚੰਡੀਗੜ੍ਹ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਵਧਿਆ ਵਿਵਾਦ, AAP ਨੇ ਕਿਹਾ-ਨਹੀਂ ਦਿਆਂਗੇ 1 ਇੰਚ ਜ਼ਮੀਨ, CM ਸੈਣੀ ਨੇ ਕਿਹਾ-ਸਾਡਾ ਵੀ ਹੱਕ
Champions Trophy 2025:  ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
Champions Trophy 2025: ਜੇ ਆਕੜਾਂ ਦਿਖਾਉਂਦਾ ਰਿਹਾ ਪਾਕਿਸਤਾਨ ਤਾਂ ਭਾਰਤ ਕਰ ਸਕਦਾ ਹੈ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ, ਜਾਣੋ ਕਿਵੇਂ ?
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
ਲਾਹੌਰ 'ਚ ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ, 1900 ਤੋਂ ਪਾਰ AQI, ਹਸਪਤਾਲ 'ਚ 15 ਹਜ਼ਾਰ ਮਰੀਜ਼ ਭਰਤੀ
Embed widget