Health News: ਉਬਲਿਆ ਅੰਡਾ ਜਾਂ ਫਿਰ ਆਮਲੇਟ? ਦੋਵਾਂ ਵਿੱਚੋਂ ਸਿਹਤ ਲਈ ਕਿਹੜਾ ਜ਼ਿਆਦਾ ਬੈਸਟ, ਜਾਣੋ ਸਿਹਤ ਮਾਹਿਰਾਂ ਤੋਂ
Health Care:ਕਿਹਾ ਜਾਂਦਾ ਹੈ 'ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ', ਕਿਉਂਕਿ ਅੰਡੇ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਹ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹਨ। ਆਓ ਜਾਣਦੇ ਹਾਂ ਅੰਬੇ ਅੰਡੇ ਜਾਂ ਫਿਰ ਆਮਲੇਟ, ਕਿਸ ਤੋਂ ਜ਼ਿਆਦਾ ਲਾਭ...
Boiled egg Vs Omelettes: ਅੰਡੇ ਦਾ ਸੇਵਨ ਸਿਹਤ ਲਈ ਵਧੀਆ ਹੁੰਦਾ ਹੈ। ਇਸ ਲਈ ਕਿਹਾ ਜਾਂਦਾ ਹੈ 'ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ'। ਅੰਡਾ ਇੱਕ ਅਜਿਹਾ ਭੋਜਨ ਹੈ ਜੋ ਸਾਨੂੰ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਬਣਾਉਂਦਾ ਹੈ। ਇਹ ਇੱਕ ਕੁਦਰਤੀ ਸਰੋਤ ਹੈ ਜੋ ਸਾਨੂੰ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਅੰਡੇ ਦਾ ਸੇਵਨ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿੱਚ ਰਹਿੰਦੇ ਹਨ ਕਿ ਉਬਲੇ ਹੋਏ ਅੰਡੇ ਜਾਂ ਆਮਲੇਟ (Boiled egg or omelettes ) ਕਿਹੜਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ? ਆਓ ਜਾਣਦੇ ਹਾਂ ਦੋਵਾਂ ਵਿੱਚੋਂ ਕਿਹੜਾ ਬੈਸਟ ਹੈ...
ਉਬਾਲੇ ਅੰਡੇ ਦੇ ਫਾਇਦੇ (Benefits of boiled eggs)
- ਉਬਲਿਆ ਅੰਡਾ ਪ੍ਰੋਟੀਨ ਦਾ ਵਧੀਆ ਸਰੋਤ ਹੈ। ਜੋ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ। ਇਹ ਸਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਕੇ ਸਰੀਰਕ ਸਮਰੱਥਾ ਨੂੰ ਵਧਾਉਂਦਾ ਹੈ।
- ਉਬਲੇ ਹੋਏ ਅੰਡੇ ਊਰਜਾ ਦਾ ਇੱਕ ਚੰਗਾ ਸਰੋਤ ਹਨ ਜੋ ਸਾਨੂੰ ਪੂਰੇ ਦਿਨ ਲਈ ਤਾਕਤ ਪ੍ਰਦਾਨ ਕਰਦੇ ਹਨ।
- ਅੰਡੇ ਵਿੱਚ ਪਾਇਆ ਜਾਣ ਵਾਲਾ ਕੋਲੀਨ ਨਾਮਕ ਇੱਕ ਪੌਸ਼ਟਿਕ ਤੱਤ ਸਾਡੇ ਦਿਮਾਗ ਲਈ ਬਹੁਤ ਮਹੱਤਵਪੂਰਨ ਹੈ। ਇਹ ਦਿਮਾਗੀ ਸ਼ਕਤੀ ਵਧਾਉਂਦੇ ਹਨ ਅਤੇ ਯਾਦਦਾਸ਼ਤ ਨੂੰ ਮਜ਼ਬੂਤ ਕਰਦੇ ਹਨ।
- ਅੰਡੇ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਏ ਅਤੇ ਲੂਟੀਨ ਅੱਖਾਂ ਦੀ ਅੰਦਰੂਨੀ ਸਿਹਤ ਨੂੰ ਬਣਾਈ ਰੱਖਣ ਅਤੇ ਅੱਖਾਂ ਦੀ ਰੌਸ਼ਨੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਜਿਹੜੇ ਲੋਕ ਅੱਖਾਂ ਦੀ ਕਮਜ਼ੋਰ ਹੋ ਰਹੀ ਰੌਸ਼ਨੀ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਆਪਣੀ ਡਾਇਟ ‘ਚ ਉਬਲੇ ਅੰਡੇ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
ਹੋਰ ਪੜ੍ਹੋ : ਰੋਜ਼ਾਨਾ ਕਰ ਰਹੇ ਹੋ ਲਿਪਸਟਿਕ ਦੀ ਵਰਤੋਂ, ਤਾਂ ਸਾਵਧਾਨ..ਜ਼ਿਆਦਾ ਵਰਤੋਂ ਕੈਂਸਰ ਵਰਗੀ ਬਿਮਾਰੀਆਂ ਨੂੰ ਸੱਦਾ, ਜਾਣੋ ਕਿਵੇਂ
ਹੁਣ ਜਾਣਦੇ ਹਾਂ ਆਮਲੇਟ ਦੇ ਫਾਇਦੇ (Benefits of Omelettes)
- ਆਮਲੇਟ ਬਣਾਉਣਾ ਅਤੇ ਖਾਣਾ ਬਹੁਤ ਆਸਾਨ ਹੈ। ਇਹ ਜਲਦੀ ਤਿਆਰ ਹੁੰਦਾ ਹੈ ਅਤੇ ਕਾਫੀ ਸੁਆਦੀ ਵੀ ਹੁੰਦਾ ਹੈ। ਆਮਲੇਟ ਨੂੰ ਹੋਰ ਜ਼ਿਆਦਾ ਹੈਲਦੀ ਬਣਾਉਣ ਲਈ ਇਸ ਵਿੱਚ ਸ਼ਬਜੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
- ਆਮਲੇਟ ਵਿੱਚ ਪ੍ਰੋਟੀਨ ਅਤੇ ਹੋਰ ਪੌਸ਼ਟਿਕ ਤੱਤ ਵੀ ਹੁੰਦੇ ਹਨ, ਜੋ ਸਾਨੂੰ ਊਰਜਾ ਪ੍ਰਦਾਨ ਕਰਦੇ ਹਨ ਅਤੇ ਸਰੀਰਕ ਸਮਰੱਥਾ ਵਧਾਉਂਦੇ ਹਨ।
- ਤੁਸੀਂ ਆਮਲੇਟ ਵਿੱਚ ਆਪਣੇ ਪਸੰਦੀਦਾ ਸੁਆਦ ਸ਼ਾਮਲ ਕਰ ਸਕਦੇ ਹੋ, ਜਿਵੇਂ ਕਿ ਪਿਆਜ਼, ਟਮਾਟਰ, ਹਰੀ ਮਿਰਚ ਆਦਿ। ਇਹ ਤੁਹਾਡੇ ਭੋਜਨ ਨੂੰ ਸਵਾਦਿਸ਼ਟ ਅਤੇ ਪੌਸ਼ਟਿਕ ਬਣਾਉਂਦਾ ਹੈ।
- ਵੱਖ-ਵੱਖ ਸਵਾਦਾਂ ਦੇ ਨਾਲ-ਨਾਲ ਆਮਲੇਟ 'ਚ ਵਿਟਾਮਿਨ ਅਤੇ ਖਣਿਜ ਵੀ ਪਾਏ ਜਾਂਦੇ ਹਨ, ਜੋ ਸਾਡੀ ਸਰੀਰਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਉਬਲੇ ਹੋਏ ਅੰਡੇ ਜਾਂ ਆਮਲੇਟ, ਦੋਵਾਂ ਵਿੱਚੋਂ ਕਿਹੜਾ ਬੈਸਟ? (boiled egg or omelette which is better)
ਆਮਲੇਟ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਇਹ ਜਲਦੀ ਤਿਆਰ ਹੋ ਜਾਂਦਾ ਹੈ, ਪਰ ਇਸ ਵਿੱਚ ਤੇਲ ਜਾਂ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਵੱਡੀ ਮਾਤਰਾ ਵਿੱਚ ਨੁਕਸਾਨਦੇਹ ਹੋ ਸਕਦੀ ਹੈ। ਇਸ ਦੇ ਨਾਲ ਹੀ, ਉਬਲੇ ਹੋਏ ਅੰਡੇ ਨੂੰ ਪਕਾਉਣ ਲਈ ਤੇਲ ਦੀ ਜ਼ਰੂਰਤ ਨਹੀਂ ਹੁੰਦੀ ਹੈ ਅਤੇ ਇਹ ਪ੍ਰੋਟੀਨ ਅਤੇ ਪੋਸ਼ਣ ਦਾ ਇੱਕ ਵਧੀਆ ਸਰੋਤ ਵੀ ਹੈ।
ਉਬਲੇ ਹੋਏ ਅੰਡੇ ਅਤੇ ਆਮਲੇਟ ਦੋਵਾਂ ਦੇ ਆਪਣੇ-ਆਪਣੇ ਖਾਸ ਫਾਇਦੇ ਹਨ। ਉਬਲੇ ਹੋਏ ਅੰਡੇ ਜ਼ਿਆਦਾ ਪੌਸ਼ਟਿਕ ਹੁੰਦੇ ਹਨ ਅਤੇ ਘੱਟ ਤੇਲ ਨਾਲ ਪਕਾਏ ਜਾਂਦੇ ਹਨ, ਜਦੋਂ ਕਿ ਆਮਲੇਟ ਤਿਆਰ ਕਰਨਾ ਆਸਾਨ ਅਤੇ ਸੁਆਦੀ ਹੁੰਦਾ ਹੈ। ਇਸ ਲਈ, ਸਾਨੂੰ ਆਪਣੀ ਖੁਰਾਕ ਵਿੱਚ ਸੰਤੁਲਿਤ ਤਰੀਕੇ ਨਾਲ ਦੋਵਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕੀਏ ਅਤੇ ਸਿਹਤਮੰਦ ਰਹਿ ਸਕੀਏ। ਬੱਚਿਆਂ ਦੀ ਡਾਈਟ ਦੇ ਵਿੱਚ ਅੰਡੇ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਉਬਲੇ ਹੋਏ ਅੰਡੇ ਬੱਚਿਆਂ ਦੀਆਂ ਹੱਡੀਆਂ ਅਤੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦੇ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )