Safed Musli: ਯੋਨ ਸ਼ਕਤੀ ਅਤੇ ਸਟੈਮਿਨਾ ਦਾ ਪਾਵਰਹਾਊਸ ਹੈ ਇਹ ਚੀਜ
Safed Musli: ਸਫੇਦ ਮੁਸਲੀ ਆਮ ਤੌਰ 'ਤੇ ਭਾਰਤੀ ਔਸ਼ਧੀ ਆਯੁਰਵੈਦਿਕ ਜੜੀ-ਬੂਟੀਆਂ ਵਜੋਂ ਵਰਤੀ ਜਾਂਦੀ ਹੈ, ਜੋ ਕਿ ਜਿਨਸੀ ਤਾਕਤ ਅਤੇ ਸਟੈਮਿਨਾ ਦਾ ਪਾਵਰਹਾਊਸ ਹੈ।
Safed Musli: ਸਫੇਦ ਮੁਸਲੀ ਆਮ ਤੌਰ 'ਤੇ ਭਾਰਤੀ ਔਸ਼ਧੀ ਆਯੁਰਵੈਦਿਕ ਜੜੀ-ਬੂਟੀਆਂ ਵਜੋਂ ਵਰਤੀ ਜਾਂਦੀ ਹੈ, ਜੋ ਕਿ ਜਿਨਸੀ ਤਾਕਤ ਅਤੇ ਸਟੈਮਿਨਾ ਦਾ ਪਾਵਰਹਾਊਸ ਹੈ। ਇਸ ਵਿੱਚ ਮੌਜੂਦ ਕਈ ਪੌਸ਼ਟਿਕ ਤੱਤ, ਜਿਵੇਂ ਕਿ ਸੈਪੋਨਿਨ, ਐਂਟੀਆਕਸੀਡੈਂਟ ਅਤੇ ਹੋਰ ਬਾਇਓਐਕਟਿਵ ਮਿਸ਼ਰਣ, ਸਰੀਰ ਵਿੱਚ ਊਰਜਾ ਦੇ ਪੱਧਰ ਨੂੰ ਵਧਾਉਣ ਅਤੇ ਸਟੈਮਿਨਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ।
ਸਫੇਦ ਮੁਸਲੀ ਆਮ ਤੌਰ 'ਤੇ ਬਰਸਾਤ ਦੇ ਮੌਸਮ ਵਿੱਚ ਜੰਗਲਾਂ ਵਿੱਚ ਆਪਣੇ ਆਪ ਉੱਗਦੀ ਹੈ, ਪਰ ਇਸਦੀ ਉਪਯੋਗਤਾ ਨੂੰ ਦੇਖਦੇ ਹੋਏ, ਹੁਣ ਮੁਸਲੀ ਦੀ ਕਾਸ਼ਤ ਪੂਰੇ ਦੇਸ਼ ਵਿੱਚ ਕੀਤੀ ਜਾਂਦੀ ਹੈ। ਇਸ ਦੇ ਔਸ਼ਧੀ ਗੁਣਾਂ ਨੂੰ ਦੇਖਦੇ ਹੋਏ ਹੁਣ ਸਫੇਦ ਮੁਸਲੀ ਦਾ ਪਾਊਡਰ ਅਤੇ ਕੈਪਸੂਲ ਵੀ ਬਾਜ਼ਾਰ ਵਿੱਚ ਉਪਲਬਧ ਹਨ।
ਊਰਜਾ ਨੂੰ ਵਧਾਉਣ 'ਚ ਸਹਾਇਕ
ਸਫੇਦ ਮੁਸਲੀ ਜਿਨਸੀ ਤਾਕਤ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਇਸ ਨਾਲ ਮਰਦਾਂ ਦੀ ਜਿਨਸੀ ਸਿਹਤ ਚੰਗੀ ਰਹਿੰਦੀ ਹੈ।
ਇਹ ਵੀ ਪੜ੍ਹੋ: ਬੋਰਡ ਪ੍ਰੀਖਿਆਵਾਂ 'ਚ CCTV ਨੀਤੀ ਲਾਗੂ , 2025 ਤੋਂ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਲੱਗਣਗੇ ਕੈਮਰੇ
ਸਟੈਮਿਨਾ ਨੂੰ ਸੁਧਾਰੇ
ਇਹ ਸਟੈਮਿਨਾ ਵਧਾ ਕੇ ਜਿਨਸੀ ਪ੍ਰਦਰਸ਼ਨ ਨੂੰ ਸੁਧਾਰਦਾ ਹੈ ਤੇ ਸਮਾਂ ਵੀ ਵਧਾਉਂਦਾ ਹੈ ।
ਹਾਰਮੋਨ ਸੰਤੁਲਨ
ਸਫੇਦ ਮੁਸਲੀ ਮਰਦਾਂ ਵਿੱਚ ਟੈਸਟੋਸਟ੍ਰੋਨ ਦੇ ਪੱਧਰ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰ ਸਕਦੀ ਹੈ। ਇਸ ਨਾਲ ਜਿਨਸੀ ਸ਼ਕਤੀ ਵਧਦੀ ਹੈ।
ਤਣਾਅ ਘਟਾਉਣ 'ਚ ਮਦਦਗਾਰ
ਇਹ ਤਣਾਅ ਅਤੇ ਚਿੰਤਾ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ, ਜਿਸ ਨਾਲ ਜਿਨਸੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਪ੍ਰਜਨਨ ਸ਼ਕਤੀ ਨੂੰ ਵਧਾਵੇ
ਇਹ ਪੁਰਸ਼ਾਂ ਦੀ ਪ੍ਰਜਨਨ ਸ਼ਕਤੀ ਨੂੰ ਵਧਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ਇਹ ਹਾਰਮੋਨਲ ਸੰਤੁਲਨ ਨੂੰ ਵੀ ਸੁਧਾਰ ਸਕਦਾ ਹੈ ਅਤੇ ਔਰਤਾਂ ਵਿੱਚ ਜਿਨਸੀ ਇੱਛਾ ਨੂੰ ਵਧਾ ਸਕਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial
Check out below Health Tools-
Calculate Your Body Mass Index ( BMI )