Health News: ਸਾਵਧਾਨ! ਬਰੈੱਡ, ਬਟਰ ਅਤੇ ਕੁਕਿੰਗ ਆਇਲ ਨੂੰ ICMR ਨੇ ਦੱਸਿਆ ਅਨਹੈਲਦੀ, ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ
Ultra-Processed Food: ਹਰ ਕੋਈ ਅੱਜ ਦੇ ਸਮੇਂ ਜਲਦੀ ਅਤੇ ਆਰਾਮ ਦੇ ਨਾਲ ਤਿਆਰ ਹੋਣ ਵਾਲੇ ਭੋਜਨ ਦੀ ਚੋਣ ਕਰਦਾ ਹੈ। ਜਿਸ ਕਰਕੇ ਪੈਕਟ ਵਾਲੇ ਭੋਜਨ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੋ ਗਏ ਹਨ। ICMR ਵੱਲੋਂ ਬਰੈੱਡ, ਬਟਰ ਅਤੇ ਕੁਕਿੰਗ ਆਇਲ
Unhealthy Food List: ICMR ਫੂਡ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਿਸ ਨੂੰ ਜਾਣ ਕੇ ਤੁਹਾਡੇ ਵੀ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ। ਜੀ ਹਾਂ ਬਹੁਤ ਸਾਰੇ ਲੋਕ ਜੋ ਕਿ ਸਵੇਰੇ ਨਾਸ਼ਤੇ ਦੇ ਵਿੱਚ ਜਲਦੀ ਅਤੇ ਆਸਾਨ ਬਣ ਜਾਣ ਵਾਲੇ ਫੂਡ ਦੀ ਚੋਣ ਕਰਦੇ ਹਨ, ਜਿਸ ਵਿੱਚ ਨਾਮ ਆਉਂਦਾ ਹੈ ਬ੍ਰੈੱਡ ਅਤੇ ਮੱਖਣ (bread and butter) ਦਾ। ਪਰ, ਕੀ ਤੁਸੀਂ ਜਾਣਦੇ ਹੋ ਕਿ ਇਹ ਦੋਵੇਂ ਖਾਣ ਵਾਲੀਆਂ ਚੀਜ਼ਾਂ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀਆਂ ਹਨ ਅਤੇ ਕਈ ਸਿਹਤ ਸੰਬੰਧੀ (Health) ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ।
ਸਿਹਤ ਲਈ ਹਾਨੀਕਾਰਕ ਦੱਸਿਆ
ਹਾਲ ਹੀ 'ਚ 'ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ' (ICMR) ਨੇ ਬ੍ਰੈੱਡ, ਬਟਰ ਅਤੇ ਕੁਕਿੰਗ ਆਇਲ ਨੂੰ ਅਲਟਰਾ ਪ੍ਰੋਸੈਸਡ ਫੂਡ ਦੀ ਸ਼੍ਰੇਣੀ 'ਚ ਰੱਖਿਆ ਹੈ। ICMR ਨੇ ਇਨ੍ਹਾਂ ਪਦਾਰਥਾਂ ਨੂੰ ਸਿਹਤ ਲਈ ਹਾਨੀਕਾਰਕ ਦੱਸਿਆ ਹੈ।
ICMR ਦੇ ਅਨੁਸਾਰ, ਗਰੁੱਪ ਸੀ ਦੇ ਭੋਜਨ ਪਦਾਰਥਾਂ ਵਿੱਚ ਫੈਕਟਰੀ ਦੁਆਰਾ ਬਣਾਈਆਂ ਗਈਆਂ ਖਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਬਰੈੱਡ, ਸੀਰੀਅਲ, ਕੇਕ, ਚਿਪਸ, ਬਿਸਕੁਟ, ਫਰਾਈਜ਼, ਜੈਮ, ਸਾਸ, ਮੇਅਨੀਜ਼, ਆਈਸਕ੍ਰੀਮ, ਪ੍ਰੋਟੀਨ ਪੈਕ ਪਾਊਡਰ, ਮੂੰਗਫਲੀ ਦਾ ਮੱਖਣ, ਸੋਇਆ ਚੰਕਸ ਸ਼ਾਮਲ ਹਨ। ICMR ਨੇ ਪਨੀਰ, ਮੱਖਣ, ਮੀਟ, ਅਨਾਜ, ਬਾਜਰੇ ਅਤੇ ਤੇਲ ਬੀਜ ਪਾਊਡਰ, ਐਨਰਜੀ ਡਰਿੰਕਸ, ਦੁੱਧ, ਕੋਲਡ ਡਰਿੰਕਸ ਅਤੇ ਐਡਿਟਿਵਜ਼ ਨਾਲ ਬਣੇ ਜੂਸ ਵਰਗੀਆਂ ਖੁਰਾਕੀ ਵਸਤਾਂ ਨੂੰ ਗਰੁੱਪ ਸੀ ਵਿੱਚ ਰੱਖਿਆ ਹੈ।
ਰਿਪੋਰਟਾਂ ਦੇ ਅਨੁਸਾਰ, ਅਲਟਰਾ ਪ੍ਰੋਸੈਸਡ ਭੋਜਨ ਦੀ ਸ਼੍ਰੇਣੀ ਵਿੱਚ ਸ਼ਾਮਲ ਪਦਾਰਥਾਂ ਦੀ ਸੂਚੀ
- ਕਮਰਸ਼ੀਅਲ ਬਰੈੱਡ
- ਕੇਕ, ਪੇਸਟਰੀ ਅਤੇ ਬਿਸਕੁਟ
- ਜੈਮ, ਜੈਲੀ ਅਤੇ ਸਾਸ
- ਨਾਸ਼ਤੇ ਵਿੱਚ ਖਾਏ ਜਾਣ ਵਾਲੇ cereals
- ਕਮਰਸ਼ੀਅਲ ਤੌਰ 'ਤੇ ਤਿਆਰ ਆਈਸ ਕਰੀਮ
- ਪੀਨਟ ਬਟਰ
- ਐਨਰਜੀ ਡ੍ਰਿੰਕ
- ਚਿਪਸ ਅਤੇ ਫਰਾਈਜ਼
- ਫਰੋਜ਼ਨ ਫੂਡ
- ਪ੍ਰੋਟੀਨ ਪਾਊਡਰ
- ਪੈਕਟ ਵਾਲਾ ਮੀਟ
- ਰਿਫਾਇੰਡ ਚੀਨੀ
- ਲੂਣ
- ਸੋਇਆ ਚੰਕਸ ਅਤੇ ਟੋਫੂ
- ਕਮਰਸ਼ੀਅਲ ਤੌਰ 'ਤੇ ਤਿਆਰ ਪਨੀਰ
- ਬਨਸਪਤੀ ਤੇਲ
ਅਲਟਰਾ-ਪ੍ਰੋਸੈਸਡ ਫੂਡ ਦੇ ਮਾੜੇ ਪ੍ਰਭਾਵ (Side effects of ultra-processed food)
ਮੋਟਾਪਾ ਅਤੇ ਦਿਲ ਦੇ ਦੌਰੇ ਦਾ ਖਤਰਾ
ਅਲਟਰਾ-ਪ੍ਰੋਸੈਸ ਕੀਤੇ ਭੋਜਨਾਂ ਵਿੱਚ ਸੁਆਦ ਅਤੇ ਅਪੀਲ ਨੂੰ ਵਧਾਉਣ ਲਈ ਖੰਡ, ਚਰਬੀ ਅਤੇ ਉੱਚ ਪੱਧਰੀ ਨਮਕ ਸ਼ਾਮਲ ਹੁੰਦੇ ਹਨ, ਜੋ ਮੋਟਾਪਾ, ਦਿਲ ਦੇ ਰੋਗ ਅਤੇ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦੇ ਹਨ।
ਰਸਾਇਣਾਂ ਦੀ ਵਿਆਪਕ ਵਰਤੋਂ
ਇਹਨਾਂ ਭੋਜਨਾਂ ਵਿੱਚ ਅਕਸਰ ਸਿੰਥੈਟਿਕ ਤੱਤ ਹੁੰਦੇ ਹਨ ਜੋ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ।
ਪੌਸ਼ਟਿਕ ਤੱਤਾਂ ਦੀ ਕਮੀ
ਅਲਟਰਾ ਪ੍ਰੋਸੈਸਡ ਭੋਜਨਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਸਹੀ ਪੋਸ਼ਣ ਪ੍ਰਦਾਨ ਨਹੀਂ ਕਰਦੇ। ਅਜਿਹੇ ਭੋਜਨ ਖਾਣ ਦੇ ਵਿੱਚ ਬਹੁਤ ਸੁਆਦੀ ਲੱਗਦੇ ਹਨ। ਪਰ ਇਹ ਸਰੀਰ ਨੂੰ ਕਈ ਤਾਕਤ ਨਹੀਂ ਦਿੰਦੇ ਸਗੋਂ ਇਨ੍ਹਾਂ ਦਾ ਜ਼ਿਆਦਾ ਸੇਵਨ ਸਰੀਰ ਨੂੰ ਬਿਮਾਰੀਆਂ ਦਾ ਘਰ ਜ਼ਰੂਰ ਬਣਾ ਦਿੰਦਾ ਹੈ।
ICMR ਸਲਾਹ
ICMR ਨੇ ਲੋਕਾਂ ਨੂੰ ਬਰੈੱਡ, ਮੱਖਣ ਅਤੇ ਹੋਰ ਅਲਟਰਾ ਪ੍ਰੋਸੈਸਡ ਭੋਜਨਾਂ ਦਾ ਸੇਵਨ ਘੱਟ ਕਰਨ ਦੀ ਸਲਾਹ ਦਿੱਤੀ ਹੈ। ਇਸ ਦੀ ਬਜਾਏ ਲੋਕ ਆਪਣੀ ਖੁਰਾਕ ਵਿੱਚ ਤਾਜ਼ੇ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਦਾਲਾਂ ਨੂੰ ਸ਼ਾਮਲ ਕਰ ਸਕਦੇ ਹਨ। ਇਸ ਤੋਂ ਇਲਾਵਾ ICMR ਨੇ ਘਰ ਦਾ ਪਕਾਇਆ ਭੋਜਨ ਖਾਣ ਦੀ ਵੀ ਸਲਾਹ ਦਿੱਤੀ ਹੈ। ਪੈਕਟ ਵਾਲੇ ਭੋਜਨ ਅਤੇ ਜੰਕ ਫੂਡ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )