ਕੀ ਜ਼ਿਆਦਾ ਗੁੱਸਾ ਦਿੰਦਾ ਦਿਲ ਦੇ ਦੌਰੇ ਨੂੰ ਸੱਦਾ? ਇੰਝ ਪਾਓ ਕਾਬੂ
ਗੁੱਸਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਗੁੱਸੇ ਵਿੱਚ ਵਿਅਕਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੇਮਤਬ ਦਾ ਗੁੱਸਾ ਜੀਵਨ ਵਿੱਚ ਕਈ ਸਮੱਸਿਆਵਾਂ ਪੈਦਾ ਕਰਦਾ ਹੈ।
ਗੁੱਸਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਗੁੱਸੇ ਵਿੱਚ ਵਿਅਕਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੇਮਤਬ ਦਾ ਗੁੱਸਾ ਜੀਵਨ ਵਿੱਚ ਕਈ ਸਮੱਸਿਆਵਾਂ ਪੈਦਾ ਕਰਦਾ ਹੈ। ਮਾਹਰਾ ਦਾ ਕਹਿਣਾ ਹੈ ਕਿ ਇਹੀ ਗੁੱਸਾ ਕਈ ਵਾਰ ਜਾਨਲੇਵਾ ਵੀ ਹੋ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਜੋ ਲੋਕ ਹਮੇਸ਼ਾ ਗੁੱਸਾ ਕਰਦੇ ਹਨ, ਉਨ੍ਹਾਂ ਵਿੱਚ ਦਿਲ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਕੋਲੰਬੀਆ ਯੂਨੀਵਰਸਿਟੀ ਇਰਵਿੰਗ ਮੈਡੀਕਲ ਸੈਂਟਰ, ਯੇਲ ਸਕੂਲ ਆਫ਼ ਮੈਡੀਸਨ ਡਾ. ਇਆਨ ਐਮ ਕਰੋਨਿਸ਼, ਡਾ. ਕਰੀਨਾ ਡਬਲਯੂ ਡੇਵਿਡਸਨ ਵਲੋਂ ਇਸ ਸਬੰਧੀ ਅਧਿਐਨ ਕੀਤਾ ਗਿਆ ਜਿਸ 'ਚ ਇਹਨਾਂ ਦਿੱਕਤਾਂ ਦੀ ਪਛਾਣ ਕੀਤੀ ਹੈ। ਇਸ ਅਧਿਐਨ ਲਈ 18 ਤੋਂ 73 ਸਾਲ ਦੀ ਉਮਰ ਦੇ 280 ਸਿਹਤਮੰਦ ਲੋਕਾਂ ਦੀ ਜਾਂਚ ਕੀਤੀ ਗਈ। 280 ਲੋਕਾਂ ਨੂੰ 4 ਸਮੂਹਾਂ ਵਿੱਚ ਵੰਡਿਆ ਗਿਆ ਸੀ। ਉਨ੍ਹਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਯਾਦ ਕਰਨ ਲਈ ਕਿਹਾ ਗਿਆ ਜੋ ਉਨ੍ਹਾਂ ਨੂੰ ਗੁੱਸੇ, ਦਰਦ, ਚਿੰਤਾ ਅਤੇ ਤਣਾਅ ਦਾ ਕਾਰਨ ਬਣਾਉਦੀਆਂ ਸਨ। ਹਰ ਗਰੁੱਪ ਦੇ ਮੈਂਬਰਾਂ 'ਤੇ ਲਗਭਗ 8 ਮਿੰਟ ਤੱਕ ਨਜ਼ਰ ਰੱਖੀ ਗਈ। ਫਿਰ ਉਸ ਗਰੁੱਪ ਦੇ ਮੈਂਬਰਾਂ ਦੇ ਖੂਨ ਦੀ ਜਾਂਚ ਕੀਤੀ ਗਈ। ਹਰ ਗਰੁੱਪ ਦੇ ਮੈਂਬਰ ਦੇ ਖੂਨ ਵਿੱਚ ਬਦਲਾਅ ਦੇਖਿਆ ਗਿਆ। ਦੁਖੀ, ਚਿੰਤਤ ਅਤੇ ਤਣਾਅ ਸਮੂਹ ਮੈਂਬਰਾਂ ਦੇ ਮੁਕਾਬਲੇ ਗੁੱਸੇ ਵਿੱਚ ਆਏ ਸਮੂਹ ਮੈਂਬਰਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਪਾਈਆਂ ਗਈਆਂ।
ਖੋਜਕਾਰਾਂ ਅਨੁਸਾਰ ਜ਼ਿਆਦਾ ਗੁੱਸੇ ਵਾਲਿਆਂ ਵਿੱਚ ਖੂਨ ਦੀਆਂ ਨਾੜੀਆਂ ਦੇ ਫੈਲਣ ਦੀ ਸਮਰੱਥਾ ਕਾਫ਼ੀ ਘੱਟ ਗਈ ਸੀ। ਸਿਰਫ ਕੁਝ ਮਿੰਟਾਂ ਲਈ ਗੁੱਸੇ 'ਚ ਰਹਿਣ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਗਿਆ ਸੀ। ਇਸ ਤੋਂ ਇਲਾਵਾ, ਇਨ੍ਹਾਂ ਅਧਿਐਨਾਂ ਨੇ ਦਿਖਾਇਆ ਹੈ ਕਿ ਤੀਬਰ ਭਾਵਨਾਵਾਂ ਦਾ ਦਿਲ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਖੋਜ ਗੁੱਸੇ ਅਤੇ ਦਿਲ ਦੇ ਦੌਰੇ ਦੇ ਵਿਚਕਾਰ ਸਿੱਧੇ ਸਬੰਧ 'ਤੇ ਰੌਸ਼ਨੀ ਪਾਉਂਦੀ ਹੈ। ਇਹ ਵੇਰਵੇ 2017 ਵਿੱਚ ਪ੍ਰਕਾਸ਼ਿਤ ਜਰਨਲ ਸਾਈਕੋਸੋਮੈਟਿਕ ਮੈਡੀਸਨ ਵਿੱਚ ਸਾਹਮਣੇ ਆਏ ਹਨ। ਐਨਆਈਐਚ ਦੀ ਟੀਮ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਇੰਝ ਪਾਓ ਗੁੱਸੇ 'ਤੇ ਕਾਬੂ
ਮਾਹਰਾਂ ਮੁਤਾਬਕ ਕਸਰਤ, ਯੋਗਾਸਨ ਅਤੇ ਮੈਡੀਟੇਸ਼ਨ ਕਰਨ ਨਾਲ ਗੁੱਸੇ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਜੇਕਰ ਤੁਸੀਂ ਡਾਂਸ ਕਰਨਾ, ਕਿਤਾਬ ਪੜ੍ਹਨਾ, ਸੰਗੀਤ ਸੁਣਨਾ, ਪੇਂਟਿੰਗ ਕਰਨਾ ਜਾਂ ਹੋਰ ਕਿਸੇ ਵੀ ਐਕਟੀਵਿਟੀ ਦਾ ਸ਼ੌਂਕ ਰੱਖਦੇ ਹੋ ਤਾਂ ਉਸ ਵੱਲ ਧਿਆਨ ਕੇਂਦਰਿਤ ਕਰੋ। ਅਜਿਹਾ ਕਰਨ ਨਾਲ ਕੁਝ ਹੱਦ ਤੱਕ ਫਾਇਦਾ ਹੋਵੇਗਾ।
Check out below Health Tools-
Calculate Your Body Mass Index ( BMI )