ਪੜਚੋਲ ਕਰੋ

Tattoo Cancer Risk: ਟੈਟੂ ਨਾਲ ਹੁੰਦਾ ਬਲੱਡ ਜਾਂ ਚਮੜੀ ਦੇ ਕੈਂਸਰ ਦਾ ਖ਼ਤਰਾ? ਅਧਿਐਨ 'ਚ ਹੈਰਾਨੀਜਨਕ ਖੁਲਾਸਾ

ਯੁਵਾ ਪੀੜੀ 'ਚ ਟੈਟੂ ਬਣਵਾਉਣ ਦਾ ਕਾਫੀ ਕ੍ਰੇਜ਼ ਹੈ। ਟੈਟੂ ਕਰਵਾਉਣ ਬਹੁਤ ਕੂਲ ਸਮਝਿਆ ਜਾਂਦਾ ਹੈ। ਲੋਕ ਆਪਣੀ ਪਛਾਣ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਨ੍ਹਾਂ ਨੂੰ ਕਰਵਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਟੈਟੂ ਖੂਨ ਜਾਂ ਚਮੜੀ ਦੇ ਕੈਂਸਰ

Tattoo Cancer Risk: ਅੱਜ ਦੇ ਯੁੱਗ ਵਿੱਚ ਟੈਟੂ ਗੁੰਦਵਾਉਣ ਦਾ ਕਾਫੀ ਕ੍ਰੇਜ਼ ਹੈ। ਯੁਵਾ ਪੀੜੀ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਦੇ ਵਿੱਚ ਟੈਟੂ ਕਰਵਾਉਣਾ ਕਾਫੀ ਮਜ਼ਹੂਰ ਹੈ। ਲੋਕ ਆਪਣੀ ਪਛਾਣ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਨ੍ਹਾਂ ਨੂੰ ਕਰਵਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਟੈਟੂ ਖੂਨ ਜਾਂ ਚਮੜੀ ਦੇ ਕੈਂਸਰ ਦਾ ਖ਼ਤਰਾ ਵਧਾਉਂਦੇ ਹਨ? ਹਾਲ ਹੀ 'ਚ ਕੁਝ ਖੋਜਾਂ ਨੇ ਇਸ ਸਬੰਧ 'ਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਸਵੀਡਨ ਦੀ ਲੰਡ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇੱਕ ਅਧਿਐਨ ਦੇ ਅਨੁਸਾਰ, ਟੈਟੂ ਬਣਵਾਉਣ ਨਾਲ ਬਲੱਡ ਕੈਂਸਰ ਦਾ ਖ਼ਤਰਾ 21% ਵੱਧ ਸਕਦਾ ਹੈ। ਇਸ ਤੋਂ ਇਲਾਵਾ ਟੈਟੂ ਤੋਂ ਚਮੜੀ ਦੇ ਕੈਂਸਰ ਦੇ ਲੱਛਣਾਂ ਦਾ ਪਤਾ ਲਗਾਉਣਾ ਵੀ ਮੁਸ਼ਕਲ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਹੋਰ ਖੋਜ ਕੀ ਕਹਿੰਦੀ ਹੈ।

ਬਲੱਡ ਕੈਂਸਰ (ਲਿਮਫੋਮਾ) ਦਾ ਖਤਰਾ

ਸਵੀਡਨ ਦੀ ਲੰਡ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਟੈਟੂ ਬਣਾਉਣ ਨਾਲ ਬਲੱਡ ਕੈਂਸਰ, ਖਾਸ ਕਰਕੇ ਲਿਮਫੋਮਾ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਅਧਿਐਨ 'ਚ 2007 ਤੋਂ 2017 ਦਰਮਿਆਨ ਲਿੰਫੋਮਾ ਤੋਂ ਪੀੜਤ 20-60 ਸਾਲ ਦੀ ਉਮਰ ਦੇ ਲੋਕਾਂ ਦਾ ਡਾਟਾ ਲਿਆ ਗਿਆ। ਨਤੀਜਿਆਂ ਵਿੱਚ ਪਾਇਆ ਗਿਆ ਕਿ ਟੈਟੂ ਬਣਾਉਣ ਵਾਲੇ ਲੋਕਾਂ ਵਿੱਚ ਲਿਮਫੋਮਾ ਦਾ ਖ਼ਤਰਾ 21% ਵੱਧ ਸੀ। ਇਹ ਅਧਿਐਨ ਜਰਨਲ eClinical Medicine ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ ਖੋਜ ਸਿਹਤ 'ਤੇ ਟੈਟੂ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ। 

ਚਮੜੀ ਦੇ ਕੈਂਸਰ ਦਾ ਖਤਰਾ

ਟੈਟੂ ਅਤੇ ਚਮੜੀ ਦੇ ਕੈਂਸਰ ਵਿਚਕਾਰ ਕੋਈ ਸਿੱਧਾ ਸਬੰਧ ਨਹੀਂ ਪਾਇਆ ਗਿਆ ਹੈ। ਪਰ, ਟੈਟੂ ਬਣਾਉਣ ਨਾਲ ਚਮੜੀ ਦੇ ਕੈਂਸਰ ਦੇ ਲੱਛਣਾਂ ਨੂੰ ਪਛਾਣਨਾ ਮੁਸ਼ਕਲ ਹੋ ਸਕਦਾ ਹੈ।

ਉਦਾਹਰਨ ਲਈ, ਚਮੜੀ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ - ਚਟਾਕ ਅਤੇ ਜਖਮ - ਟੈਟੂ ਦੇ ਹੇਠਾਂ ਲੁਕੇ ਹੋ ਸਕਦੇ ਹਨ। ਇਸ ਕਾਰਨ ਬਿਮਾਰੀ ਦਾ ਸਹੀ ਸਮੇਂ 'ਤੇ ਪਤਾ ਨਹੀਂ ਲੱਗ ਪਾਉਂਦਾ ਅਤੇ ਸਮੱਸਿਆ ਵਧ ਸਕਦੀ ਹੈ। ਜੇਕਰ ਤੁਸੀਂ ਆਪਣੇ ਟੈਟੂ ਖੇਤਰ ਵਿੱਚ ਕੋਈ ਅਸਾਧਾਰਨ ਲੱਛਣ ਦੇਖਦੇ ਹੋ, ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ। ਟੈਟੂ ਬਣਵਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਗੰਭੀਰ ਸਿਹਤ ਸਮੱਸਿਆ ਤੋਂ ਬਚਿਆ ਜਾ ਸਕੇ।

ਟੈਟੂ ਸਿਆਹੀ ਵਿੱਚ ਹਾਨੀਕਾਰਕ ਬੈਕਟੀਰੀਆ

ASM ਜਰਨਲਜ਼ ਵਿੱਚ ਜੁਲਾਈ 2024 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਅਮਰੀਕਾ ਵਿੱਚ 75 ਆਮ ਤੌਰ 'ਤੇ ਵਰਤੇ ਜਾਂਦੇ ਟੈਟੂ ਅਤੇ ਸਥਾਈ ਮੇਕਅਪ ਸਿਆਹੀ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 26 ਨਮੂਨਿਆਂ ਵਿੱਚ ਛੂਤ ਵਾਲੇ ਬੈਕਟੀਰੀਆ ਪਾਏ ਗਏ। ਦੋ ਮੁੱਖ ਬੈਕਟੀਰੀਆ ਸਨ:

Staphylococcus epidermidis:: ਇਹ ਬੈਕਟੀਰੀਆ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿਵੇਂ ਕਿ ਚਮੜੀ ਦੀ ਲਾਗ ਅਤੇ ਹੋਰ ਪੇਚੀਦਗੀਆਂ। 

Cutibacterium acnes: ਇਹ ਬੈਕਟੀਰੀਆ ਮੁਹਾਂਸਿਆਂ ਦਾ ਕਾਰਨ ਬਣਦਾ ਹੈ, ਜੋ ਚਮੜੀ 'ਤੇ ਦਰਦਨਾਕ ਅਤੇ ਸੋਜ ਵਾਲੇ ਚਟਾਕ ਬਣ ਸਕਦਾ ਹੈ।

ਇਸ ਅਧਿਐਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਟੈਟੂ ਦੀ ਸਿਆਹੀ ਵਿੱਚ ਹਾਨੀਕਾਰਕ ਬੈਕਟੀਰੀਆ ਹੋ ਸਕਦਾ ਹੈ, ਜੋ ਲਾਗ ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਲਈ ਟੈਟੂ ਬਣਵਾਉਣ ਤੋਂ ਪਹਿਲਾਂ ਅਤੇ ਬਾਅਦ 'ਚ ਸਫਾਈ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਯਕੀਨੀ ਬਣਾਓ ਕਿ ਟੈਟੂ ਕਲਾਕਾਰ ਦਾ ਸਾਜ਼ੋ-ਸਾਮਾਨ ਅਤੇ ਕੰਮ ਦਾ ਖੇਤਰ ਪੂਰੀ ਤਰ੍ਹਾਂ ਸਾਫ਼ ਅਤੇ ਸੁਰੱਖਿਅਤ ਹੈ। ਜੇਕਰ ਟੈਟੂ ਤੋਂ ਬਾਅਦ ਚਮੜੀ 'ਤੇ ਕੋਈ ਅਸਾਧਾਰਨ ਲੱਛਣ ਦਿਖਾਈ ਦਿੰਦੇ ਹਨ, ਜਿਵੇਂ ਕਿ ਲਾਲੀ, ਸੋਜ ਜਾਂ ਦਰਦ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਹੋਰ ਪੜ੍ਹੋ: ਬੱਚਿਆਂ ਵਾਲੀ ਇਹ ਖੇਡ ਵੱਡਿਆਂ ਦੀ ਸਿਹਤ ਲਈ ਵਰਦਾਨ, ਭਾਰ ਘਟਾਉਣ ਤੋਂ ਲੈ ਕੇ ਫੇਫੜੇ ਹੁੰਦੇ ਸਿਹਤਮੰਦ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IPL 'ਚ ਸ਼ਰਾਬ ਅਤੇ ਤੰਬਾਕੂ ਦੇ ਪ੍ਰਚਾਰ 'ਤੇ ਲੱਗਾ ਬੈਨ? DGHS ਨੇ ਚੇਅਰਮੈਨ ਨੂੰ ਲਿਖ ਦਿੱਤਾ ਲੈਟਰ
IPL 'ਚ ਸ਼ਰਾਬ ਅਤੇ ਤੰਬਾਕੂ ਦੇ ਪ੍ਰਚਾਰ 'ਤੇ ਲੱਗਾ ਬੈਨ? DGHS ਨੇ ਚੇਅਰਮੈਨ ਨੂੰ ਲਿਖ ਦਿੱਤਾ ਲੈਟਰ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ
Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ
Advertisement
ABP Premium

ਵੀਡੀਓਜ਼

ਦੋ ਮੰਜਿਲਾ ਇਮਾਰਤ ਡਿੱਗੀ, 1 ਦੀ ਦਰਦਨਾਕ ਮੌਤ, 11 ਘੰਟੇ ਚੱਲਿਆ ਰੈਸਕਿਉ ਆਪਰੇਸ਼ਨ|| ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਮਜੀਠੀਆ ਨਾਲ ਡਟਿਆ ਯੂਥ ਅਕਾਲੀ ਦਲ|SGPC|AMRITSARਬਗਾਵਤ ਮਗਰੋਂ ਭੂੰਦੜ ਵੱਲੋਂ ਸਖਤ ਐਕਸ਼ਨ, ਮਜੀਠੀਆ ਖਿਲਾਫ ਹੋਏਗੀ ਕਾਰਵਾਈਨਿਹੰਗ ਸਿੰਘਾਂ ਵੱਲੋਂ ਵੱਡਾ ਐਲਾਨ, ਨਹੀਂ ਹੋਣ ਦਿਆਂਗੇ ਨਵੇਂ ਜਥੇਦਾਰ ਦੀ ਤਾਜਪੋਸ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPL 'ਚ ਸ਼ਰਾਬ ਅਤੇ ਤੰਬਾਕੂ ਦੇ ਪ੍ਰਚਾਰ 'ਤੇ ਲੱਗਾ ਬੈਨ? DGHS ਨੇ ਚੇਅਰਮੈਨ ਨੂੰ ਲਿਖ ਦਿੱਤਾ ਲੈਟਰ
IPL 'ਚ ਸ਼ਰਾਬ ਅਤੇ ਤੰਬਾਕੂ ਦੇ ਪ੍ਰਚਾਰ 'ਤੇ ਲੱਗਾ ਬੈਨ? DGHS ਨੇ ਚੇਅਰਮੈਨ ਨੂੰ ਲਿਖ ਦਿੱਤਾ ਲੈਟਰ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ
Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ
Shiromani Akali Dal: ਬਾਦਲ ਧੜੇ ਖਿਲਾਫ ਡਟ ਗਏ ਅਕਾਲੀ ਲੀਡਰ, ਬੋਲੇ...ਸਾਜ਼ਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ
Shiromani Akali Dal: ਬਾਦਲ ਧੜੇ ਖਿਲਾਫ ਡਟ ਗਏ ਅਕਾਲੀ ਲੀਡਰ, ਬੋਲੇ...ਸਾਜ਼ਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜੱਥੇਬੰਦੀਆਂ ਵੱਲੋਂ ਵਿਰੋਧ, ਦੱਸਿਆ- 'ਮਰਿਆਦਾ ਦੀ ਘੋਰ ਉਲੰਘਣਾ'
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜੱਥੇਬੰਦੀਆਂ ਵੱਲੋਂ ਵਿਰੋਧ, ਦੱਸਿਆ- 'ਮਰਿਆਦਾ ਦੀ ਘੋਰ ਉਲੰਘਣਾ'
Punjab News: ਸਿੱਖ ਭਾਈਚਾਰੇ ਨੂੰ ਕਤਲੇਆਮ ਤੋਂ ਬਚਾਉਣ ਲਈ ਰਾਤੋ-ਰਾਤ ਜਥੇਦਾਰ ਦੀ ਕੀਤੀ ਤਾਜਪੋਸ਼ੀ: ਲੰਗਾਹ
Punjab News: ਸਿੱਖ ਭਾਈਚਾਰੇ ਨੂੰ ਕਤਲੇਆਮ ਤੋਂ ਬਚਾਉਣ ਲਈ ਰਾਤੋ-ਰਾਤ ਜਥੇਦਾਰ ਦੀ ਕੀਤੀ ਤਾਜਪੋਸ਼ੀ: ਲੰਗਾਹ
Punjab News: ਪੰਜਾਬ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਇਸ ਦਿਨ ਬੰਦ ਰਹਿਣਗੇ ਬੱਸ ਅੱਡੇ; ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
ਪੰਜਾਬ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਇਸ ਦਿਨ ਬੰਦ ਰਹਿਣਗੇ ਬੱਸ ਅੱਡੇ; ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
Embed widget