(Source: ECI/ABP News)
Good Sleep Tips: ਚੰਗੀ ਨੀਂਦ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ
Health Tips: ਅੱਜ ਕੱਲ੍ਹ ਬਹੁਤ ਸਾਰੇ ਲੋਕ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ। ਸ਼ਾਇਦ ਖੁਦ ਤੁਸੀਂ ਵੀ ਜਾਂ ਤੁਹਾਡੇ ਪਰਿਵਾਰ ਦਾ ਕੋਈ ਨਾ ਕੋਈ ਅਜਿਹਾ ਮੈਂਬਰ ਹੋ ਸਕਦਾ ਹੈ ਜੋ ਕਿ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਤੰਗ ਹੋਵੇ।
![Good Sleep Tips: ਚੰਗੀ ਨੀਂਦ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ Consume these things before going to bed at night for good sleep Good Sleep Tips: ਚੰਗੀ ਨੀਂਦ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ](https://feeds.abplive.com/onecms/images/uploaded-images/2024/02/08/04b748a11403faec09d28073017d78021707373621017700_original.jpg?impolicy=abp_cdn&imwidth=1200&height=675)
Good Sleep Tips: ਅੱਜ ਕੱਲ੍ਹ ਬਹੁਤ ਸਾਰੇ ਲੋਕ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ। ਸ਼ਾਇਦ ਖੁਦ ਤੁਸੀਂ ਵੀ ਜਾਂ ਤੁਹਾਡੇ ਪਰਿਵਾਰ ਦਾ ਕੋਈ ਨਾ ਕੋਈ ਅਜਿਹਾ ਮੈਂਬਰ ਹੋ ਸਕਦਾ ਹੈ ਜੋ ਕਿ ਨੀਂਦ ਨਾ ਆਉਣ ਦੀ ਬਿਮਾਰੀ ਤੋਂ ਤੰਗ ਹੋਵੇ। ਜੋ ਲੋਕ ਨੀਂਦ ਦੀ ਬਿਮਾਰੀ ਤੋਂ ਪੀੜਤ ਹੁੰਦੇ ਨੇ ਉਨ੍ਹਾਂ ਦੇ ਵਿੱਚ ਇਨਸੌਮਨੀਆ ਅਤੇ ਅਬਸਟਰਕਟਿਵ ਸਲੀਪ ਐਪਨੀਆ ਵਰਗੀਆਂ ਸਥਿਤੀਆਂ ਦੇਖਣ ਨੂੰ ਮਿਲਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਪੀਣ ਦੀਆਂ ਆਦਤਾਂ ਕਾਰਨ ਪੂਰੀ ਰਾਤ ਸਹੀ ਢੰਗ ਨਾਲ ਨੀਂਦ ਨਹੀਂ ਆਉਂਦੀ।
ਅਸਲ 'ਚ ਨਾ ਸਿਰਫ ਅਸੀਂ ਰਾਤ ਨੂੰ ਕੀ ਖਾਂਦੇ ਹਾਂ ਸਗੋਂ ਜੋ ਅਸੀਂ ਦਿਨ ਭਰ ਕੀ ਖਾਂਦੇ ਹਾਂ ਉਸ ਦਾ ਅਸਰ ਵੀ ਸਾਡੀ ਨੀਂਦ 'ਤੇ ਪੈਂਦਾ ਹੈ। ਅਜਿਹੇ 'ਚ ਜੇਕਰ ਤੁਹਾਡੀ ਨੀਂਦ ਹਰ ਰੋਜ਼ ਘੱਟ ਰਹੀ ਹੈ ਅਤੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਥੇ ਜਾਣੋ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਕਿਵੇਂ ਸੁਧਾਰੀਏ। ਤਾਂ ਜੋ ਤੁਸੀਂ ਚੰਗੀ ਨੀਂਦ ਲੈ ਸਕੋ।
ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਹਨ ਜੋ ਚੰਗੀ ਨੀਂਦ ਲੈਣ ਵਿਚ ਮਦਦ ਕਰਦੀਆਂ ਹਨ। ਫੈਟ ਵਾਲੀ ਮੱਛੀ, ਕੀਵੀ, ਟਾਰਟ ਚੈਰੀ ਅਤੇ ਬੇਰੀਆਂ ਜਿਵੇਂ ਕਿ ਸਟ੍ਰਾਬੇਰੀ ਅਤੇ ਬਲੂਬੇਰੀ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਬੀਨਜ਼ ਅਤੇ ਓਟਮੀਲ, ਪ੍ਰੋਟੀਨ ਦੇ ਸਰੋਤ ਜੋ ਅਮੀਨੋ ਐਸਿਡ ਪ੍ਰਦਾਨ ਕਰਦੇ ਹਨ, ਜਿਵੇਂ ਕਿ ਚਿਕਨ ਆਦਿ ਚੰਗੀ ਨੀਂਦ ਲੈਣ ਵਿਚ ਮਦਦ ਕਰਦੇ ਹਨ। ਮੈਗਨੀਸ਼ੀਅਮ, ਵਿਟਾਮਿਨ ਡੀ, ਆਇਰਨ, ਓਮੇਗਾ 3, ਫੈਟੀ ਐਸਿਡ ਅਤੇ ਮੈਂਗਨੀਜ਼ ਨਾਲ ਭਰਪੂਰ ਭੋਜਨ ਖਾਣ ਨਾਲ ਵੀ ਚੰਗੀ ਨੀਂਦ ਆਉਂਦੀ ਹੈ।
ਕਿਹੜੀਆਂ ਚੀਜ਼ਾਂ ਤੋਂ ਬਚਣਾ ਹੈ
ਖਾਣ-ਪੀਣ ਦੀਆਂ ਕਈ ਚੀਜ਼ਾਂ ਤੁਹਾਡੀ ਨੀਂਦ ਵੀ ਖਰਾਬ ਕਰ ਸਕਦੀਆਂ ਹਨ। ਸੈਚੂਰੇਟ ਫੈਟ ਜਿਵੇਂ ਬਰਗਰ, ਫਰਿੱਜ ਅਤੇ ਪ੍ਰੋਸੈਸਡ ਫੂਡ ਨੀਂਦ ਨੂੰ ਖਰਾਬ ਕਰਦੇ ਹਨ।
ਵ੍ਹਾਈਟ ਬਰੈੱਡ ਅਤੇ ਪਾਸਤਾ ਵਿਚ ਰਿਫਾਇੰਡ ਕਾਰਬੋਹਾਈਡਰੇਟ ਹੁੰਦੇ ਹਨ। ਇਹ ਚੀਜ਼ ਖਾਣ ਤੋਂ ਬਾਅਦ ਜਲਦੀ metabolized ਹੋ ਜਾਂਦੀ ਹੈ, ਜਿਸ ਕਾਰਨ ਭੁੱਖ ਲੱਗਣ ਕਾਰਨ ਰਾਤ ਦੀ ਨੀਂਦ ਖਤਮ ਹੋ ਸਕਦੀ ਹੈ।
ਸ਼ਰਾਬ ਦਾ ਸੇਵਨ
ਸ਼ਰਾਬ ਪੀਣ ਨਾਲ ਇੱਕ ਵਾਰ ਤਾਂ ਨੀਂਦ ਆ ਜਾਂਦੀ ਹੈ ਪਰ ਇਹ ਅੱਧੀ ਰਾਤ ਫਿਰ ਜਾਗ ਆ ਜਾਂਦੀ ਹੈ। ਇਸ ਤਰ੍ਹਾਂ ਸਰੀਰ ਬੇਅਰਾਮੀ ਮਹਿਸੂਸ ਕਰਦਾ ਰਹਿੰਦਾ ਹੈ। ਜਿਸ ਕਰਕੇ ਤੁਸੀਂ ਚਿੜਚਿੜਾਪਨ ਦੇ ਸ਼ਿਕਾਰ ਹੋ ਸਕਦੇ ਹੋ।
ਕੈਫੀਨ ਦਾ ਸੇਵਨ
ਬਹੁਤ ਸਾਰੇ ਲੋਕ ਰਾਤ ਨੂੰ ਚਾਹ ਜਾਂ ਕੌਫੀ ਦਾ ਸੇਵਨ ਕਰ ਲੈਂਦੇ ਨੇ ਜਿਸ ਕਾਰਨ ਉਨ੍ਹਾਂ ਨੂੰ ਜਲਦੀ ਨੀਂਦ ਨਹੀਂ ਆਉਂਦੀ ਹੈ। ਇਸ ਲਈ ਉਨ੍ਹਾਂ ਨੂੰ ਰਾਤ ਨੂੰ ਕੈਫੀਨ ਦੇ ਸੇਵਨ ਤੋਂ ਬਚਣ ਲਈ ਕਿਹਾ ਜਾਂਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)