Side Effects Of Painkillers: ਦਰਦ ਨਿਵਾਰਣ ਦਵਾਈਆਂ ਖਾਣ ਨਾਲ ਵੱਡਾ ਖ਼ਤਰਾ !
ਮਾਹਰਾਂ ਨੇ ਵਧਦੀ ਉਮਰ 'ਚ ਦਰਦ ਨਿਵਾਰਣ ਦਵਾਈਆਂ ਦੇ ਸੇਵਨ ਕਰਨ ਨੂੰ ਲੈ ਕੇ ਚੌਕਸ ਕੀਤਾ ਹੈ। ਨਾਲ ਹੀ ਇਸ ਲਈ ਦੂਜਾ ਬਦਲ ਅਪਣਾਉਣ ਦੀ ਸਲਾਹ ਵੀ ਦਿੱਤੀ ਹੈ।
ਰੋਮ : ਦਰਦ ਨਿਵਾਰਣ ਦਵਾਈਆਂ ਦਾ ਸੇਵਨ ਬਹੁਤ ਆਮ ਹੈ। ਇਸ ਦੇ ਸਾਈਡ ਇਫੈਕਟ ਨੂੰ ਜਾਣਦੇ ਹੋਏ ਮਾਮੂਲੀ ਦਰਦ 'ਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਤਾਲਵੀ ਖੋਜਾਰਥੀਆਂ ਦੇ ਅਧਿਐਨ 'ਚ ਇਹ ਖ਼ਤਰਨਾਕ ਤੱਥ ਸਾਹਮਣੇ ਆਏ ਹਨ। ਵਿਗਿਆਨੀਆਂ ਨੇ ਦੱਸਿਆ ਕਿ ਪੇਨਕਿਲਰ ਦੀ ਜ਼ਿਆਦਾ ਵਰਤੋਂ ਕਰਨ ਦਾ ਹਾਰਟ ਫੇਲ੍ਹ ਦਾ ਖ਼ਤਰਾ ਕਾਫੀ ਵਧ ਜਾਂਦਾ ਹੈ। ਖਾਸ ਕਰ ਕੇ ਬਜ਼ੁਰਗਾਂ 'ਚ ਇਸ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ।
ਇਸ ਅਧਿਐਨ 'ਚ ਬਰਤਾਨੀਆ, ਨੀਦਰਲੈਂਡ, ਇਟਲੀ ਤੇ ਜਰਮਨੀ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਦੀ ਔਸਤਨ ਉਮਰ 77 ਸਾਲ ਸੀ। ਦਰਦ ਨਿਵਾਰਣ ਦਵਾਈਆਂ ਦਾ ਸੇਵਨ ਨਾ ਕਰਨ ਵਾਲਿਆਂ ਨਾਲ ਇਨ੍ਹਾਂ ਦੀ ਤੁਲਨਾ ਕੀਤੀ ਗਈ। ਇਸ 'ਚ ਇਬੁਪ੍ਰੋਫੇਨ, ਨੈਪ੍ਰੋਕਸੇਨ ਅਤੇ ਡਿਕਲੋਫੈਨਿਕ ਵਰਗੀਆਂ ਦਵਾਈਆਂ ਦੇ ਸੇਵਨ ਕਰਨ ਨਾਲ ਹਾਰਟ ਫੇਲ੍ਹ ਦੇ ਖ਼ਤਰੇ 'ਚ 19 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਮਾਹਰਾਂ ਨੇ ਵਧਦੀ ਉਮਰ 'ਚ ਦਰਦ ਨਿਵਾਰਣ ਦਵਾਈਆਂ ਦੇ ਸੇਵਨ ਕਰਨ ਨੂੰ ਲੈ ਕੇ ਚੌਕਸ ਕੀਤਾ ਹੈ। ਨਾਲ ਹੀ ਇਸ ਲਈ ਦੂਜਾ ਬਦਲ ਅਪਣਾਉਣ ਦੀ ਸਲਾਹ ਵੀ ਦਿੱਤੀ ਹੈ।
ਜਿਗਰ ਨੂੰ ਪਹੁੰਚ ਸਕਦਾ ਹੈ ਨੁਕਸਾਨ
ਦਰਦ ਨਿਵਾਰਕ ਖਾਸ ਤੌਰ 'ਤੇ ਪੈਰਾਸੀਟਾਮੋਲ ਨਾਲ ਜੁੜੇ ਜਿਗਰ ਦੇ ਨੁਕਸਾਨ ਦਾ ਖ਼ਤਰਾ ਹੁੰਦਾ ਹੈ। ਪੈਰਾਸੀਟਾਮੋਲ ਦੇ ਕਾਰਨ ਸਰੀਰ ਦੇ ਮੈਟਾਬੋਲਿਜ਼ਮ ਰਾਹੀਂ ਪੈਦਾ ਕੀਤੇ ਪੈਰੋਕਸਾਈਡ ਜਿਗਰ ਲਈ ਜ਼ਹਿਰੀਲੇ ਹੋ ਸਕਦੇ ਹਨ।
ਪੇਟ ਦਰਦ ਅਤੇ ਅਲਸਰ
ਦਰਦ ਨਿਵਾਰਕ ਦਵਾਈਆਂ ਜਿਵੇਂ ਕਿ ਆਈਬਿਊਪਰੋਫ਼ੈਨ, ਐਸਪਰੀਨ ਅਤੇ ਨੈਪ੍ਰੋਕਸਨ ਪੇਟ ਦੀ ਪਰਤ ਨੂੰ ਪਰੇਸ਼ਾਨ ਕਰ ਸਕਦੇ ਹਨ ਅਤੇ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਅਲਸਰ ਦੀ ਸਮੱਸਿਆ ਹੈ ਤਾਂ ਇਸ ਹਾਲਤ 'ਚ ਵੀ ਖੂਨ ਵਹਿ ਸਕਦਾ ਹੈ।
ਡਿਪਰੈਸ਼ਨ
ਦਰਦ ਨਿਵਾਰਕ ਡਿਪਰੈਸ਼ਨ ਦਾ ਇਲਾਜ ਕਰਨ ਵਾਲੀਆਂ ਦਵਾਈਆਂ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦੀਆਂ ਹਨ। ਜੋ ਲੋਕ ਐਂਟੀ ਡਿਪ੍ਰੈਸੈਂਟਸ ਲੈਂਦੇ ਹਨ ਉਹਨਾਂ ਨੂੰ ਦਰਦ ਨਿਵਾਰਕ ਦਵਾਈਆਂ (ਜਿਵੇਂ ਕਿ NSAIDs) ਦੀ ਵਾਰ-ਵਾਰ ਵਰਤੋਂ ਤੋਂ ਬਚਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )