Health Tips: ਸਾਵਧਾਨ! ਸਾਰਾ ਦਿਨ ਆਉਂਦੀਆਂ ਉਬਾਸੀਆਂ ਤੇ ਥਕਾਵਟ ਹੁੰਦੀ ਮਹਿਸੂਸ, ਸਮਝੋ ਖਤਰੇ ਦੀ ਘੰਟੀ, ਇਨ੍ਹਾਂ ਬਿਮਾਰੀਆਂ ਦਾ ਸੰਕੇਤ
Health Tips: ਉਬਾਸੀ ਥੱਕੇ ਹੋਏ ਸਰੀਰ ਦੀ ਇੱਕ ਆਮ ਪ੍ਰਕਿਰਿਆ ਹੈ। ਜਦੋਂ ਅਸੀਂ ਥੱਕ ਜਾਂਦੇ ਹਾਂ ਜਾਂ ਕਿਸੇ ਚੀਜ਼ ਤੋਂ ਬੋਰ ਹੋ ਜਾਂਦੇ ਹਾਂ, ਤਾਂ ਅਸੀਂ ਉਬਾਸੀਆਂ ਲੈਣਾ ਸ਼ੁਰੂ ਕਰ ਦਿੰਦੇ ਹਾਂ। ਆਮ ਤੌਰ 'ਤੇ ਜਦੋਂ ਲੋਕ ਥੱਕ ਜਾਂਦੇ ਹਨ, ਉਨ੍ਹਾਂ ਦੇ ਹਾਰਮੋਨ ਸਰੀਰ...
Health Tips: ਉਬਾਸੀ ਥੱਕੇ ਹੋਏ ਸਰੀਰ ਦੀ ਇੱਕ ਆਮ ਪ੍ਰਕਿਰਿਆ ਹੈ। ਜਦੋਂ ਅਸੀਂ ਥੱਕ ਜਾਂਦੇ ਹਾਂ ਜਾਂ ਕਿਸੇ ਚੀਜ਼ ਤੋਂ ਬੋਰ ਹੋ ਜਾਂਦੇ ਹਾਂ, ਤਾਂ ਅਸੀਂ ਉਬਾਸੀਆਂ ਲੈਣਾ ਸ਼ੁਰੂ ਕਰ ਦਿੰਦੇ ਹਾਂ। ਆਮ ਤੌਰ 'ਤੇ ਜਦੋਂ ਲੋਕ ਥੱਕ ਜਾਂਦੇ ਹਨ, ਉਨ੍ਹਾਂ ਦੇ ਹਾਰਮੋਨ ਸਰੀਰ ਨੂੰ ਉਬਾਸੀ ਲਈ ਸੁਚੇਤ ਕਰਦੇ ਹਨ। ਇਹ ਇੱਕ ਆਮ ਪ੍ਰਕਿਰਿਆ ਹੈ, ਪਰ ਜੇਕਰ ਤੁਸੀਂ ਵਾਰ-ਵਾਰ ਉਬਾਸੀ ਲੈਂਦੇ ਹੋ ਤਾਂ ਇਸ ਨੂੰ ਆਮ ਕਹਿਣਾ ਗਲਤ ਹੋ ਸਕਦਾ ਹੈ। ਅਸਲ ਵਿੱਚ ਦਿਨ ਭਰ ਵਾਰ-ਵਾਰ ਉਬਾਸੀ ਲੈਣਾ ਜਾਂ ਥਕਾਵਟ ਕਈ ਸਿਹਤ ਸਮੱਸਿਆਵਾਂ ਨੂੰ ਦਰਸਾਉਂਦਾ ਹੈ। ਆਓ ਅੱਜ ਜਾਣਦੇ ਹਾਂ ਕਿ ਜੇਕਰ ਤੁਹਾਨੂੰ ਵਾਰ-ਵਾਰ ਉਬਾਸੀ ਆਉਂਦੀ ਹੈ ਤਾਂ ਇਹ ਸਰੀਰ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ।
ਪੰਜ ਮਿੰਟਾਂ 'ਚ ਤਿੰਨ ਤੋਂ ਵੱਧ ਉਬਾਸੀਆਂ ਖਤਰੇ ਦੀ ਘੰਟੀ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਦਿਨ 'ਚ ਤਿੰਨ ਤੋਂ ਚਾਰ ਵਾਰ ਉਬਾਸੀਆਂ ਲੈਂਦਾ ਹੈ ਤਾਂ ਇਹ ਆਮ ਗੱਲ ਹੈ, ਪਰ ਜੇਕਰ ਪੰਜ ਮਿੰਟਾਂ 'ਚ ਤਿੰਨ ਤੋਂ ਵੱਧ ਵਾਰੀ ਉਬਾਸੀ ਆਏ ਤਾਂ ਇਹ ਅਸਧਾਰਨ ਪ੍ਰਕਿਰਿਆ ਹੈ। ਇਸ ਪਿੱਛੇ ਪਹਿਲੀ ਨਿਸ਼ਾਨੀ ਇਹ ਹੈ ਕਿ ਸਰੀਰ ਨੂੰ ਬਹੁਤ ਜ਼ਿਆਦਾ ਨੀਂਦ ਦੀ ਜ਼ਰੂਰਤ ਹੈ ਜੋ ਪੂਰੀ ਨਹੀਂ ਹੋ ਰਹੀ। ਇਹ ਸਲੀਪ ਐਪਨੀਆ ਦੀ ਨਿਸ਼ਾਨੀ ਹੋ ਸਕਦੀ ਹੈ। ਅਕਸਰ ਕੰਮ ਦੇ ਦਬਾਅ, ਅਨੀਂਦਰਾ, ਘੁਰਾੜੇ ਜਾਂ ਥਕਾਵਟ ਕਾਰਨ ਲੋਕ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦੇ ਤੇ ਨੀਂਦ ਖਰਾਬ ਹੋ ਜਾਂਦੀ ਹੈ। ਅਜਿਹੇ 'ਚ ਵਾਰ-ਵਾਰ ਉਬਾਸੀ ਆਉਂਦੀ ਹੈ।
ਜ਼ਿਆਦਾ ਦਵਾਈ ਖਾਣ ਕਰਕੇ ਵੀ ਉਬਾਸੀਆਂ ਆਉਂਦੀਆਂ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲੰਬੇ ਸਮੇਂ ਤੋਂ ਕੁਝ ਦਵਾਈਆਂ ਲੈ ਰਹੇ ਹੋ, ਤਾਂ ਇਸ ਕਾਰਨ ਤੁਹਾਨੂੰ ਵਾਰ-ਵਾਰ ਉਬਾਸੀ ਆ ਸਕਦੀ ਹੈ। ਅਸਲ ਵਿੱਚ ਇਨ੍ਹਾਂ ਦਵਾਈਆਂ ਵਿੱਚ ਐਂਟੀਸਾਇਕੌਟਿਕਸ ਜਾਂ ਐਂਟੀ ਡਿਪ੍ਰੈਸੈਂਟਸ ਦੇ ਗੁਣ ਹੁੰਦੇ ਹਨ। ਇਸ ਕਾਰਨ ਅਕਸਰ ਉਬਾਸੀ ਆਉਂਦੀ ਹੈ। ਕਈ ਵਾਰ ਦਿਮਾਗੀ ਵਿਗਾੜ ਕਾਰਨ ਵਾਰ-ਵਾਰ ਉਬਾਸੀ ਆਉਂਦੀ ਹੈ। ਪਾਰਕਿੰਸਨਸ, ਮਾਈਗ੍ਰੇਨ, ਮਲਟੀਪਲ ਸਕਲੇਰੋਸਿਸ ਵਰਗੀਆਂ ਤੰਤੂ ਵਿਗਿਆਨਿਕ ਬਿਮਾਰੀਆਂ ਕਾਰਨ, ਵਿਅਕਤੀ ਨੂੰ ਵਾਰ-ਵਾਰ ਉਬਾਸੀ ਆਉਂਦੀ ਹੈ। ਜੇਕਰ ਕਿਸੇ ਨੂੰ ਚਿੰਤਾ ਜਾਂ ਤਣਾਅ ਦੀ ਸਮੱਸਿਆ ਹੋਵੇ ਤਾਂ ਉਹ ਵੀ ਵਾਰ-ਵਾਰ ਉਬਾਸੀ ਲੈਂਦਾ ਹੈ।
ਆਕਸੀਜਨ ਦੀ ਕਮੀ ਕਾਰਨ ਵੀ ਉਬਾਸੀ ਆਉਂਦੀ
ਅਕਸਰ ਉਬਾਸੀ ਲੈਣਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਦਿਲ ਨੂੰ ਖਤਰਾ ਹੈ। ਦਰਅਸਲ, ਜਦੋਂ ਸਰੀਰ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ, ਤਾਂ ਵਾਰ-ਵਾਰ ਉਬਾਸੀ ਆਉਣੀ ਸ਼ੁਰੂ ਹੋ ਜਾਂਦੀ ਹੈ। ਆਕਸੀਜਨ ਦੀ ਕਮੀ ਕਾਰਨ ਦਿਲ ਦਾ ਦੌਰਾ ਪੈਣ ਦਾ ਖਤਰਾ ਵਧ ਜਾਂਦਾ ਹੈ। ਹਾਲਾਂਕਿ ਬਹੁਤ ਜ਼ਿਆਦਾ ਉਬਾਸੀਆਂ ਲੈਣਾ ਦਿਲ ਦੇ ਦੌਰੇ ਦਾ ਸਿੱਧਾ ਸੰਕੇਤ ਨਹੀਂ। ਇਹ ਸਰੀਰ ਨੂੰ ਘੱਟ ਆਕਸੀਜਨ ਦੀ ਸਪਲਾਈ ਦਾ ਸੰਕੇਤ ਹੈ।
Check out below Health Tools-
Calculate Your Body Mass Index ( BMI )