Ginger Tea: ਤੇਜ਼ ਅਦਰਕ ਵਾਲੀ ਚਾਹ ਪੀਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ, ਅੱਜ ਹੀ ਕਰੋ ਕੰਟਰੋਲ
Ginger Tea: ਸਬਜ਼ੀਆਂ ਦਾ ਸਵਾਦ ਵਧਾਉਣ ਲਈ ਭਾਰਤੀ ਭੋਜਨ ਵਿੱਚ ਅਦਰਕ ਦੀ ਵਿਸ਼ੇਸ਼ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। ਪਰ ਸਿਰਫ ਖਾਣ ਲਈ ਹੀ ਨਹੀਂ, ਅਦਰਕ ਦੀ ਵਰਤੋਂ ਗਲੇ ਦੀ ਖਰਾਸ਼ ਦੇ ਇਲਾਜ ਅਤੇ ਸਰੀਰ ਦੀ ਗੰਦਗੀ ਕੱਢਣ ਲਈ ਵੀ ਕੀਤੀ ਜਾਂਦੀ ਹੈ।
Ginger Tea: ਸਬਜ਼ੀਆਂ ਦਾ ਸਵਾਦ ਵਧਾਉਣ ਲਈ ਭਾਰਤੀ ਭੋਜਨ ਵਿੱਚ ਅਦਰਕ ਦੀ ਵਿਸ਼ੇਸ਼ ਤੌਰ 'ਤੇ ਵਰਤੋਂ ਕੀਤੀ ਜਾਂਦੀ ਹੈ। ਪਰ ਸਿਰਫ ਖਾਣ ਲਈ ਹੀ ਨਹੀਂ, ਅਦਰਕ ਦੀ ਵਰਤੋਂ ਗਲੇ ਦੀ ਖਰਾਸ਼ ਦੇ ਇਲਾਜ ਅਤੇ ਸਰੀਰ ਦੀ ਗੰਦਗੀ ਕੱਢਣ ਲਈ ਵੀ ਕੀਤੀ ਜਾਂਦੀ ਹੈ। ਪਰ ਤੁਹਾਨੂੰ ਦੱਸ ਦਈਏ ਕਿ ਅਦਰਕ ਦੀ ਜ਼ਿਆਦਾ ਵਰਤੋਂ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ।
ਅਦਰਕ ਵਾਲੀ ਚਾਹ ਦਾ ਨਾਮ ਸੁਣ ਕੇ ਤੁਹਾਡਾ ਵੀ ਜੀਅ ਕਰੇਗਾ ਕਿ ਇੱਕ ਕੱਪ ਚਾਹ ਮਿਲ ਜਾਵੇ? ਜ਼ਿਆਦਾਤਰ ਲੋਕ ਸਰਦੀਆਂ ਵਿੱਚ ਸਵੇਰੇ, ਦੁਪਹਿਰ ਜਾਂ ਸ਼ਾਮ ਨੂੰ ਕਿਸੇ ਵੀ ਸਮੇਂ ਚਾਹ ਨੂੰ ਨਾਂਹ ਨਹੀਂ ਕਰਦੇ। ਜੇਕਰ ਅਦਰਕ ਦੀ ਚਾਹ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਂਦਾ ਹੈ? ਅਦਰਕ ਦੀ ਚਾਹ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ। ਪਰ ਕੁਝ ਲੋਕਾਂ ਨੂੰ ਅਦਰਕ ਦੀ ਚਾਹ ਬਿਲਕੁਲ ਵੀ ਨਹੀਂ ਪੀਣੀ ਚਾਹੀਦੀ ਜਾਂ ਜੇਕਰ ਤੁਸੀਂ ਇਸ ਨੂੰ ਪੀਂਦੇ ਹੋ ਤਾਂ ਵੀ ਘੱਟ ਮਾਤਰਾ 'ਚ ਹੀ ਪੀਓ। ਅੱਜ ਇਸ ਲੇਖ ਵਿਚ ਅਸੀਂ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਗੱਲ ਕਰਾਂਗੇ।
ਗਰਮ ਮੌਸਮ ਵਿੱਚ ਗਰਮ ਚੀਜ਼ਾਂ ਪੀਣ ਨਾਲ ਸਰੀਰ ਵਿੱਚ ਗਰਮੀ ਹੋ ਜਾਂਦੀ ਹੈ। ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਪਰ ਗਰਮੀਆਂ ਵਿਚ ਇਸ ਨੂੰ ਖਾਣ ਨਾਲ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ? ਅੱਜ ਅਸੀਂ ਤੁਹਾਨੂੰ ਅਦਰਕ ਦੇ ਜ਼ਿਆਦਾ ਸੇਵਨ ਨਾਲ ਸਰੀਰ 'ਚ ਹੋਣ ਵਾਲੀਆਂ ਕੁਝ ਸਮੱਸਿਆਵਾਂ ਬਾਰੇ ਦੱਸਾਂਗੇ।
ਜ਼ਿਆਦਾ ਅਦਰਕ ਖਾਣ ਦੇ ਨੁਕਸਾਨ
ਪੇਟ ਵਿੱਚ ਸਾੜ ਪੈਣਾ: ਭਾਵੇਂ ਅਦਰਕ ਸਰੀਰ ਨੂੰ ਗਰਮੀ ਦਿੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਵਿੱਚ ਸਾੜ ਪੈਣਾ, ਐਸਿਡ ਬਣਨਾ, ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ ਜੇਕਰ ਤੁਸੀਂ ਇਸ ਦਾ ਸੇਵਨ ਖਾਣ ਤੋਂ ਬਾਅਦ ਘੱਟ ਮਾਤਰਾ 'ਚ ਕਰਦੇ ਹੋ ਤਾਂ ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਘੱਟ ਹੋ ਸਕਦੀ ਹੈ।
ਬਲੱਡ ਕਲੋਟਿੰਗ ਨੂੰ ਕਰਦਾ ਪ੍ਰਭਾਵਿਤ: ਅਦਰਕ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਖੂਨ ਨੂੰ ਪਤਲਾ ਕਰ ਸਕਦੇ ਹਨ। ਹਾਲਾਂਕਿ, ਇਸਦਾ ਜ਼ਿਆਦਾ ਸੇਵਨ ਬਲੱਡ ਕਲੋਟਿੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦਾ ਜ਼ਿਆਦਾ ਸੇਵਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਜੋ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹਨ।
ਬਲੱਡ ਸ਼ੂਗਰ ਦਾ ਪੱਧਰ ਘੱਟ ਸਕਦਾ : ਭੋਜਨ ਵਿੱਚ ਬਹੁਤ ਜ਼ਿਆਦਾ ਅਦਰਕ ਸ਼ਾਮਲ ਕਰਨਾ ਇਨਸੁਲਿਨ ਦੇ ਪੱਧਰ ਵਿੱਚ ਦਖਲ ਦੇ ਸਕਦਾ ਹੈ। ਇਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਅਚਾਨਕ ਘੱਟ ਸਕਦਾ ਹੈ।
ਮੂੰਹ ਵਿੱਚ ਛਾਲੇ ਹੋਣਾ : ਜੇਕਰ ਤੁਸੀਂ ਅਦਰਕ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਲਈ ਜਿੰਨਾ ਹੋ ਸਕੇ ਅਦਰਕ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰੋ।
Check out below Health Tools-
Calculate Your Body Mass Index ( BMI )