Soaked Almonds: ਭਿੱਜੇ ਹੋਏ ਬਦਾਮ ਖਾਣ ਦੇ ਇਹ 5 ਅਨੋਖੇ ਫਾਇਦੇ, ਸਰਦੀਆਂ ‘ਚ ਹਾਰਟ ਅਟੈਕ ਵਰਗੀ ਬਿਮਾਰੀਆਂ ਦਾ ਖਤਰਾ ਘੱਟੇਗਾ
Health Tips: ਸੁੱਕੇ ਮੇਵੇ ਸਿਹਤ ਲਈ ਕਿੰਨੇ ਫਾਇਦੇਮੰਦ ਹੁੰਦੇ ਹਨ। ਜੇਕਰ ਇਨ੍ਹਾਂ ਸੁੱਕੇ ਮੇਵਿਆਂ ਨੂੰ ਭਿਉਂ ਕੇ ਖਾਧਾ ਜਾਵੇ ਤਾਂ ਇਨ੍ਹਾਂ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਜੇਕਰ ਬਦਾਮ ਨੂੰ ਭਿਉਂ ਕੇ ਖਾਧਾ ਜਾਵੇ ਤਾਂ ਫਾਇਦੇ ਵੱਧ ਜਾਂਦੇ ਹਨ।
Soaked Almonds benefits: ਸਰਦੀਆਂ ਦੇ ਵਿੱਚ ਸੁੱਕੇ ਮਾਵਿਆਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਠੰਡ ਦੇ ਵਿੱਚ ਸਰੀਰ ਨੂੰ ਗਰਮੀ ਦੇ ਨਾਲ ਕਈ ਫਾਇਦੇ ਵੀ ਹਾਸਿਲ ਹੁੰਦੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੁੱਕੇ ਮੇਵੇ ਸਿਹਤ ਲਈ ਕਿੰਨੇ ਫਾਇਦੇਮੰਦ ਹੁੰਦੇ ਹਨ। ਜੇਕਰ ਇਨ੍ਹਾਂ ਸੁੱਕੇ ਮੇਵਿਆਂ ਨੂੰ ਭਿਉਂ ਕੇ ਖਾਧਾ ਜਾਵੇ ਤਾਂ ਇਨ੍ਹਾਂ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਜੇਕਰ ਬਦਾਮ ਨੂੰ ਭਿਉਂ (soaked almonds) ਕੇ ਖਾਧਾ ਜਾਵੇ ਤਾਂ ਫਾਇਦੇ ਵੱਧ ਜਾਂਦੇ ਹਨ। ਭਿਉਂ ਹੋਏ ਬਦਾਮ ਖਾਣਾ ਦਿਲ ਦੀ ਸਿਹਤ (heart health) ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ....
ਸ਼ੂਗਰ ਦਾ ਪੱਧਰ- ਭਿੱਜੇ ਹੋਏ ਬਦਾਮ 'ਚ ਮੈਗਨੀਸ਼ੀਅਮ ਹੁੰਦਾ ਹੈ, ਜਿਸ ਦਾ ਸੇਵਨ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ਾਨਾ 6 ਤੋਂ 8 ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ।
ਵਾਲਾਂ ਤੋਂ ਲੈ ਕੇ ਸਕਿਨ ਤੱਕ ਚਮਤਕਾਰ- ਬਦਾਮ ਨੂੰ ਵਿਟਾਮਿਨ ਈ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਭਿੱਜੇ ਹੋਏ ਬਦਾਮ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਈ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਝੁਰੜੀਆਂ ਤੋਂ ਦੂਰ ਰੱਖਦਾ ਹੈ। ਚਮੜੀ ਤੋਂ ਇਲਾਵਾ ਬਦਾਮ ਖਾਣ ਨਾਲ ਵਾਲ ਕਾਲੇ, ਸੰਘਣੇ ਅਤੇ ਮਜ਼ਬੂਤ ਹੁੰਦੇ ਹਨ।
ਸਿਹਤਮੰਦ ਦਿਲ- ਬਾਦਾਮ ਵਿੱਚ ਐਂਟੀਆਕਸੀਡੈਂਟਸ ਦੇ ਨਾਲ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਪਾਏ ਜਾਂਦੇ ਹਨ ਜੋ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਭਿੱਜੇ ਹੋਏ ਬਦਾਮ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਪਾਚਨ- ਭਿੱਜੇ ਹੋਏ ਬਦਾਮ ਨੂੰ ਫਾਈਬਰ ਅਤੇ ਵਿਟਾਮਿਨ ਈ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਕਬਜ਼ ਦੇ ਨਾਲ-ਨਾਲ ਪੇਟ ਦੀਆਂ ਬਿਮਾਰੀਆਂ ਨਾਲ ਲੜਨ ਲਈ ਭਿੱਜੇ ਹੋਏ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ।
ਤੇਜ਼ ਦਿਮਾਗ - ਦਿਮਾਗ ਨੂੰ ਤੇਜ਼ ਕਰਨ ਅਤੇ ਯਾਦਦਾਸ਼ਤ ਵਧਾਉਣ ਲਈ ਰੋਜ਼ਾਨਾ ਭਿੱਜੇ ਹੋਏ ਬਦਾਮ ਖਾਣੇ ਚਾਹੀਦੇ ਹਨ। ਇਸ 'ਚ ਵਿਟਾਮਿਨ ਈ ਅਤੇ ਓਮੇਗਾ-3 ਫੈਟੀ ਐਸਿਡ ਹੁੰਦੇ ਹਨ ਜੋ ਦਿਮਾਗ ਨੂੰ ਤੇਜ਼ ਕਰਨ 'ਚ ਮਦਦ ਕਰਦੇ ਹਨ।
ਹੋਰ ਪੜ੍ਹੋ : ਸਰਦੀਆਂ 'ਚ ਸਵੇਰੇ ਚੁਕੰਦਰ ਦਾ ਜੂਸ ਪੀਣ ਨਾਲ ਮਿਲਦੇ ਨੇ ਗਜ਼ਬ ਦੇ ਫਾਇਦੇ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )