Breaking News LIVE: ਪੰਜਾਬ ਵਿੱਚ ਬਿਜਲੀ ਕੱਟਾਂ ਨੇ ਮੱਚਾਈ ਹਾਹਾਕਾਰ, ਗਰਮੀ ਨੇ ਵੀ ਤੋੜੇ ਰਿਕਾਰਡ
Punjab Breaking News, 2 July 2021 LIVE Updates: ਝੋਨੇ ਦੀ ਲਵਾਈ ਦੇ ਮੌਸਮ ਵਿੱਚ ਕਮਜ਼ੋਰ ਮਾਨਸੂਨ ਤੇ ਕਈ ਥਰਮਲ ਪਲਾਂਟਾਂ ਵਿੱਚ ਘੱਟ ਉਤਪਾਦਨ ਨੇ ਬਿਜਲੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ; ਚੁਫੇਰੇ ਹਾਹਾਕਾਰ ਮੱਚੀ ਹੋਈ ਹੈ।
LIVE

Background
ਮੌਨਸੂਨ 15 ਜੁਲਾਈ ਤੱਕ
ਇਨ੍ਹਾਂ ਪੰਜ ਦਿਨਾਂ ਵਿੱਚ ਕਿਸੇ ਵੀ ਸਮੇਂ ਮੀਂਹ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਜਿੱਥੇ 8 ਜੁਲਾਈ ਤੱਕ ਪੂਰੇ ਦੇਸ਼ ਵਿੱਚ ਮੌਨਸੂਨ ਆਉਣ ਵਾਲਾ ਸੀ, ਪਰ ਹੁਣ ਸਥਿਤੀ ਇਹ ਹੈ ਕਿ ਜੇ ਮੌਨਸੂਨ 15 ਜੁਲਾਈ ਤੱਕ ਵੀ ਆ ਜਾਵੇ ਤਾਂ ਇਹ ਰਾਹਤ ਦੀ ਗੱਲ ਹੋਵੇਗੀ।
ਅਗਲੇ 5 ਦਿਨਾਂ ਲਈ ਮੌਸਮ ਦਾ ਪੂਰਵ ਅਨੁਮਾਨ ਸਥਿਤੀ ਸਪੱਸ਼ਟ ਕਰਦਾ ਹੈ ਕਿ ਗਰਮੀ ਦਾ ਕਹਿਰ ਅਜੇ ਰੁਕਣ ਵਾਲਾ ਨਹੀਂ ਹੈ।
· ਅੱਜ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟੋ ਘੱਟ ਤਾਪਮਾਨ 30 ਹੋਵੇਗਾ।
· ਸਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟੋ ਘੱਟ ਤਾਪਮਾਨ 30 ਡਿਗਰੀ ਰਹੇਗਾ।
· ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟੋ ਘੱਟ ਤਾਪਮਾਨ 31 ਡਿਗਰੀ ਰਹੇਗਾ।
· ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39 ਅਤੇ ਘੱਟੋ ਘੱਟ ਤਾਪਮਾਨ 31 ਡਿਗਰੀ ਰਹੇਗਾ।
ਸਾਲ ਦਾ ਸਭ ਤੋਂ ਗਰਮ ਦਿਨ ਇਸ ਹਫ਼ਤੇ ਬੁੱਧਵਾਰ ਸੀ
ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਸਾਲ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਇਸ ਗਰਮੀ ਤੋਂ ਕੁਝ ਰਾਹਤ ਮਿਲੇਗੀ, ਇਸਦੀ ਬਹੁਤ ਘੱਟ ਆਸ ਹੈ। ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਜੁਲਾਈ ਦੇ ਦੂਜੇ ਹਫ਼ਤੇ ਮੌਨਸੂਨ ਦਿੱਲੀ ’ਚ ਆ ਸਕਦੀ ਹੈ।
ਟੁੱਟੇ ਰਿਕਾਰਡ
ਕੱਲ੍ਹ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 90 ਸਾਲਾਂ ਦਾ ਰਿਕਾਰਡ ਤੋੜ ਦਿੱਤਾ। 1 ਜੁਲਾਈ 1931 ਨੂੰ ਦਿੱਲੀ ਦਾ ਪਾਰਾ 45 ਡਿਗਰੀ ਦਰਜ ਕੀਤਾ ਗਿਆ ਸੀ। ਕੱਲ੍ਹ ਵੀ ਦਿੱਲੀ ਦੇ ਇਤਿਹਾਸ ਦਾ ਚੌਥਾ ਗਰਮ ਜੁਲਾਈ ਦਾ ਦਿਨ ਸੀ।
ਗਰਮੀ ਦਾ ਕਹਿਰ
ਦੇਸ਼ ਦੀ ਰਾਜਧਾਨੀ ਦਿੱਲੀ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਥਿਤੀ ਗਰਮੀ ਕਾਰਣ ਬਦ ਤੋਂ ਵੀ ਬਦਤਰ ਹੋਈ ਪਈ ਹੈ। ਪਾਰਾ ਦਿੱਲੀ ਵਿਚ ਲਗਾਤਾਰ ਵੱਧ ਰਿਹਾ ਹੈ ਤੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੇ ਉੱਤੋਂ ਗਰਮੀ ਦੀ ਦੂਹਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
