Breaking News LIVE: ਮੋਦੀ ਨੇ ਨਵੇਂ ਜਰਨੈਲਾਂ ਨੂੰ ਸੌਂਪੀ ਕਮਾਨ, ਕਈ ਸੀਨੀਅਰ ਲੀਡਰ ਕੈਬਨਿਟ ਤੋਂ ਬਾਹਰ
Punjab Breaking News, 8 July 2021 LIVE Updates: ਕੇਂਦਰੀ ਮੰਤਰੀ ਮੰਡਲ 'ਚ ਫੇਰਬਦਲ ਤੇ ਵਿਸਥਾਰ ਬੁੱਧਵਾਰ ਨੂੰ ਪੂਰਾ ਹੋ ਗਿਆ। ਹਰਸ਼ਵਰਧਨ, ਰਵੀ ਸ਼ੰਕਰ, ਜਾਵਡੇਕਰ ਸਮੇਤ ਕੁੱਲ 12 ਦਿੱਗਜ ਮੰਤਰੀਆਂ ਨੂੰ ਛੁੱਟੀ ਦੇ ਦਿੱਤੀ ਗਈ,
LIVE
Background
ਪੰਜਾਬ ਤੋਂ ਸਿਰਫ ਸੋਮਪ੍ਰਕਾਸ਼
ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਪੰਜਾਬ ਨੂੰ ਕੈਬਨਿਟ ਮੰਤਰਾਲਾ ਮਿਲ ਸਕਦਾ ਹੈ। ਸੋਮਪ੍ਰਕਾਸ਼ ਦਲਿਤ ਭਾਈਚਾਰੇ ਤੋਂ ਆਉਂਦੇ ਹਨ ਅਤੇ ਪੰਜਾਬ 'ਚ ਇਸ ਵਰਗ ਦਾ ਵੱਡਾ ਵੋਟ ਬੈਂਕ ਹੈ। ਉਮੀਦ ਇਹ ਸੀ ਕਿ ਸੋਮ ਪ੍ਰਕਾਸ਼ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਮੰਤਰੀ ਮੰਡਲ 'ਚ ਜਗ੍ਹਾ ਮਿਲ ਸਕਦੀ ਹੈ।
ਪੰਜਾਬ ਨੂੰ ਨਹੀਂ ਮਿਲੀ ਥਾਂ
ਪੰਜਾਬ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਕੈਬਨਿਟ 'ਚ ਮੰਤਰੀ ਦਾ ਅਹੁਦਾ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਉਮੀਦਾਂ ਨੂੰ ਨਿਰਾਸ਼ ਹੀ ਹੱਥ ਲੱਗੀ, ਕਿਉਂਕਿ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਟੁੱਟਣ ਤੋਂ ਬਾਅਦ ਹਰਸਿਮਰਤ ਬਾਦਲ ਦੀ ਕੈਬਨਿਟ ਸੀਟ ਖਾਲੀ ਹੋਈ ਸੀ।
ਪੰਜਾਬ ਤੇ ਹਰਿਆਣਾ ਨੂੰ ਨਿਰਾਸ਼ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ 'ਚ ਬੁੱਧਵਾਰ ਨੂੰ ਕੀਤੇ ਗਏ ਬਦਲਾਅ ਵਿੱਚ ਪੰਜਾਬ ਤੇ ਹਰਿਆਣਾ ਨੂੰ ਨਿਰਾਸ਼ ਕੀਤਾ ਹੈ। ਅਕਾਲੀ ਸੰਸਦ ਮੈਂਬਰ ਹਰਸਿਮਰਤ ਬਾਦਲ ਦੇ ਅਸਤੀਫੇ ਕਰਕੇ ਖਾਲੀ ਅਹੁਦੇ 'ਤੇ ਪੰਜਾਬ ਤੋਂ ਕਿਸੇ ਨੂੰ ਮੰਤਰੀ ਨਹੀਂ ਬਣਾਇਆ। ਇਸੇ ਤਰ੍ਹਾਂ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਦੇ ਅਹੁਦੇ ਤੋਂ ਰਤਨ ਲਾਲ ਕਟਾਰੀਆ ਦੇ ਅਸਤੀਫ਼ੇ ਨਾਲ ਹਰਿਆਣਾ ਦੀ ਭਾਗੀਦਾਰੀ ਨੂੰ ਵੀ ਘੱਟ ਕਰ ਦਿੱਤਾ ਗਿਆ। ਇਹ ਸ਼ਾਇਦ ਦੋਵਾਂ ਸੂਬਿਆਂ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਨਤੀਜਾ ਹੈ।
ਰਾਜ ਮੰਤਰੀ
ਅਜੈ ਕੁਮਾਰ - ਗ੍ਰਹਿ ਮੰਤਰਾਲਾ
ਦੇਵੂਸਿੰਘ ਚੌਹਾਨ - ਸੰਚਾਰ ਮੰਤਰਾਲਾ
ਭਗਵੰਤ ਖੁਬਾ - ਰਸਾਇਣ ਅਤੇ ਖਾਦ ਮੰਤਰਾਲੇ, ਨਵਿਆਉਣਯੋਗ ਊਰਜਾ
ਕਪਿਲ ਪਾਟਿਲ - ਪੰਚਾਇਤੀ ਰਾਜ ਮੰਤਰਾਲਾ
ਪ੍ਰੋਤਿਮਾ ਭੌਮਿਕ - ਸਮਾਜਿਕ ਨਿਆਂ ਮੰਤਰਾਲਾ
ਸੁਭਾਸ਼ ਸਰਕਾਰ - ਸਿੱਖਿਆ ਮੰਤਰਾਲਾ
ਬੀ.ਕੇ. ਕਰਾੜ - ਵਿੱਤ ਮੰਤਰਾਲਾ
ਰਾਜਕੁਮਾਰ ਰੰਜਨ ਸਿੰਘ - ਵਿਦੇਸ਼ ਮੰਤਰਾਲਾ
ਭਾਰਤੀ ਪ੍ਰਵੀਨ ਪਵਾਰ - ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ
ਵਿਸ਼ਵੇਸ਼ਵਰ ਟੁਡੁ - ਆਦੀਵਾਸੀ, ਜਲ ਸ਼ਕਤੀ ਮੰਤਰਾਲਾ
ਸ਼ਾਂਤਨੂ ਠਾਕੁਰ - ਬੰਦਰਗਾਹ, ਸਮੁੰਦਰੀ ਜ਼ਹਾਜ ਅਤੇ ਜਲ ਮਾਰਗ ਮੰਤਰਾਲਾ
ਐਮ. ਮਹਿੰਦਰ ਭਾਈ - ਪਰਿਵਾਰ ਅਤੇ ਬਾਲ ਭਲਾਈ ਮੰਤਰਾਲਾ, ਆਯੂਸ਼ ਮੰਤਰਾਲਾ
ਜੌਨ ਬਾਰਲਾ - ਘੱਟਗਿਣਤੀ ਮੰਤਰਾਲਾ
ਐਲ. ਮੁਰੂਗਨ - ਪਸ਼ੂ ਪਾਲਣ, ਦੁੱਧ ਉਤਪਾਦਨ, ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਸ਼ਿਥ ਪ੍ਰਮਾਣਿਕ - ਯੁਵਾ ਮਾਮਲੇ ਅਤੇ ਖੇਡ ਮੰਤਰਾਲਾ
ਰਾਜ ਮੰਤਰੀ
ਵੀ. ਮੁਰਲੀਧਰਨ - ਵਿਦੇਸ਼ ਮੰਤਰਾਲਾ
ਮੀਨਾਕਸ਼ੀ ਲੇਖੀ - ਵਿਦੇਸ਼ ਅਤੇ ਸੱਭਿਆਚਾਰ ਮੰਤਰਾਲਾ
ਸੋਮ ਪ੍ਰਕਾਸ਼ - ਵਣਜ ਅਤੇ ਉਦਯੋਗ ਮੰਤਰਾਲਾ
ਰੇਣੁਕਾ ਸਿੰਘ ਸਰੂਤਾ - ਆਦੀਵਾਸੀ ਮੰਤਰਾਲਾ
ਰਮੇਸ਼ਵਰ ਤੇਲੀ - ਪੈਟਰੋਲੀਅਮ ਅਤੇ ਗੈਸ ਮੰਤਰਾਲਾ
ਕੈਲਾਸ਼ ਚੌਧਰੀ - ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ
ਅੰਨਪੂਰਨਾ ਦੇਵੀ - ਸਿੱਖਿਆ ਮੰਤਰਾਲਾ
ਏ. ਨਾਰਾਇਣਾ ਸਵਾਮੀ - ਸਮਾਜਿਕ ਨਿਆਂ ਮੰਤਰਾਲਾ
ਕੌਸ਼ਲ ਕਿਸ਼ੋਰ - ਸ਼ਹਿਰੀ ਵਿਕਾਸ ਅਤੇ ਮਕਾਨ ਮੰਤਰਾਲੇ
ਅਜੈ ਭੱਟ - ਰੱਖਿਆ ਅਤੇ ਸੈਰ-ਸਪਾਟਾ ਮੰਤਰਾਲਾ
ਬੀ.ਐਲ. ਵਰਮਾ - ਉੱਤਰ ਪੂਰਬੀ ਰਾਜਾਂ ਦਾ ਵਿਕਾਸ ਮੰਤਰਾਲਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
