Breaking News LIVE: ਸੁਪਰੀਮ ਕੋਰਟ ਵੱਲੋਂ ਕਰਜ਼ਾ ਮੁਆਫ਼ੀ ਮਿਆਦ ਵਧਾਉਣ ਵਾਲੀ ਪਟੀਸ਼ਨ ਰੱਦ
Punjab Breaking News, 23 March 2021 LIVE Updates: -ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਰਜ਼ਾ ਮੁਆਫੀ ਦੀ ਮਿਆਦ ਵਧਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕਰਜ਼ਾ ਮੁਆਫੀ ਦੌਰਾਨ ਵਿਆਜ਼ ਦੀ ਪੂਰੀ ਛੋਟ ਮੁਆਫੀ ਨਹੀਂ ਦਿੱਤੀ ਜਾ ਸਕਦੀ।
LIVE

Background
ਸੁਪਰੀਮ ਕੋਰਟ ਵੱਲੋਂ ਕਰਜ਼ਾ ਮੁਆਫ਼ੀ ਮਿਆਦ ਵਧਾਉਣ ਵਾਲੀ ਪਟੀਸ਼ਨ ਰੱਦ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਰਜ਼ਾ ਮੁਆਫੀ ਦੀ ਮਿਆਦ ਵਧਾਉਣ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕਰਜ਼ਾ ਮੁਆਫੀ ਦੌਰਾਨ ਵਿਆਜ਼ ਦੀ ਪੂਰੀ ਛੋਟ ਮੁਆਫੀ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਸਰਕਾਰ ਜਾਂ ਰਿਜ਼ਰਵ ਬੈਂਕ ਨੂੰ ਵਿਸ਼ੇਸ਼ ਵਿੱਤੀ ਪੈਕੇਜ ਜਾਂ ਰਾਹਤ ਦੇਣ ਦਾ ਐਲਾਨ ਕਰਨ ਲਈ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਛੇ ਮਹੀਨੇ ਦੀ ਕਰਜ਼ਾ ਕਿਸ਼ਤ ਦੀ ਰਕਮ ਦੀ ਮਿਆਦ ਲਈ ਕਰਜ਼ਾ ਲੈਣ ਵਾਲਿਆਂ ਤੋਂ ਕੋਈ ਮਿਸ਼ਰਿਤ ਜਾਂ ਜ਼ੁਰਮਾਨਾ ਵਿਆਜ ਨਹੀਂ ਲਿਆ ਜਾਵੇਗਾ।
ਕੈਪਟਨ ਨੇ ਕਿਹਾ 'ਕਾਂਗਰਸ ਸਰਕਾਰ ਦੇ 84 ਫੀਸਦ ਵਾਅਦੇ ਪੂਰੇ ਕਰਨ ਦੇ ਟ੍ਰੈਕ ਰਿਕਾਰਡ ਦੀ ਤੁਲਨਾ ਦਿੱਲੀ ਸਰਕਾਰ ਦੇ ਬੁਰੇ ਪ੍ਰਦਰਸ਼ਨ ਨਾਲ ਕੀਤੀ, ਜਿਸ ਨੇ 2020 'ਚ 2015 ਦੇ 'ਆਪ' ਮੈਨੀਫੈਸਟੋ ਦੇ ਸਿਰਫ 25 ਫੀਸਦ ਵਾਅਦੇ ਪੂਰੇ ਕੀਤੇ।'
ਕੇਜਰੀਵਾਲ ਦੇ ਹਮਲਿਆਂ ਦਾ ਜਵਾਬ ਦੇਣ ਲਈ ਕੈਪਟਨ ਚੁੱਕ ਲਿਆਏ ਵਹੀ-ਖਾਤਾ, ਇੱਕ-ਇੱਕ ਇਲਜ਼ਾਮ ਦਾ ਅੰਕੜਿਆਂ ਨਾਲ ਦਿੱਤਾ ਜਵਾਬ

ਕੈਪਟਨ ਨੇ ਕਿਹਾ 'ਜੇਕਰ ਇਹੀ ਦਿੱਲੀ ਮਾਡਲ ਹੈ ਤਾਂ ਜਿਸ ਦਾ ਵਾਅਦਾ ਕੇਜਰੀਵਾਲ ਪੰਜਾਬ ਦੇ ਨਾਲ ਕਰਦੇ ਹਨ ਤਾਂ ਪੰਜਾਬ ਦੇ ਲੋਕ ਇਸ ਤੋਂ ਬਿਨਾਂ ਹੀ ਚੰਗੇ ਹਨ।
ਬਜਟ ਸੈਸ਼ਨ
ਬਿੱਟੂ ਨੇ ਕਿਹਾ, "ਅੱਜ (ਭਗਤ ਸਿੰਘ ਦਾ) ਸ਼ਹੀਦੀ ਦਿਹਾੜਾ ਹੈ।" ਉਨ੍ਹਾਂ ਦੀ ਸ਼ਹਾਦਤ 89 ਸਾਲਾਂ ਦੀ ਹੋ ਗਈ। ਮੈਂ ਕਾਂਗਰਸ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਅੱਜ ਜ਼ਿੰਮੇਵਾਰੀ ਹੈ ਕਿ ਜੋ ਉਨ੍ਹਾਂ ਨੇ ਕੁਰਬਾਨੀ ਕੀਤੀ ਹੈ ਉਸੇ ਨੂੰ ਕਿਵੇਂ ਬਚਾਅ ਕੇ ਰੱਖਣਾ ਹੈ। ਸਰਕਾਰ ਨੂੰ ਅਪੀਲ ਹੈ ਕਿ ਉਹ ਅੱਜ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਕੋਈ ਵੱਡੀ ਯੋਜਨਾ ਸ਼ੁਰੂ ਕਰਨ ਦਾ ਐਲਾਨ ਕਰੇ।'' ਰਾਜ ਸਭਾ ਵਿੱਚ ਮਨੋਜ ਝਾਅ ਨੇ ਸ਼ਹੀਦੇ ਆਜ਼ਮ ਦੇ ਨਾਮ ’ਤੇ ਕਿਸੇ ਵੀ ਕੇਂਦਰੀ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ।
ਲੋਕ ਸਭਾ ਤੇ ਰਾਜ ਸਭਾ 'ਚ ਗੂੰਜਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਨਾਂ, ਸਰਕਾਰ ਕਰੇ ਵੱਡੀ ਯੋਜਨਾ ਦਾ ਐਲਾਨ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਮੰਗਲਵਾਰ ਨੂੰ ਲੋਕ ਸਭਾ ’ਚ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਸ਼ਹੀਦ ਦੇ ਨਾਮ ’ਤੇ ਕੋਈ ਵੱਡੀ ਯੋਜਨਾ ਦਾ ਐਲਾਨ ਕਰਨ ਦੀ ਮੰਗ ਕੀਤੀ, ਜਦੋਂਕਿ ਰਾਜ ਸਭਾ ਵਿੱਚ ਰਾਸ਼ਟਰੀ ਜਨਤਾ ਦਲ ਮੈਂਬਰ ਮਨੋਜ ਝਾਅ ਨੇ ਕੇਂਦਰੀ ਯੂਨੀਵਰਸਿਟੀ ਵਿੱਚ ਭਗਤ ਸਿੰਘ ਦੇ ਨਾਮ ’ਤੇ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ।
- ਜੱਥੇ ਦਾ ਕੋਈ ਵੀ ਮੈਂਬਰ ਪਾਕਿਸਤਾਨ 'ਚ ਕਿਸੇ ਦੇ ਵਿਸ਼ੇਸ਼ ਪਰਾਹੁਣਚਾਰੀ ਸੱਦੇ ਨੂੰ ਸਵੀਕਾਰ ਨਹੀਂ ਕਰੇਗਾ। - ਜੱਥੇ ਦੇ ਮੈਂਬਰਾਂ ਦੀ ਚੋਣ ਪੰਜਾਬ ਪੁਲਿਸ, ਸੀਆਈਡੀ ਤੇ ਸੁਰੱਖਿਆ ਜਾਂ ਖੂਫੀਆ ਏਜੰਸੀਆਂ ਦੀ ਰਿਪੋਰਟ ਦੇ ਅਧਾਰ ਤੇ ਕੀਤਾ ਜਾਏਗਾ। - ਸਿਰਫ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਏਗੀ, ਜਿਨ੍ਹਾਂ ਨੂੰ ਸਬੰਧਤ ਰਾਜ ਸਰਕਾਰ ਮਨਜ਼ੂਰੀ ਦੇਵੇਗੀ। - ਇਸ ਸਬੰਧ ਵਿੱਚ, ਸ਼੍ਰੋਮਣੀ ਕਮੇਟੀ ਨੂੰ 26 ਮਾਰਚ ਤੱਕ ਸ਼ਰਧਾਲੂਆਂ ਦੀ ਸੂਚੀ ਭੇਜਣ ਲਈ ਕਿਹਾ ਗਿਆ ਹੈ।
ਵਿਸਾਖੀ ਮੌਕੇ ਪਾਕਿਸਤਾਨ ਜਾਏਗਾ ਸਿੱਖ ਜੱਥਾ, ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਇੱਥੇ ਪੜ੍ਹੋ ਪੂਰਾ ਪ੍ਰੋਗਰਾਮ

ਕੇਂਦਰ ਸਰਕਾਰ ਨੇ ਸਿੱਖ ਜੱਥੇ ਨੂੰ ਵਿਸਾਖੀ ਮੌਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਜੱਥਾ ਪਾਕਿਸਤਾਨ ਸਥਿਤ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
