(Source: ECI/ABP News/ABP Majha)
Child Tracking System: ਦੇਸ਼ 'ਚ ਫ਼ਰਜ਼ੀ ਦਾਖਲਿਆਂ ਨੂੰ ਪਵੇਗੀ ਠੱਲ੍ਹ! ਦੇਸ਼ ਭਰ 'ਚ ਚਾਈਲਡ ਟ੍ਰੈਕਿੰਗ ਸਿਸਟਮ ਲਾਗੂ
Child Tracking System: ਦੇਸ਼ ਭਰ ’ਚ ਕਿਤੇ ਵੀ ਪੜ੍ਹਨ ਵਾਲੇ ਵਿਦਿਆਰਥੀ ਬਾਰੇ ਇੱਕ ਕਲਿੱਕ ’ਤੇ ਜਾਣਕਾਰੀ ਮਿਲੇਗੀ। ਕੇਂਦਰ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਯੂਨੀਕ ਨੈਸ਼ਨਲ ਆਈਡੀ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।
Information about students studying anywhere: ਦੇਸ਼ ਭਰ ’ਚ ਕਿਤੇ ਵੀ ਪੜ੍ਹਨ ਵਾਲੇ ਵਿਦਿਆਰਥੀ ਬਾਰੇ ਇੱਕ ਕਲਿੱਕ ’ਤੇ ਜਾਣਕਾਰੀ ਮਿਲੇਗੀ। ਕੇਂਦਰ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਯੂਨੀਕ ਨੈਸ਼ਨਲ ਆਈਡੀ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਫ਼ਰਜ਼ੀ ਦਾਖਲਿਆਂ ਦੀ ਪ੍ਰਕਿਰਿਆ ਬੰਦ ਹੋਵੇਗੀ ਤੇ ਕੋਈ ਵੀ ਸਕੂਲ ਫ਼ਰਜ਼ੀ ਦਸਤਾਵੇਜ਼ਾਂ ’ਤੇ ਵਿਦਿਆਰਥੀਆਂ ਦਾ ਦਾਖਲਾ ਨਹੀਂ ਕਰ ਸਕੇਗਾ।
ਇਸ ਪ੍ਰਾਜੈਕਟ ਤਹਿਤ ਕੋਈ ਵੀ ਵਿਦਿਆਰਥੀ ਦੋ ਵੱਖ-ਵੱਖ ਰਾਜਾਂ ਵਿੱਚ ਦਾਖਲਾ ਨਹੀਂ ਲੈ ਸਕੇਗਾ ਕਿਉਂਕਿ ਵਿਲੱਖਣ ਪਛਾਣ ਪੱਤਰ ਅਪਲੋਡ ਹੋਣ ਤੋਂ ਬਾਅਦ ਉਸ ਵਿਦਿਆਰਥੀ ਦੇ ਸਾਰੇ ਵੇਰਵੇ ਇਕ ਕਲਿੱਕ ’ਤੇ ਹੀ ਹਾਸਲ ਹੋਣਗੇ। ਇਸ ਪ੍ਰਾਜੈਕਟ ਨਾਲ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦਾ ਰਿਕਾਰਡ ਵੀ ਉਪਲਬਧ ਹੋਵੇਗਾ ਤੇ ਸਕੂਲ ਦੇ ਰਿਕਾਰਡ ਨਾਲ ਛੇੜਛਾੜ ਸੰਭਵ ਹੀ ਨਹੀਂ ਹੋਵੇਗੀ।
ਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਸਿੱਖਿਆ ਮੰਤਰਾਲੇ (ਐਮਓਈ) ਨੇ ਦੇਸ਼ ਭਰ ਦੇ ਸਕੂਲਾਂ ਕੋਲੋਂ ਯੂ-ਡਾਈਸ ਪਲੱਸ ਦੇ ਵੇਰਵੇ ਮੰਗੇ ਹਨ। ਇਸ ਸਾਲ ਤੋਂ ਚਾਈਲਡ ਟਰੈਕਿੰਗ ਸਿਸਟਮ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ ਜਿਸ ਨਾਲ ਚੰਡੀਗੜ੍ਹ ਛੱਡ ਚੁੱਕੇ ਜਾਂ ਦੱਖਣ ਤੋਂ ਚੰਡੀਗੜ੍ਹ ਆ ਕੇ ਪੜ੍ਹਨ ਵਾਲੇ ਵਿਦਿਆਰਥੀ ਨੂੰ ਯੂਨੀਕ ਨੈਸ਼ਨਲ ਆਈਡੀ ਦਿੱਤੀ ਜਾਵੇਗੀ, ਜਿਸ ਦੇ ਵੇਰਵੇ ਦੇਸ਼ ਭਰ ਵਿੱਚ ਕਿਤੇ ਵੀ ਇਕ ਕਲਿੱਕ ’ਤੇ ਹਾਸਲ ਕੀਤੇ ਜਾ ਸਕਣਗੇ।
ਇਸ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਵਜ਼ੀਫਾ ਸਕੀਮਾਂ ਦਾ ਲਾਭ ਵੀ ਵਿਦਿਆਰਥੀਆਂ ਨੂੰ ਤੁਰੰਤ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਅਮਲੀਜਾਮਾ ਪਹਨਿਾਉਣ ਲਈ ਯੂਟੀ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਫੈਸਲਾ ਲਿਆ ਹੈ ਜਿਸ ਲਈ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ 3 ਤੋਂ 6 ਅਕਤੂਬਰ ਤੱਕ ਸਿਖਲਾਈ ਦਿੱਤੀ ਜਾਵੇਗੀ। ਕੇਂਦਰ ਨੇ ਇਸ ਸਬੰਧੀ ਸਕੂਲਾਂ ਕੋਲੋਂ 2022-23 ਤੋਂ 2023-24 ਦੇ ਵੇਰਵੇ ਮੰਗੇ ਹਨ।
ਮਿਲੀ ਜਾਣਕਾਰੀ ਅਨੁਸਾਰ ਕੇਂਦਰ ਨੇ ਇਸ ਸਬੰਧੀ ਪਾਇਲਟ ਪ੍ਰਾਜੈਕਟ ਸਾਲ 2016 ਵਿੱਚ ਸ਼ੁਰੂ ਕੀਤਾ ਸੀ ਤੇ ਇਸ ਪ੍ਰਾਜੈਕਟ ਲਈ ਚੰਡੀਗੜ੍ਹ ਦੀ ਚੋਣ ਕੀਤੀ ਗਈ ਸੀ। ਇਸ ਪ੍ਰਾਜੈਕਟ ਲਈ ਦੋ ਸਾਲ ਜਾਣਕਾਰੀ ਇਕੱਠੀ ਕੀਤੀ ਗਈ ਪਰ ਤਕਨੀਕੀ ਸਮੱਸਿਆ ਕਾਰਨ ਇਹ ਪ੍ਰਾਜੈਕਟ ਬੰਦ ਕਰ ਦਿੱਤਾ ਗਿਆ ਤੇ ਇਸ ਪ੍ਰਾਜੈਕਟ ਨੂੰ ਹੁਣ ਲਾਗੂ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਪਿਛਲੇ ਸਾਲ ਵਿਦਿਆਰਥੀਆਂ ਦੇ ਵੇਰਵੇ ਇਕੱਠੇ ਕੀਤੇ ਗਏ ਪਰ ਹੁਣ ਇਸ ਨੈਸ਼ਨਲ ਯੂਨੀਕ ਆਈਡੀ ਪ੍ਰਾਜੈਕਟ ਨੂੰ ਲਾਗੂ ਕੀਤਾ ਗਿਆ ਹੈ।
ਸਕੱਤਰੇਤ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਨੇ ਇਸ ਵਾਰ ਚੰਡੀਗੜ੍ਹ ਛੱਡ ਚੁੱਕੇ ਤੇ ਚੰਡੀਗੜ੍ਹ ਆਉਣ ਵਾਲੇ ਵਿਦਿਆਰਥੀਆਂ ਦੇ ਵੇਰਵੇ ਅਪਲੋਡ ਕਰਨ ਲਈ ਕਿਹਾ ਹੈ। ਇਹ ਪ੍ਰਾਜੈਕਟ ਯੂ-ਡਾਈਸ ਵੱਲੋਂ ਨਿਊਪਾ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਇਸ ਪ੍ਰਾਜੈਕਟ ਰਾਹੀਂ ਸਕੂਲ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਕੋਡ ਦਿੱਤਾ ਜਾਵੇਗਾ। ਇਸ ਕੋਡ ਨੂੰ ਸਕੂਲ ਆਪਣੇ ਪੱਧਰ ’ਤੇ ਭਰਨਗੇ ਅਤੇ ਅਧਿਕਾਰੀ ਇਸ ਕੋਡ ਰਾਹੀਂ ਸਕੂਲ ਦੇ ਅਧਿਆਪਕਾਂ ਬਾਰੇ ਸਾਰੀ ਜਾਣਕਾਰੀ ਦੇਖ ਸਕਣਗੇ। ਇਸ ਤੋਂ ਬਾਅਦ ਸਕੂਲ ਕਿਸੇ ਵੀ ਵਿਦਿਆਰਥੀ ਤੇ ਅਧਿਆਪਕ ਦੇ ਸਕੂਲ ਛੱਡਣ ਤੇ ਨਿਯੁਕਤੀ ਦਾ ਵੇਰਵਾ ਆਨਲਾਈਨ ਅਪਲੋਡ ਕਰਨਗੇ।
Education Loan Information:
Calculate Education Loan EMI