ਪੜਚੋਲ ਕਰੋ
Advertisement
ਮਹਿਜ਼ 14 ਸਾਲ ਦੀ ਉਮਰ ਵਿੱਚ ਕੀਤੀ ਗ੍ਰਹਿ ਦੀ ਖੋਜ, ਹੁਣ ਨਾਸਾ ਵੀ ਕਰੇਗਾ ਇਸ ‘ਤੇ ਕੰਮ
ਰਿਪੋਰਟ ਨੂੰ ਅੰਤਰਰਾਸ਼ਟਰੀ ਖਗੋਲ-ਪੜਤਾਲ ਸਹਿਕਾਰਤਾ ਦਾ ਹਵਾਲਾ ਦਿੱਤਾ ਗਿਆ ਹੈ, ਜਿਹੜੀ ਇਸਦੀ ਸਮੀਖਿਆ ਕਰਦੀ ਹੈ ਅਤੇ ਇ$ਕ ਸਾਲ ਦੇ ਅੰਦਰ-ਅੰਦਰ ਵਿਦਿਆਰਥੀਆਂ ਨੂੰ ਨਤੀਜੇ ਦੱਸਦੀ ਹੈ ਕਿ ਕੀ ਉਨ੍ਹਾਂ ਨੇ ਇੱਕ ਗ੍ਰਹਿ ਦੀ ਖੋਜ ਕੀਤੀ ਹੈ ਜਾਂ ਨਹੀਂ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਰਹਿਣ ਵਾਲੇ ਮਾਉਂਟ ਆਬੂ ਸਕੂਲ ਦੇ 14 ਸਾਲਾ ਵਿਦਿਆਰਥੀ ਨਿਖਿਲ ਝਾਅ ਨੇ ਇੱਕ ਆਲ ਇੰਡੀਆ ਗ੍ਰਹਿ ਤਲਾਸ਼ੀ ਮਿਸ਼ਨ ਵਿਚ ਇੱਕ ਗ੍ਰਹਿ ਦੀ ਖੋਜ ਕੀਤੀ ਹੈ। ਇਹ ਅੰਤਰ ਰਾਸ਼ਟਰੀ ਵਿਗਿਆਨ ਪ੍ਰੋਗਰਾਮ ਭਾਰਤੀ ਖਗੋਲ ਵਿਗਿਆਨੀਆਂ ਦੁਆਰਾ ਅੰਤਰਰਾਸ਼ਟਰੀ ਖਗੋਲ-ਵਿਗਿਆਨ ਐਕਸਪਲੋਰੇਸ਼ਨ ਸਹਿਯੋਗੀ, ਹਾਰਡਿਨ ਸਿਮੰਸ ਯੂਨੀਵਰਸਿਟੀ ਅਤੇ ਟੈਕਸਸ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ। ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ ਸੀ।
ਉਧਰ ਨਿਖਿਲ ਦੁਆਰਾ ਲੱਭੇ ਗਏ ਗ੍ਰਹਿ ਦੀ ਪੁਸ਼ਟੀ ਇੰਟਰਨੈਸ਼ਨਲ ਐਸਟ੍ਰੋਨੋਮਿਕਲ ਐਕਸਪਲੋਰਰ ਕੋਆਪਰੇਸ਼ਨ (ਆਈਏਐਸਸੀ) ਦੁਆਰਾ ਕੀਤੀ ਗਈ ਹੈ। ਨਿਖਿਲ ਦਾ ਕਹਿਣਾ ਹੈ ਕਿ, ਇਸ ਖੋਜ ਦਾ ਭਵਿੱਖ ਦੇ ਵਿਗਿਆਨਕ ਹਵਾਲੇ ਲਈ ਨਾਸਾ ਵਰਗੀਆਂ ਹੋਰ ਪੁਲਾੜ ਏਜੰਸੀਆਂ ਦੁਆਰਾ ਵੀ ਅਧਿਐਨ ਕੀਤਾ ਜਾਵੇਗਾ।
ਨਿਖਿਲ ਸਭ ਤੋਂ ਘੱਟ ਭਾਗੀਦਾਰ:
ਇਹ ਮੁਕਾਬਲਾ ਸਾਲ 2019 ਵਿੱਚ ਹੋਇਆ ਸੀ, ਜਿਸਦਾ ਨਤੀਜਾ ਸਾਲ 2020 ਵਿੱਚ ਆਇਆ ਹੈ ਅਤੇ ਉਹ ਇਸ ਮੁਕਾਬਲੇ ਵਿੱਚ ਇਹ ਮੁਕਾਮ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਭਾਗੀਦਾਰ ਬਣ ਗਿਆ। ਨਿਖਿਲ ਨੇ ਦੱਸਿਆ ਕਿ ਹਰ ਸਾਲ ਇਸ ਮੁਕਾਬਲੇ ਵਿੱਚ 400 ਤੋਂ ਵੱਧ ਸਕੂਲ ਅਤੇ ਕਾਲਜ ਭਾਗ ਲੈਂਦੇ ਹਨ। ਜਿਸ ਵਿੱਚ ਵਿਦਿਆਰਥੀਆਂ ਨੂੰ ਮਾਈਨਰ ਪਲੈਨਿਟ ਸੈਂਟਰ ਦੀ ਰਿਪੋਰਟ ਤਿਆਰ ਕਰਨੀ ਪੈਂਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement