ਆਕਸੀਜਨ ਨਾ ਮਿਲਣ ਕਰਕੇ ਹਸਪਤਾਲ 'ਚ 24 ਲੋਕਾਂ ਦੀ ਮੌਤ, ਲੋਕਾਂ ਨੇ ਕੱਢਿਆ ਸਰਕਾਰ 'ਤੇ ਗੁੱਸਾ
ਘਾਤਕ ਕੋਰੋਨਾਵਾਇਰਸ ਦਿਨੋ-ਦਿਨ ਆਪਣਾ ਕਹਿਰ ਵਰ੍ਹਾ ਰਿਹਾ ਹੈ। ਇਸ ਮਹਾਮਾਰੀ ਦੇ ਨਾਲ-ਨਾਲ ਲੋਕ ਮਾੜੇ ਸਿਸਟਮ ਕਾਰਨ ਵੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਆਕਸੀਜਨ ਦੀ ਭਾਰੀ ਕਮੀ ਦੇਸ਼ ਤੇ ਵੱਡੇ ਸੰਕਟ ਵਾਂਗ ਆ ਡਿੱਗੀ ਹੈ। ਕਰਨਾਟਕ ਦੇ ਚਾਮਾਰਾਜਾਨਗਰ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇ ਜ਼ਿਲ੍ਹਾ ਹਸਪਤਾਲ ਵਿੱਚ ਪਿਛਲੇ 24 ਘੰਟੇ ਵਿੱਚ 24 ਮਰੀਜ਼ਾਂ ਦੀ ਆਕਸੀਜਨ ਦੀ ਘਾਟ ਨਾਲ ਮੌਤ ਹੋ ਗਈ।
ਬੰਗਲੁਰੂ: ਘਾਤਕ ਕੋਰੋਨਾਵਾਇਰਸ ਦਿਨੋ-ਦਿਨ ਆਪਣਾ ਕਹਿਰ ਵਰ੍ਹਾ ਰਿਹਾ ਹੈ। ਇਸ ਮਹਾਮਾਰੀ ਦੇ ਨਾਲ-ਨਾਲ ਲੋਕ ਮਾੜੇ ਸਿਸਟਮ ਕਾਰਨ ਵੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਆਕਸੀਜਨ ਦੀ ਭਾਰੀ ਕਮੀ ਦੇਸ਼ ਤੇ ਵੱਡੇ ਸੰਕਟ ਵਾਂਗ ਆ ਡਿੱਗੀ ਹੈ। ਕਰਨਾਟਕ ਦੇ ਚਾਮਾਰਾਜਾਨਗਰ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇ ਜ਼ਿਲ੍ਹਾ ਹਸਪਤਾਲ ਵਿੱਚ ਪਿਛਲੇ 24 ਘੰਟੇ ਵਿੱਚ 24 ਮਰੀਜ਼ਾਂ ਦੀ ਆਕਸੀਜਨ ਦੀ ਘਾਟ ਨਾਲ ਮੌਤ ਹੋ ਗਈ। ਇਨ੍ਹਾਂ ਵਿੱਚ 23 ਕੋਰੋਨਾ ਪੌਜ਼ੇਟਿਵ ਮਰੀਜ਼ ਸੀ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਇਸ ਮਗਰੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਅਤੇ ਹਸਪਤਾਲ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਮਗਰੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਆਪਣੇ ਭੜਾਸ ਕੱਢੀ। ਚਾਮਾਰਾਜਾਨਗਰ ਦੇ ਇੰਨਚਾਰਜ ਐਸ ਸੁਰੇਸ਼ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਘਟਨਾ 'ਚ ਹੋਈਆਂ ਮੌਤਾਂ ਦੀ ਔਡਿਟ ਰਿਪੋਰਟ ਤਲਬ ਕੀਤੀ। ਇਸ ਦੌਰਾਨ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਾਰੀਆਂ ਮੌਤਾਂ ਆਕਸੀਜਨ ਦੀ ਕਮੀ ਨਾਲ ਨਹੀਂ ਹੋਈਆਂ ਹਨ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਇਸ ਘਟਨਾ ਮਗਰੋਂ ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੈਦੀਯੂਰੱਪਾ ਨੇ ਡਿਪਟੀ ਕਮਿਸ਼ਨਰ ਤੋਂ ਸਾਰੀ ਜਾਣਕਾਰੀ ਹਾਸਿਲ ਕੀਤੀ। ਐਸ ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਔਡਿਟ ਰਿਪੋਰਟ ਵਿੱਚ ਇਹ ਸਾਰੀ ਜਾਣਕਾਰੀ ਹੋਏਗੀ ਕਿ ਮਰੀਜ਼ ਕਿਸ ਕਿਸ ਬਿਮਾਰੀ ਤੋਂ ਪੀੜਤ ਸੀ ਜਦੋਂ ਉਨ੍ਹਾਂ ਦੀ ਮੌਤ ਹੋਈ। ਉਨ੍ਹਾਂ ਨੇ ਵਾਰ ਵਾਰ ਇਹ ਗੱਲ ਤੇ ਜ਼ੋਰ ਦਿੱਤਾ ਕਿ ਸਾਰੀਆਂ ਮੌਤਾਂ ਆਕਸੀਜਨ ਦੀ ਕਮੀ ਕਾਰਨ ਨਹੀਂ ਹੋਈਆਂ ਹੋਣਗੀਆਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :