7th Pay Commission: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, 20,484 ਰੁਪਏ ਤੱਕ ਵਧੇਗੀ ਤਨਖਾਹ
ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੋਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮਹਿੰਗਾਈ ਭੱਤੇ (DA) ਤੇ ਮਹਿੰਗਾਈ ਰਾਹਤ (DR) ਵਿੱਚ 3 ਪ੍ਰਤੀਸ਼ਤ ਵਾਧਾ ਕੀਤਾ ਜਾਏਗਾ। ਡੀਏ ਦਾ ਭਾਵ ਮਹਿੰਗਾਈ ਭੱਤਾ ਹੈ।
7th Pay Commission DA Hike: ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੋਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮਹਿੰਗਾਈ ਭੱਤੇ (DA) ਤੇ ਮਹਿੰਗਾਈ ਰਾਹਤ (DR) ਵਿੱਚ 3 ਪ੍ਰਤੀਸ਼ਤ ਵਾਧਾ ਕੀਤਾ ਜਾਏਗਾ। ਡੀਏ ਦਾ ਭਾਵ ਮਹਿੰਗਾਈ ਭੱਤਾ ਹੈ। ਇਹ ਕੇਂਦਰੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਮੂਲ ਤਨਖਾਹ ਤੋਂ ਇਲਾਵਾ ਮਿਲਦਾ ਹੈ। ਜਦੋਂਕਿ ਪੈਨਸ਼ਨਰਾਂ ਨੂੰ ਡੀਆਰ ਦੇ ਰੂਪ ਵਿੱਚ ਮਹਿੰਗਾਈ ਰਾਹਤ ਦਿੱਤੀ ਜਾਂਦੀ ਹੈ। ਸਰਕਾਰ ਇਨ੍ਹਾਂ ਦੋਵਾਂ ਭੱਤਿਆਂ ਵਿੱਚ ਵਾਧਾ ਕਰਨ ਜਾ ਰਹੀ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਹਰ ਸਾਲ ਮਾਰਚ ਤੇ ਸਤੰਬਰ ਵਿੱਚ ਡੀਏ ਤੇ ਡੀਆਰ ਵਿੱਚ ਵਾਧੇ ਦਾ ਐਲਾਨ ਕਰਦੀ ਹੈ ਪਰ ਇਸ ਵਾਧੇ ਦਾ ਲਾਭ ਜਨਵਰੀ ਤੇ ਜੁਲਾਈ ਤੋਂ ਮਿਲਦਾ ਹੈ। ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਭੱਤਿਆਂ ਵਿੱਚ ਵਾਧਾ ਕੀਤਾ ਹੈ। ਇਨ੍ਹਾਂ ਵਿੱਚ ਹਾਊਸ ਰੈਂਟ ਅਲਾਉਂਸ (HRA) ਸ਼ਾਮਲ ਹੈ।
DA ਗਣਨਾ ਵਿੱਚ ਵੱਡਾ ਬਦਲਾਅ
ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (AICPI) ਨੂੰ ਡੀਏ ਵਿੱਚ ਵਾਧੇ ਦਾ ਆਧਾਰ ਮੰਨਿਆ ਜਾਂਦਾ ਹੈ। ਸਾਲ 2020 ਤੋਂ ਪਹਿਲਾਂ ਡੀਏ ਦੀ ਗਣਨਾ 2001 ਦੇ ਅਧਾਰ ਸਾਲ ਦੇ ਨਾਲ ਖਪਤਕਾਰ ਮੁੱਲ ਸੂਚਕਾਂਕ ਦੀ ਵਰਤੋਂ ਕਰਕੇ ਕੀਤੀ ਜਾਂਦੀ ਸੀ ਪਰ 2020 ਵਿੱਚ ਇਸ ਦੀ ਗਣਨਾ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। 2020 ਤੋਂ DA ਦੀ ਗਣਨਾ ਕਰਨ ਲਈ 2016 ਦੇ ਅਧਾਰ ਸਾਲ ਦੇ ਨਾਲ ਨਵੇਂ ਖਪਤਕਾਰ ਮੁੱਲ ਸੂਚਕਾਂਕ ਦੀ ਵਰਤੋਂ ਕੀਤੀ ਜਾਂਦੀ ਹੈ।
ਤਨਖਾਹ ਕਿੰਨੀ ਵਧੇਗੀ?
ਜੇਕਰ ਕੇਂਦਰ ਦੇ ਕਰਮਚਾਰੀ ਦੀ ਮੂਲ ਤਨਖਾਹ 18,000 ਰੁਪਏ ਹੈ, ਤਾਂ ਉਸ ਨੂੰ ਜੁਲਾਈ ਵਿੱਚ 3 ਪ੍ਰਤੀਸ਼ਤ ਦੇ ਵਾਧੇ ਨਾਲ 540 ਰੁਪਏ ਡੀਏ ਵਜੋਂ ਮਿਲਣਗੇ। ਸਾਲਾਨਾ ਤਨਖ਼ਾਹ ਵਿੱਚ 6480 ਰੁਪਏ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਕੇਂਦਰ ਕਰਮਚਾਰੀ ਦੀ ਮੁੱਢਲੀ ਤਨਖਾਹ 56,900 ਰੁਪਏ ਹੈ, ਤਾਂ ਉਸ ਨੂੰ ਸੋਧ ਤੋਂ ਬਾਅਦ ਹਰ ਮਹੀਨੇ 1707 ਰੁਪਏ ਤੇ ਸਾਲਾਨਾ ਤਨਖਾਹ ਵਿੱਚ 20,484 ਰੁਪਏ ਦਾ ਵਾਧਾ ਮਿਲੇਗਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।