(Source: ECI/ABP News/ABP Majha)
Accident in Himachal: ਹਿਮਾਚਲ ਤੋਂ ਬੁਰੀ ਖਬਰ! ਜੀਪ ਖੱਡ 'ਚ ਡਿੱਗਣ ਨਾਲ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ
Accident in Himachal: ਥਾਣਾ ਸਦਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਮਾਂਡ ਥਾਣਾ ਇੰਚਾਰਜ ਆਲਮ ਰਾਮ ਦੀ ਅਗਵਾਈ 'ਚ ਟੀਮ ਮੌਕੇ 'ਤੇ ਰਵਾਨਾ ਕੀਤੀ ਗਈ। ਲਾਸ਼ਾਂ ਡੂੰਘੀ ਖਾਈ ਵਿੱਚ ਫਸੀਆਂ ਹੋਈਆਂ ਸਨ।
Accident in Himachal: ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਸ਼ੁੱਕਰਵਾਰ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਤਿੰਨ ਪੰਜਾਬੀ ਨੌਜਵਾਨ ਮਾਰੇ ਗਏ ਹਨ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜੀਪ ਡੂੰਘੀ ਖੱਡ ਵਿੱਚ ਜਾ ਡਿੱਗੀ। ਪੁਲਿਸ ਨੇ ਲਾਸ਼ਾਂ ਕੱਢ ਲਈਆਂ ਹਨ ਤੇ ਮ੍ਰਿਤਕਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਇੱਥੇ ਮੰਡੀ-ਬਜੌਰਾ ਵਾਇਆ ਕਟੌਲਾ ਹਾਈਵੇਅ 'ਤੇ ਦ੍ਰੰਗ 'ਚ ਟੀਹਰੀ ਨੇੜੇ 300 ਮੀਟਰ ਡੂੰਘੀ ਖਾਈ 'ਚ ਜੀਪ ਡਿੱਗ ਗਈ। ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੇ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸਨ ਤੇ ਖੋਆ-ਪਨੀਰ ਦਾ ਕਾਰੋਬਾਰ ਕਰਦੇ ਸਨ। ਤਿੰਨੋਂ ਨੌਜਵਾਨ ਮਨਾਲੀ ਵਿੱਚ ਰਸਦ ਦੇਣ ਤੋਂ ਬਾਅਦ ਵਾਪਸ ਪੰਜਾਬ ਪਰਤ ਰਹੇ ਸਨ।
ਥਾਣਾ ਸਦਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਮਾਂਡ ਥਾਣਾ ਇੰਚਾਰਜ ਆਲਮ ਰਾਮ ਦੀ ਅਗਵਾਈ 'ਚ ਟੀਮ ਮੌਕੇ 'ਤੇ ਰਵਾਨਾ ਕੀਤੀ ਗਈ। ਲਾਸ਼ਾਂ ਡੂੰਘੀ ਖਾਈ ਵਿੱਚ ਫਸੀਆਂ ਹੋਈਆਂ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ ਹੈ। ਇਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਡੀਐਸਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਤਿੰਨੇ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਉਨ੍ਹਾਂ ਦੀ ਪੂਰੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਮਿਲੇ ਵਾਹਨ ਦੇ ਦਸਤਾਵੇਜ਼ਾਂ ਅਨੁਸਾਰ ਜੀਪ (ਪੀਬੀ 12-ਕਿਊ 9033) ਜਸਵੀਰ ਸਿੰਘ ਵਾਸੀ ਰੋਪੜ ਪੰਜਾਬ ਦੇ ਨਾਮ 'ਤੇ ਹੈ।
PM Kisan : ਜਾਰੀ ਹੋਈ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ, ਤੁਹਾਡੇ ਖਾਤੇ ਵਿੱਚ ਪੈਸੇ ਆਏ ਜਾਂ ਨਹੀਂ, ਇੰਝ ਕਰੋ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :