ਦਵਾਈ ਲੈਣ ਨਿਕਲੇ ਨੌਜਵਾਨ ਨੂੰ ਥੱਪੜ ਮਾਰਨ ਵਾਲਾ DM ਹਟਾਇਆ, ਖ਼ੁਦ ਮੁੱਖ ਮੰਤਰੀ ਨੇ ਮੰਗੀ ਮੁਆਫ਼ੀ
ਛੱਤੀਸਗੜ੍ਹ ਦੇ ਸਰਗੁਜ਼ਾ ਡਿਵੀਜ਼ਨ ਦੇ ਸੂਰਜਪੁਰ ਜ਼ਿਲ੍ਹੇ ਦੇ ਕੁਲੈਕਟਰ ਰਣਵੀਰ ਸ਼ਰਮਾ (Surajpur DM Ranvir Sharma) ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਦਿੱਤਾ ਗਿਆ ਹੈ। ਇਹ ਉਹੀ ਕੁਲੈਕਟਰ ਹਨ, ਜਿਨ੍ਹਾਂ ਲੌਕਡਾਊਨ ਦੌਰਾਨ ਦਵਾਈ ਲੈਣ ਲਈ ਨਿੱਕਲੇ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਸੀ।
ਰਾਏਪੁਰ: ਛੱਤੀਸਗੜ੍ਹ ਦੇ ਸਰਗੁਜ਼ਾ ਡਿਵੀਜ਼ਨ ਦੇ ਸੂਰਜਪੁਰ ਜ਼ਿਲ੍ਹੇ ਦੇ ਕੁਲੈਕਟਰ ਰਣਵੀਰ ਸ਼ਰਮਾ (Surajpur DM Ranvir Sharma) ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਦਿੱਤਾ ਗਿਆ ਹੈ। ਇਹ ਉਹੀ ਕੁਲੈਕਟਰ ਹਨ, ਜਿਨ੍ਹਾਂ ਲੌਕਡਾਊਨ ਦੌਰਾਨ ਦਵਾਈ ਲੈਣ ਲਈ ਨਿੱਕਲੇ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਸੀ। ਸੋਸ਼ਲ ਮੀਡੀਆ ਉੱਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ’ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੀ ਥਾਂ ਆਈਏਐਸ ਗੌਰਵ ਕੁਮਾਰ ਸਿੰਘ ਨੂੰ ਨਵਾਂ ਜ਼ਿਲ੍ਹਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਮੁੱਖ ਮੰਤਰੀ ਬਘੇਲ ਨੇ ਟਵੀਟ ਕੀਤਾ, ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸੂਰਜਪੁਰ ਦੇ ਕੁਲੈਕਟਰ ਰਣਬੀਰ ਸ਼ਰਮਾ ਵੱਲੋਂ ਇੱਕ ਨੌਜਵਾਨ ਨਾਲ ਦੁਰਵਿਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਹੁਦ ਦੁਖਦਾਈ ਤੇ ਨਿਖੇਧੀਯੋਗ ਹੈ। ਛੱਤੀਸਗੜ੍ਹ ’ਚ ਅਜਿਹਾ ਕੋਈ ਕਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੂਜੇ ਟਵੀਟ ’ਚ ਲਿਖਿਆ ਗਿਆ ਹੈ ਕਿਸੇ ਵੀ ਅਧਿਕਾਰੀ ਦਾ ਸ਼ਾਸਕੀ ਜੀਵਨ ’ਚ ਅਜਿਹਾ ਆਚਰਣ ਪ੍ਰਵਾਨ ਨਹੀਂ ਹੈ। ਇਸ ਘਟਨਾ ਤੋਂ ਦੁਖੀ ਹਾਂ। ਮੈਂ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟਾਉਂਦਾ ਹਾਂ।
सोशल मीडिया के माध्यम से सूरजपुर कलेक्टर रणबीर शर्मा द्वारा एक नवयुवक से दुर्व्यवहार का मामला मेरे संज्ञान में आया है।
— Bhupesh Baghel (@bhupeshbaghel) May 23, 2021
यह बेहद दुखद और निंदनीय है। छत्तीसगढ़ में इस तरह का कोई कृत्य कतई बर्दाश्त नहीं किया जाएगा।
कलेक्टर रणबीर शर्मा को तत्काल प्रभाव से हटाने के निर्देश दिए हैं।
ਦੱਸ ਦੇਈਏ ਕਿ ਸਨਿੱਚਰਵਾਰ ਦੁਪਹਿਰ ਲੌਕਡਾਊਨ ਦੌਰਾਨ ਇੱਕ ਨੌਜਵਾਨ ਦਵਾਈ ਦੀ ਪਰਚੀ ਲੈ ਕੇ ਦਵਾਈ ਲੈਣ ਲਈ ਮੈਡੀਕਲ ਸਟੋਰ ਜਾ ਰਿਹਾ ਸੀ। ਇਸੇ ਦੌਰਾਨ ਕੁਲੈਕਟਰ ਰਣਵੀਰ ਸ਼ਰਮਾ ਆਪਣੀ ਟੀਮ ਨਾਲ ਲੌਕਡਾਊਨ ਦਾ ਮੁਆਇਨਾ ਕਰਨ ਲਈ ਨਿੱਕਲੇ। ਇਸ ਦੌਰਾਨ ਸੜਕਾਂ ਉੱਤੇ ਲੋਕਾਂ ਦੀ ਆਵਾਜਾਈ ਵੇਖ ਕੇ ਉਹ ਰੋਹ ’ਚ ਆ ਗਏ। ਉਨ੍ਹਾਂ ਦੀ ਨਜ਼ਰ ਉਸ ਨੌਜਵਾਨ ਉੱਤੇ ਪਈ।
ਆਪਣੇ ਨਾਲ ਚੱਲ ਰਹੇ ਸੁਰੱਖਿਆ ਕਰਮਚਾਰੀਆਂ ਨੂੰ ਆਖ ਕੇ ਉਨ੍ਹਾਂ ਨੌਜਵਾਨ ਨੂੰ ਰੁਕਵਾਇਆ ਤੇ ਉਸ ਨੂੰ ਪਹਿਲਾਂ ਇੱਕ ਚਪੇੜ ਮਾਰੀ। ਇਸ ਦੌਰਾਨ ਨੌਜਵਾਨ ਦਵਾਈ ਦੀ ਪਰਚੀ ਵੀ ਵਿਖਾਉਂਦਾ ਰਿਹਾ ਪਰ ਕੁਲੈਕਟਰ (Collector Video Viral) ਨੇ ਉਸ ਦੀ ਇੱਕ ਨਾ ਸੁਣੀ ਤੇ ਨੌਜਵਾਨ ਦਾ ਮੋਬਾਇਲ ਫ਼ੋਨ ਖੋਹ ਕੇ ਉਸ ਨੂੰ ਸੜਕ ਉੱਤੇ ਵਗਾਹ ਮਾਰਿਆ।
Shocking visuals from Surajpur in Chhattisgarh collector snatched phone, slapped a boy gone out to buy medicines, polices also caned him, FIR lodged against the boy! @bhupeshbaghel @CG_Police @drramansingh @ndtv @ndtvindia @manishndtv @rohini_sgh @ajaiksaran @sunilcredible pic.twitter.com/T3c4Y6zW7s
— Anurag Dwary (@Anurag_Dwary) May 22, 2021
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਬਾਅਦ ’ਚ ਕੁਲੈਕਟਰ ਨੇ ਆਪਣੇ ਕੀਤੇ ਉੱਤੇ ਮਾਫ਼ੀ ਵੀ ਮੰਗੀ ਪਰ ਸਰਕਾਰ ਨੂੰ ਉਸ ਦੀ ਇਹ ਹਰਕਤ ਚੰਗੀ ਨਹੀਂ ਲੱਗੀ ਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :