Himachal Weather: ਪਹਾੜਾਂ ਦੀ ਰਾਣੀ ਦਾ ਖ਼ਤਰਨਾਕ ਰੂਪ ! 92 ਦਿਨਾਂ 'ਚ 430 ਲੋਕਾਂ ਦੀ ਮੌਤ, 8679 ਕਰੋੜ ਦਾ ਨੁਕਸਾਨ
ਹਿਮਾਚਲ ਵਿੱਚ ਪਏ ਮੀਂਹ ਕਾਰਨ 11,022 ਘਰਾਂ ਨੰ ਨੁਕਸਾਨ ਹੋਇਆ ਹੈ ਜਦੋਂ ਕਿ 2,615 ਘਰਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਹਨ ਇਸ ਤੋਂ ਇਲਾਵਾ 5,910 ਡੰਗਰਾਂ ਵਾਲੇ ਵਾੜੇ, 318 ਦੁਕਾਨਾਂ ਨੂੰ ਵੀ ਨੁਕਸਾਨ ਹੋਇਆ ਹੈ।
Himachal Floods: ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਜੁਲਾਈ-ਅਗਸਤ ਮਹੀਨੇ ਵਿੱਚ ਪਏ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਅੰਕੜਿਆਂ ਮੁਤਾਬਕ, 24 ਜੂਨ ਤੋਂ ਲੈ ਕੇ ਹੁਣ ਤੱਕ 8679.94 ਕਰੋੜ ਦਾ ਨੁਕਸਾਨ ਹੋਇਆ ਹੈ। ਸੂਬੇ ਵਿੱਚ ਹੁਣ ਤੱਕ 430 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦੋਂ ਕਿ ਵੱਖ-ਵੱਖ ਘਟਨਾਵਾਂ ਵਿੱਚ 429 ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਦੇ ਨਾਲ ਹੀ 165 ਜ਼ਮੀਨ ਖਿਸਕਣ ਤੇ 72 ਹੜ੍ਹਾਂ ਦੀਆਂ ਘਟਨਾਨਾਂ ਹੋ ਚੁੱਕੀਆਂ ਹਨ।
ਕਿਹੜੇ ਵਿਭਾਗ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ
ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ ਸਭ ਤੋਂ ਨੁਕਸਾਨ ਲੋਕ ਨਿਰਮਾਣ ਵਿਭਾਗ ਨੂੰ ਹੋਇਆ ਹੈ। ਵਿਭਾਗ ਨੂੰ 2941.45 ਕਰੋੜ ਦਾ ਨੁਕਸਾਨ ਹੋਇਆ ਹੈ। ਜਲ ਸ਼ਕਤੀ ਵਿਭਾਗ ਨੂੰ 2119.10 ਕਰੋੜ ਤੇ ਬਿਜਲੀ ਵਿਭਾਗ ਨੂੰ 1740.16 ਕਰੋੜ ਰੁਪਏ, ਬਾਗਬਾਨੀ ਵਿਭਾਗ ਨੂੰ 173030 ਕਰੋੜ, ਸ਼ਹਿਰੀ ਵਿਕਾਸ ਵਿਭਾਗ ਨੂੰ 88.82 ਕਰੋੜ, ਖੇਤੀਬਾੜੀ ਵਿਭਾਗ ਨੂੰ 357.52 ਕਰੋੜ ਰੁਪਏ, ਪੇਂਡੂ ਵਿਕਾਸ ਵਿਭਾਗ ਨੂੰ 369.53 ਕਰੋੜ ਰੁਪਏ, ਸਿੱਖਿਆ ਵਿਭਾਗ ਨੂੰ 118.90 ਕਰੋੜ, ਸਿਹਤ ਵਿਭਾਗ ਨੂੰ 44.01 ਕਰੋੜ ਜਦੋਂ ਕਿ ਦੂਜੇ ਵਿਭਾਗਾਂ ਨੂੰ 139 ਕਰੋੜ ਦਾ ਨੁਕਸਾਨ ਹੋਇਆ ਹੈ।
2 ਹਜ਼ਾਰ 615 ਘਰ ਤਬਾਹ
ਹਿਮਾਚਲ ਵਿੱਚ ਪਏ ਮੀਂਹ ਕਾਰਨ 11,022 ਘਰਾਂ ਨੰ ਨੁਕਸਾਨ ਹੋਇਆ ਹੈ ਜਦੋਂ ਕਿ 2,615 ਘਰਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ ਹਨ ਇਸ ਤੋਂ ਇਲਾਵਾ 5,910 ਡੰਗਰਾਂ ਵਾਲੇ ਵਾੜੇ, 318 ਦੁਕਾਨਾਂ ਨੂੰ ਵੀ ਨੁਕਸਾਨ ਹੋਇਆ ਹੈ। ਸੂਬੇ ਵਿੱਚ ਹੋਰ ਵੱਖ-ਵੱਖ ਘਟਨਵਾਂ ਵਿੱਚ 39 ਲੋਕ ਗ਼ਾਇਬ ਹਨ। ਉਨ੍ਹਾਂ ਵਿੱਚੋਂ 6 ਸੜਕ ਹਾਦਸੇ, ਪੰਜ ਡੁੱਬਣ, 8 ਜ਼ਮੀਨ ਖਿਸਕਣ ਤੇ 20 ਲੋਕ ਹੜ੍ਹ ਵਿੱਚ ਵਹਿ ਜਾਣ ਨਾਲ ਲਾਪਤਾ ਹੋ ਗਏ ਹਨ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿੱਚ ਸ਼ਿਮਲਾਂ ਵਿੱਚ ਮੀਂਹ ਪੈ ਸਕਦਾ ਹੈ। ਸਿਤੰਬਰ ਮਹੀਨੇ ਦੇ ਅਖ਼ੀਰ ਤੱਕ ਪਹਾੜੀ ਖੇਤਰਾਂ ਵਿੱਚ ਰੁਕ ਸਕਦਾ ਹੈ।
ਇਹ ਵੀ ਪੜ੍ਹੋ: Nuh Violence: ਨੂਹ 'ਚ ਫਿਰ ਤੋਂ ਇੰਟਰਨੈੱਟ ਬੰਦ, ਧਾਰਾ 144 ਲਾਗੂ, ਕਾਂਗਰਸੀ ਵਿਧਾਇਕ ਮਾਮਨ ਖ਼ਾਨ ਦੀ ਗ੍ਰਿਫਤਾਰੀ ਤੋਂ ਬਾਅਦ ਫੈਸਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।