ਪੜਚੋਲ ਕਰੋ

ਕਿਸਾਨ ਅੰਦੋਲਨ 'ਚ ਖਾਲਸਾ ਏਡ ਦੀਆਂ ਸੇਵਾਵਾਂ ਲਗਾਤਾਰ ਜਾਰੀ, ਮਨੁੱਖਤਾ ਦੀ ਸੇਵਾ 'ਚ ਜੁਟੀ ਸੰਸਥਾ

ਵੀਰਵਾਰ ਨੂੰ ਗਲਤ ਰਿਪੋਰਟ ਮਿਲਣ ਕਰਕੇ 'ਏਬੀਬੀ ਸਾਂਝਾ' 'ਚ ਖਬਰ ਛਪੀ ਸੀ ਕਿ ਖਾਲਸਾ ਏਡ ਨੇ ਸਿੰਘੂ ਬਾਰਡਰ ਉੱਪਰ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਬਾਅਦ ਵਿੱਚ ਸੂਚਨਾ ਮਿਲੀ ਕਿ ਖਾਲਸਾ ਏਡ ਦੀਆਂ ਸੇਵਾਵਾਂ ਬੰਦ ਨਹੀਂ ਹੋਈਆਂ। 'ਏਬੀਬੀ ਸਾਂਝਾ' ਨੂੰ ਇਸ ਦਾ ਖੇਦ ਹੈ।

ਚੰਡੀਗੜ੍ਹ: ਕਿਸਾਨ ਅੰਦੋਲਨ ਵਿੱਚ ਖਾਲਸਾ ਏਡ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਵੀਰਵਾਰ ਨੂੰ ਗਲਤ ਰਿਪੋਰਟ ਮਿਲਣ ਕਰਕੇ 'ਏਬੀਬੀ ਸਾਂਝਾ' 'ਚ ਖਬਰ ਛਪੀ ਸੀ ਕਿ ਖਾਲਸਾ ਏਡ ਨੇ ਸਿੰਘੂ ਬਾਰਡਰ ਉੱਪਰ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਬਾਅਦ ਵਿੱਚ ਸੂਚਨਾ ਮਿਲੀ ਕਿ ਖਾਲਸਾ ਏਡ ਦੀਆਂ ਸੇਵਾਵਾਂ ਬੰਦ ਨਹੀਂ ਹੋਈਆਂ। 'ਏਬੀਬੀ ਸਾਂਝਾ' ਨੂੰ ਇਸ ਦਾ ਖੇਦ ਹੈ। ਖਾਲਸਾ ਏਡ ਸ਼ੁਰੂ ਤੋਂ ਹੀ ਕਿਸਾਨਾਂ ਲਈ ਲੋੜ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੀ ਹੈ। ਸੰਸਥਾ ਨੇ ਸਰਹੱਦ 'ਤੇ 'ਕਿਸਾਨ ਮਾਲ' ਸਥਾਪਤ ਕੀਤਾ ਹੋਇਆ ਹੈ ਤਾਂ ਜੋ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮੁਫਤ ਮੁਹੱਈਆ ਕਰਵਾਈ ਜਾ ਸਕਣ। ਮਾਲ 'ਚ ਕੰਬਲ, ਟੁੱਥਬਰੱਸ਼, ਟੁੱਥਪੇਸਟ, ਥਰਮਲ, ਸਵੈਟਰ, ਜੈਕਟ, ਵੈਸਟ, ਕੰਬਲ, ਤੇਲ, ਵੈਸਲਿਨ, ਜੁਰਾਬਾਂ, ਧੋਣ ਵਾਲੇ ਸਾਬਣ, ਨਹਾਉਣ ਵਾਲੇ ਸਾਬਣ, ਸ਼ੈਂਪੂ, ਕੰਘੀ, ਮਫਲਰ, ਓਡੋਮੋਸ, ਸੁੱਕਾ ਦੁੱਧ, ਸੈਨੇਟਰੀ ਪੈਡ ਅਤੇ ਜੁੱਤੇ ਪ੍ਰਦਾਨ ਕੀਤੇ ਜਾ ਰਹੇ ਹਨ। ਮਾਲ 'ਚ ਹੀਟਿੰਗ ਪੈਡ, ਤੌਲੀਏ, ਲੋਈ, ਚੱਪਲਾਂ, ਗਾਰਬੇਜ ਬੈਗ, ਨੀ ਕੈਪ, ਟਰਪੋਲਿਨ, ਨੇਲ ਕਟਰ, ENO ਆਦਿ ਵੀ ਉਪਲਬਧ ਹਨ। ਪਹਿਲਾਂ ਰਾਹਤ ਸਮੱਗਰੀ ਦੇ ਸਟਾਲਾਂ 'ਤੇ ਭੀੜ ਪ੍ਰਦਰਸ਼ਨਕਾਰੀਆਂ ਨੂੰ ਸਹੀ ਸਾਈਜ਼ ਲੱਭਣ 'ਚ ਵਿਘਨ ਪਾਉਂਦੀ ਸੀ, ਜਦਕਿ ਬਜ਼ੁਰਗ ਆਪਣੀ ਉਮਰ ਕਾਰਨ ਭੀੜ ਤੋਂ ਦੂਰ ਰਹਿਣਾ ਸਹੀ ਸਮਝਦੇ ਸੀ।ਇਹ ਵੀ ਪੜ੍ਹੋ:ਕਿਸਾਨ ਅੰਦੋਲਨ 'ਚ 'ਖਾਲਸਾ ਏਡ' ਦੀ ਚਰਚਾ, ਜਾਣੋ ਸੰਸਥਾ ਦੀ ਪੂਰੀ ਕਹਾਣੀ ਖਾਲਸਾ ਏਡ ਦਾ ਸ਼ਾਨਦਾਰ ਇਤਿਹਾਸ ਖਾਲਸਾ ਏਡ ਦੀ ਸ਼ੁਰੂਆਤ ਕਰਨ ਵਾਲੇ ਰਵੀ ਸਿੰਘ ਹਨ। ਖ਼ਾਲਸਾ ਏਡ 25 ਤੋਂ ਵੱਧ ਦੇਸ਼ਾਂ ‘ਚ ਆਪਣੇ ਮਿਸ਼ਨ ਪੂਰੇ ਕਰ ਚੁੱਕਾ ਹੈ। ਇਸ ਸੰਸਥਾਂ ਦੇ 6 ਮੁੱਖ ਟਰੱਸਟੀ ਹਨ। 2012 ਤੋਂ ਖ਼ਾਲਸਾ ਏਡ ਭਾਰਤ ‘ਚ ਗੈਰ ਸਰਕਾਰੀ ਸੰਸਥਾ ਵਜੋਂ ਦਰਜ ਹੋਈ। ਭਾਰਤ ‘ਚ ਇਸ ਦੇ 9 ਟਰੱਸਟੀ ਹਨ। ਇਸ ਸਮੇਂ ਖ਼ਾਲਸਾ ਏਡ ਦੇ 18 ਹਜ਼ਾਰ ਸਮਾਜਿਕ ਕਾਰਕੁਨ ਹਨ।ਇਹ ਵੀ ਪੜ੍ਹੋ: ਖਾਲਸਾ ਏਡ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਖ਼ਾਲਸਾ ਏਡ ਦੇ ਵਿੱਤੀ ਸਾਧਨ ਖ਼ਾਲਸਾ ਏਡ ਆਪਣੇ ਵਲੰਟੀਅਰ ਦੀ ਦਸਵੰਦ ਤੇ ਸੰਸਾਰ ਭਰ ਤੋਂ ਕੀਤੇ ਜਾਂਦੇ ਦਾਨ ਤੋਂ ਚੱਲਦੀ ਹੈ। ਖ਼ਾਲਸਾ ਏਡ ਨੂੰ ਪੈਸਾ ਸਿੱਧਾ ਅਕਾਉਂਟ ‘ਚ ਹੀ ਦਿੱਤਾ ਜਾਂਦਾ ਹੈ। ਖ਼ਾਲਸਾ ਏਡ ਨੂੰ ਇੰਗਲੈਂਡ ‘ਚ ਜਸਟ ਗੀਵਿੰਗ ਵੈਬਸਾਈਟ ਰਾਹੀਂ ਦਾਨ ਦਿੱਤਾ ਜਾਂਦਾ ਹੈ। ਇਹ ਇੰਗਲੈਂਡ ਦੀ ਅਜਿਹੀ ਵੈਬਸਾਈਟ ਹੈ ਜਿੱਥੇ ਇੰਗਲੈਂਡ ‘ਚ ਕੰਮ ਕਰਦੀਆਂ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਫੰਡ ਜਮ੍ਹਾਂ ਹੁੰਦਾ ਹੈ। ਇਸੇ ਥਾਂ ਖ਼ਾਲਸਾ ਏਡ ਨੂੰ ਹੋਏ ਦਾਨ ਦਾ 2.5 ਫੀਸਦੀ ਸਰਕਾਰ ਵੱਲੋਂ ਪੈਸਾ ਪਾਇਆ ਜਾਂਦਾ ਹੈ। ਖ਼ਾਲਸਾ ਏਡ ਦੇ ਪ੍ਰਬੰਧਕੀ ਢਾਂਚੇ ਦੇ ਖਰਚੇ ਤੇ ਕਰਮਚਾਰੀਆਂ ਦੀ ਤਨਖਾਹ ਇਸੇ 2.5 ਫੀਸਦੀ ‘ਚੋਂ ਨਿਕਲਦੀ ਹੈ।ਇਹ ਵੀ ਪੜ੍ਹੋ:'ਖਾਲਸਾ ਏਡ' ਖਿਲਾਫ ਖਬਰ ਖਿਲਾਫ ਇਸ ਅਦਾਕਾਰਾ ਨੇ ਲਿਆ ਵੱਡਾ ਸਟੈਂਡ ਖ਼ਾਲਸਾ ਏਡ ਦੇ ਮਿਸ਼ਨ ਸ਼ੁਰੂਆਤ 1999 ਅਪ੍ਰੈਲ – ਅਲਬਾਨੀਆ ਤੇ ਕੋਸੋਵਾ ਮਿਸ਼ਨ ਕੋਸੋਵੋ ‘ਚ ਖ਼ੂਨੀ ਜੰਗ ‘ਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਬੇਘਰ ਹੋ ਗਏ।ਜਦੋਂ ਸਿੱਖ ਕੌਮ ਵਿਸਾਖੀ ਮਨਾ ਰਹੀ ਸੀ ਉਨ੍ਹਾਂ ਸਮਿਆਂ ‘ਚ ਕੋਸੋਵੋ ‘ਚ ਜੰਗ ਨੇ ਉੱਥੋਂ ਦੇ ਲੋਕਾਂ ਦੇ ਹਲਾਤ ਮਾੜੇ ਕਰ ਦਿੱਤੇ ਸੀ। ਸਿਰਫ ਦੋ ਹਫਤਿਆਂ ‘ਚ ਇਸ ਜੰਗ ‘ਚ ਉਜੜਿਆਂ ਦੇ ਢਿੱਡ ‘ਚ ਰੋਟੀ ਪਾਉਣ ਲਈ ਇੱਕ ਹੋ ਕੇ ‘ਤੇ ਹੀ ਖਾਲਸਾ ਏਡ ਨੂੰ ਲੋਕਾਂ ਨੇ ਆਪਣੀ ਦਸਵੰਦ ‘ਚੋਂ ਮਦਦ ਕੀਤੀ ਤੇ ਦੋ ਟਰੱਕਾਂ ਦੇ ਕਾਫ਼ਲ਼ੇ ਨਾਲ ਕੋਸੋਵੋ ਦੀ ਜੰਗ ਦਰਮਿਆਨ ਖ਼ਾਲਸਾ ਏਡ ਲੰਗਰ ਮਾਰਫਤ ਪ੍ਰਸ਼ਾਦੇ ਛਕਾ ਰਹੇ ਸੀ।ਇਹ ਵੀ ਪੜ੍ਹੋ:ਖਾਲਸਾ ਏਡ ਵਲੋਂ ਕਿਸਾਨਾਂ ਲਈ ਸੈਲਟਰ ਬਣਾ ਦਿੱਤੀ ਵੱਡੀ ਮਦਦ, ਵੇਖੋ ਖਾਸ ਤਸਵੀਰਾਂ 2014 ਜਨਵਰੀ – ਯੁਨਾਈਟਡ ਕਿੰਗਡਮ ਹੜ੍ਹ 1999 ਤੋਂ ਸਰਗਰਮ ਖ਼ਾਲਸਾ ਏਡ ਨੂੰ 2014 ਦੇ ਸਮਰਸੈੱਟ ਤੇ ਬਰਕਸ਼ਾਇਰ ਖੇਤਰ ਵਾਲੇ ਪਿੰਡਾਂ ਅਤੇ ਆਲੇ ਦੁਆਲੇ ਆਏ ਹੜ੍ਹਾਂ ਦੌਰਾਨ ਮਦਦ ਤੋਂ ਬਾਅਦ ਤੇਜ਼ੀ ਨਾਲ ਪਛਾਣ ਮਿਲੀ। ਇਸ ਦੌਰਾਨ ਖ਼ਾਲਸਾ ਏਡ ਨੇ ਆਪਣੇ ਕਾਰਕੁਨਾਂ ਨਾਲ ਸਾਫ ਸਫਾਈ, ਖਾਣ-ਪੀਣ ਦੀ ਸੇਵਾ ਨਿਭਾਈ। ਖ਼ਾਲਸਾ ਏਡ ਵੱਲੋਂ ਦਿੱਤੀ ਸੇਵਾਂਵਾ ਦਾ ਗੋਰਿਆਂ ਨੇ ਦਿਲੋਂ ਸ਼ੁਕਰਾਨਾ ਕੀਤਾ ਤੇ ਖੁਦ ਵੀ ਅੱਗੇ ਆਉਣ ਵਾਲੀਆਂ ਮੁਹਿੰਮਾਂ ‘ਚ ਬਤੌਰ ਵਲੰਟੀਅਰ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ।ਇਹ ਵੀ ਦੇਖੋ:ਕਿਸਾਨੀ ਅੰਦੋਲਨ 'ਚ ਖਾਲਸਾ ਏਡ ਦੀ ਸੇਵਾ, ਹਰ ਚੀਜ਼ ਕਰਵਾਈ ਜਾ ਰਹੀ ਉਪਲੱਬਧ 2015 ਅਪ੍ਰੈਲ: ਨੇਪਾਲ ਭੂਚਾਲ ਭੂਚਾਲ ਤੋਂ ਪ੍ਰਭਾਵਿਤ ਹੋਏ 12,000 ਪੀੜਤਾਂ ਤੱਕ ਰੋਜ਼ਾਨਾ 10,000 ਬੰਦਿਆਂ ਲਈ ਲੰਗਰ ਦਾ ਪ੍ਰਬੰਧ ਕਰ ਖ਼ਾਲਸਾ ਏਡ ਨੇ ਨੇਪਾਲ ‘ਚ ਵੱਡੀ ਮਦਦ ਕੀਤੀ। ਖ਼ਾਲਸਾ ਏਡ ਨੇ ਲੰਗਰ ਦਾ ਪੂਰਾ ਪ੍ਰਬੰਧ ਲਗਾਤਾਰ 2 ਮਹੀਨੇ ਜਾਰੀ ਰੱਖਿਆ।ਇਹ ਵੀ ਪੜ੍ਹੋ:ਮਨੁੱਖਤਾ ਦੀ ਸੇਵਾ 'ਚ ਜੁਟੀ 'ਖਾਲਸਾ ਏਡ' ਨੂੰ ਵੀ ਸਰਕਾਰ ਨੇ ਬਣਾਇਆ ਨਿਸ਼ਾਨਾ, NIA ਪੜਤਾਲ 'ਚ ਜੁਟੀ ਹੁਣ ਤੱਕ ਦੇ ਮਿਸ਼ਨ 1999 ਅਪ੍ਰੈਲ: ਅਲਬਾਨੀਆ ਗ੍ਰਹਿ ਯੁੱਧ ‘ਚ ਕੋਸੋਵੋ ਮਿਸ਼ਨ 1999 ਅਗਸਤ: ਤੁਰਕੀ ਭੂਚਾਲ ਮਿਸ਼ਨ 1999 ਦਸੰਬਰ : ਉੜੀਸਾ ਸੁਨਾਮੀ 2001 ਜਨਵਰੀ : ਗੁਜਰਾਤ ਭੂਚਾਲ 2002 ਜਨਵਰੀ : ਕਾਂਗੋ ਤੇ ਰਵਾਂਡਾ ਜਵਾਲਾਮੁਖੀ ਦੌਰਾਨ ਆਈ ਆਫਤ 2003 ਜੁਲਾਈ : ਕਾਬੁਲ ਸ਼ਰਨਾਰਥੀ ਮਿਸ਼ਨ 2004 ਦਸੰਬਰ : ਅੰਡਮਾਨ ਟਾਪੂ ਸੁਨਾਮੀ 2005 ਮਾਰਚ : ਪਾਕਿਸਤਾਨ ਭੂਚਾਲ 2007 ਮਾਰਚ : ਇੰਡੋਨੇਸ਼ੀਆ ਸੁਨਾਮੀ 2007 ਅਗਸਤ : ਪੰਜਾਬ ਹੜ੍ਹ 2010 ਜਨਵਰੀ : ਹੈਤੀ ਭੂਚਾਲ 2011 ਮਾਰਚ : ਲੀਬੀਆ ਅਤੇ ਸੀਰੀਆ ਮਿਸ਼ਨ 2013    ਜੂਨ   : ਉਤਰਾਖੰਡ ਹੜ੍ਹ 2013 ਸਤੰਬਰ : ਮੁਜ਼ੱਫਰਨਗਰ ਦੰਗੇ 2014 ਜਨਵਰੀ : ਯੂਕੇ ਹੜ੍ਹ 2014 ਅਪ੍ਰੈਲ : ਲੇਬਨਾਨ ਸ਼ਰਨਾਰਥੀ ਮਿਸ਼ਨ 2014 ਜੁਲਾਈ : ਸਹਾਰਣਪੁਰ ਦੰਗੇ 2014 ਸਤੰਬਰ : ਜੰਮੂ ਕਸ਼ਮੀਰ ਹੜ੍ਹ 2015 ਅਪ੍ਰੈਲ  : ਨੇਪਾਲ ਭੂਚਾਲ 2015 ਜੁਲਾਈ : ਯਮਨ ਗ੍ਰਹਿ ਯੁੱਧ 2016 ਮਈ : ਗ੍ਰੀਸ ਸ਼ਰਨਾਰਥੀ 2017 ਅਗਸਤ : ਰੋਹਿੰਗਿਆ ਮਿਸ਼ਨ 2019 : ਪੰਜਾਬ ਹੜ੍ਹ 2020 : ਕਿਸਾਨ ਅੰਦੋਲਨ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
Advertisement
ABP Premium

ਵੀਡੀਓਜ਼

ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨShambu Morcha 'ਚ ਕਿਸਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤਵੱਡੀ ਖਬਰ: Khanauri Border ਪਹੁੰਚੇ ਪੰਜਾਬ ਪੁਲਸ ਦੇ ਅਧਿਕਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Punjab News: ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Embed widget